Ferozepur News

ਜੇਲ੍ਹਾਂ ਵਿਚ ਚੋਰੀ ਮੋਬਾਈਲ ਲੈ ਜਾਣ ਨੂੰ ਰੋਕਣ ਲਈ ਜਲਦ ਕੀਤੇ ਜਾਣਗੇ ਸਖ਼ਤ ਇੰਤਜ਼ਾਮ, ਸਿਮ ਲੋਕੇਟਰ ਡਿਵਾਈਸਜ਼ ਅਤੇ ਡਾੱਗ ਸਕੂਏਡ ਦਾ ਕੀਤਾ ਜਾਵੇਗਾ ਪ੍ਰਬੰਧ – ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ

ਪੰਜਾਬ ਵਿਚ ਨਸ਼ੇ ਅਤੇ ਗੈਂਗਸਟਰਾਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਚਨਬੱਧ

ਜੇਲ੍ਹਾਂ ਵਿਚ ਚੋਰੀ ਮੋਬਾਈਲ ਲੈ ਜਾਣ ਨੂੰ ਰੋਕਣ ਲਈ ਜਲਦ ਕੀਤੇ ਜਾਣਗੇ ਸਖ਼ਤ ਇੰਤਜ਼ਾਮ, ਸਿਮ ਲੋਕੇਟਰ ਡਿਵਾਈਸਜ਼ ਅਤੇ ਡਾੱਗ ਸਕੂਏਡ ਦਾ ਕੀਤਾ ਜਾਵੇਗਾ ਪ੍ਰਬੰਧ – ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ
ਪੰਜਾਬ ਵਿਚ ਨਸ਼ੇ ਅਤੇ ਗੈਂਗਸਟਰਾਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਚਨਬੱਧ
ਜੇਲ੍ਹਾਂ ਵਿਚ ਚੋਰੀ ਮੋਬਾਈਲ ਲੈ ਜਾਣ ਨੂੰ ਰੋਕਣ ਲਈ ਜਲਦ ਕੀਤੇ ਜਾਣਗੇ ਸਖ਼ਤ ਇੰਤਜ਼ਾਮ, ਸਿਮ ਲੋਕੇਟਰ ਡਿਵਾਈਸਜ਼ ਅਤੇ ਡਾੱਗ ਸਕੂਏਡ ਦਾ ਕੀਤਾ ਜਾਵੇਗਾ ਪ੍ਰਬੰਧ - ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ
ਫਿਰੋਜ਼ਪੁਰ 27 ਦਸੰਬਰ 2019 ( )  ਜੇਲ੍ਹਾਂ ਵਿਚ ਚੋਰੀ ਮੋਬਾਈਲ ਲੈ ਕੇ ਜਾਣ ਨੂੰ ਰੋਕਣ ਲਈ ਜੇਲ੍ਹਾਂ ਵਿਚ ਸਿਮ ਲੋਕ/ਮੋਬਾਈਲ ਡਿਵਾਈਸ ਲੋਕੇਟਰ, ਪੋਰਟੇਬਲ ਜੈਮਰ ਅਤੇ ਹੋਰ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ (ਜੇਲ੍ਹਾਂ) ਸ੍ਰ: ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।
ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿਭਾਗ ਜੇਲ੍ਹਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਤੇ ਹੁਣ ਜੇਲ੍ਹਾਂ ਦੀ ਸਥਿਤੀ ਵਿੱਚ ਪਹਿਲਾ ਨਾਲੋਂ ਕਾਫ਼ੀ ਸੁਧਾਰ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ੇਲਾਂ ਦੀ ਸੁਰੱਖਿਆ ਨੂੰ ਲੈ ਕੇ ਅਮਿੰਤਸਰ ਅਤੇ ਬਠਿੰਡਾ ਵਿਚ ਸੀਆਰਪੀਐਫ ਦੇ ਸਹਿਯੋਗ ਨਾਲ ਜੁਆਇਟ ਅਪਰੇਸ਼ਨ ਵੀ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਦੀ ਸਮੇਂ ਸਮੇਂ ਸਿਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸਾਲ ਵਿਚ 1800 ਦੇ ਕਰੀਬ ਮੋਬਾਈਲਾਂ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਜੇਲ੍ਹ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੋਵੇਗਾ ਤਾਂ ਉਸ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਇਸੇ ਮਾਮਲੇ ਵਿਚ ਹੁਣ ਤੱਕ 50 ਦੇ ਕਰੀਬ ਜ਼ੇਲਾਂ ਦੇ ਅਧਿਕਾਰੀ ਬਰਖਾਸਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿਚ ਸੁਰੱਖਿਆ ਦੇ ਨਾਲ-ਨਾਲ ਕੈਦੀਆਂ ਦੇ ਰਹਿਣ, ਖਾਣ-ਪੀਣ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਨਸ਼ੇ ਅਤੇ ਗੈਂਗਸਟਰ ਦੇ ਮੁੱਦੇ ਤੇ ਬੋਲਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ਤੇ ਨਸ਼ੇ ਦਾ ਲੱਕ ਤੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਪੰਜਾਬ ਵਿਚ ਵੱਡੀ ਮਾਤਰਾ ਵਿਚ ਨਸ਼ਾਖੋਰੀ ਫੈਲਾਈ ਗਈ ਸੀ ਜਦਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਕਰਕੇ ਨਸ਼ੇ ਦੀ ਸਪਲਾਈ ਰੋਕੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਭੇਦਭਾਵ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਬਣਦਾ ਸ਼ੇਅਰ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਪੰਜਾਬ ਦੀ ਵਿੱਤੀ ਹਾਲਤ ਵਿਚ ਪਰੇਸ਼ਾਨੀ ਆ ਰਹੀ ਹੈ, ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ, ਲੋਕਾਂ ਦੀ ਸੁਰੱਖਿਆ ਅਤੇ ਭਲਾਈ ਦੇ ਕੰਮਾਂ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਐਮਪੀ ਖਡੂਰ ਸਾਹਿਬ ਜਸਬੀਰ ਸਿੰਘ ਗਿੱਲ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਜ਼ੀਰਾ ਕੁਲਬੀਰ ਸਿੰਘ ਜ਼ੀਰਾ, ਡਿਪਟੀ ਕਮਿਸ਼ਨਰ ਚੰਦਰ ਗੈਂਦ, ਕਾਂਗਰਸੀ ਆਗੂ ਲਾਡੀ ਗਹਿਰੀ, ਨਸੀਬ ਸੰਧੂ ਆਦਿ ਹਾਜ਼ਰ ਸਨ।

Related Articles

Back to top button