News

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਕੀਤੀਆਂ ਗਈਆਂ ਲੋਕ ਭਲਾਈ ਗਤੀਵਿਧੀਆਂ ਸਬੰਧੀ ਰੀਵਿਊ ਮੀਟਿੰਗ

ਬਿਰਧ ਆਸ਼ਰਮ ਰਾਮਬਾਗ ਨੂੰ ਸਹਿਯੋਗ ਵਜੋਂ 10 ਹਜ਼ਾਰ ਰੁਪਏ/ਪ੍ਰਤੀ ਬਿਜਲੀ ਦੇ ਬਿਲ ਲਈ ਦਿੱਤੇ ਜਾਣਗੇ- ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਵੱਲੋਂ ਕੀਤੀਆਂ ਗਈਆਂ ਲੋਕ ਭਲਾਈ ਗਤੀਵਿਧੀਆਂ ਸਬੰਧੀ ਰੀਵਿਊ ਮੀਟਿੰਗ
ਬਿਰਧ ਆਸ਼ਰਮ ਰਾਮਬਾਗ ਨੂੰ ਸਹਿਯੋਗ ਵਜੋਂ 10 ਹਜ਼ਾਰ ਰੁਪਏ/ਪ੍ਰਤੀ ਬਿਜਲੀ ਦੇ ਬਿਲ ਲਈ ਦਿੱਤੇ ਜਾਣਗੇ- ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ 13 ਜਨਵਰੀ 2020 ( ) ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਸ਼ਾਖਾ ਵੱਲੋਂ ਕੀਤੇ ਗਏ ਅਤੇ ਚੱਲ ਰਹੇ ਕੰਮਾਂ ਦਾ ਰਿਵਿਊ ਕੀਤਾ ਗਿਆ।
ਮੀਟਿੰਗ ਦੌਰਾਨ ਸਕੱਤਰ ਰੈੱਡ ਕਰਾਸ ਸ਼ਾਖਾ ਸ਼੍ਰੀ ਅਸ਼ੋਕ ਬਹਿਲ ਨੇ ਰੈੱਡ ਕਰਾਸ ਵੱਲੋਂ ਕੀਤੇ ਗਏ ਕੰਮਾਂ ਤੇ ਖ਼ਰਚ ਕੀਤੀ ਗਈ ਰਾਸ਼ੀ ਬਾਰੇ ਵੇਰਵਾ ਦਿੱਤਾ ਅਤੇ ਸ਼ਾਖਾ ਵੱਲੋਂ ਪਏ ਪੈਂਡਿੰਗ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤਹਿਤ ਰੈੱਡ ਕਰਾਸ ਸ਼ਾਖਾ ਅਧੀਨ ਆਉਂਦੇ ਵੱਖ ਵੱਖ ਕੰਮਾਂ ਜਿਵੇਂ ਕਿ ਮੁੱਦਕੀ ਵਿਖੇ ਦੁਕਾਨਾਂ ਦੀ ਲਾਇਸੰਸ ਫ਼ੀਸ, ਲੋੜਵੰਦਾਂ ਨੂੰ ਕੰਬਲ ਵੰਡਣ, ਵਿਸ਼ੇਸ਼ ਲੋੜ੍ਹਾ ਵਾਲੇ ਵਿਅਕਤੀਆਂ ਨੂੰ ਉਪਕਰਨ ਵੰਡ ਕੈਂਪ ਲਗਾਉਣ, ਵੈਂਟੀਲੇਟਰ ਐਂਬੂਲੈਂਸ ਵੈਨ, ਸ਼ਹੀਦ ਭਗਤ ਸਿੰਘ ਸ਼ਾਪਿੰਗ ਕੰਪਲੈਕਸ ਆਦਿ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਦੌਰਾਨ ਬਿਰਧ ਆਸ਼ਰਮ ਸ਼੍ਰੀ ਰਾਮਬਾਗ ਫਿਰੋਜ਼ਪੁਰ ਨੂੰ ਸਹਿਯੋਗ ਦੇਣ ਬਾਰੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ ਰਾਮਬਾਗ ਦੇ ਬਿਜਲੀ ਦੇ ਬਿਲ ਦੀ ਅਦਾਇਗੀ ਲਈ 10 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਰੈੱਡ ਕਰਾਸ ਸ਼ਾਖਾ ਵੱਲੋਂ ਦੇਣ ਲਈ ਕਿਹਾ। ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ।
ਇਸ ਮੌਕੇ ਡੀਸੀਐਮ ਗਰੁਪਜ ਦੇ ਸੀਈਓ ਅਨਿੱਰੁਧ ਗੁਪਤਾ, ਸਮਾਜ ਸੇਵੀ ਸੰਸਥਾ ਦੇ ਮੈਂਬਰ ਹਰੀਸ਼ ਗੋਇਲ, ਹਰੀਸ਼ ਮੌਂਗਾ, ਡਾ: ਦਲਜੀਤ, ਮਦਨਲਾਲ ਤਿਵਾੜੀ, ਡਾ. ਸਤਿੰਦਰ ਆਦਿ ਮੈਂਬਰ ਹਾਜ਼ਰ ਸਨ।

Related Articles

Back to top button
Close