Ferozepur News

60 ਸਾਲਾ ਮੁਲਾਜ਼ਮ ਸੇਵਾ ਸਿੰਘ ਨੇ ਐਥਲੀਟ &#39ਚ ਜਿੱਤੇ ਚਾਂਦੀ ਅਤੇ ਤਾਂਬੇ ਦੇ ਦੋ ਮੈਡਲ

ਫਿਰੋਜ਼ਪੁਰ 24 ਮਾਰਚ (): ਸ਼ਹੀਦ ਭਗਤ ਸਿੰਘ ਰਾਜਗੁਰੂ, ਸੁਖਦੇਵ ਮੈਮੋਰੀਅਲ (ਰਜਿ:) ਵਲੋ 5 ਰੋਜਾ ਦੇਸ਼ ਭਗਤੀ ਅਤੇ ਪੇਂਡੂ ਖੇਡ ਮੇਲਾ ਸ਼ਹੀਦ ਭਗਤ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਖੇਡ ਮੇਲੇ ਵਿਚ 35 ਤੋਂ 100 ਸਾਲ ਦੇ ਉਮਰ ਵਿਚ ਸੈਂਕੜਿਆਂ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਆਯੂਰਵੈਦਿਕ ਅਤੇ ਯੂਨਾਨੀ ਮਹਿਕਮੇ ਦੇ ਮੁਲਾਜ਼ਮ ਸੇਵਾ ਸਿੰਘ ਨੇ ਵੀ ਆਪਣੀ ਜਿੱਤ ਦਾ ਲੋਹਾ ਮਨਵਾਇਆ। ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾਂ ਦੇ ਰਹਿਣ ਵਾਲੇ ਸੇਵਾ ਸਿੰਘ ਨੇ (60) ਉਮਰ 'ਚ ਇਸ ਪੇਂਡੂ ਖੇਡ ਮੇਲੇ ਵਿਚ ਭਾਗ ਲਿਆ ਅਤੇ ਦੋ ਮੈਡਲ ਹਾਸਲ ਕੀਤੇ। ਸੇਵਾ ਸਿੰਘ ਨੇ 2 ਕਿਲੋਮੀਟਰ ਵਾਕ ਵਿਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਮੈਡਲ ਜਿੱਤ ਕੇ ਆਪਣੇ ਮਹਿਕਮੇ, ਜ਼ਿਲ੍ਹਾ ਫਿਰੋਜ਼ਪੁਰ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਆਯੂਰਵੈਦਿਕ ਅਤੇ ਯੂਨਾਨੀ ਮਹਿਕਮੇ ਦੇ ਮੁਲਾਜ਼ਮ ਨੇ 100 ਮੀਟਰ ਦੌੜ ਵਿਚ ਵੀ ਆਪਣਾ ਚੰਗਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕਰਕੇ ਤਾਂਬੇ ਦਾ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਆਯੂਰਵੈਦਿਕ ਅਤੇ ਯੂਨਾਨੀ ਮਹਿਕਮੇ ਦੇ ਮੁਲਾਜ਼ਮ ਸੇਵਾ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿਖੇ ਨਵੰਬਰ 2015 ਵਿਚ ਹੋਈਆਂ ਜ਼ਿਲ੍ਹਾ ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਖੇਡਾਂ 1500 ਮੀਟਰ ਦੌੜ ਅਤੇ 800 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ ਸਨ। ਆਪਣੀ ਤੰਦਰੁਸਤੀ ਦਾ ਰਾਜ ਦੱਸਦਿਆ ਡਾਕਟਰ ਸੇਵਾ ਸਿੰਘ ਨੇ ਆਖਿਆ ਕਿ ਉਹ ਸਵੇਰੇ ਉੱਠ ਕੇ ਸੈਰ ਕਰਨ ਲਈ ਜਾਂਦੇ ਹਨ ਅਤੇ ਆਪਣੀ ਸਿਹਤ ਨੂੰ 60 ਸਾਲ ਦੀ ਉਮਰ ਵਿਚ ਵੀ ਕਾਮਯਾਬ ਰੱਖਿਆ ਹੋਇਆ ਹੈ। ਨਸ਼ਾ ਰਹਿਤ ਜ਼ਿੰਦਗੀ ਅਤੇ ਰੈਗੂਲਰ ਸੈਰ ਨੂੰ ਉਨ੍ਹਾਂ ਸਭ ਤੋਂ ਉਤਮ ਦੱਸਿਆ। ਸਟੇਟ ਪੱਧਰੀ ਮਾਸਟਰਜ਼ ਐਥਲੈਟਿਕਸ ਮੀਟ ਵਿਚ ਚਾਂਦੀ ਅਤੇ ਤਾਂਬੇ ਦੇ ਮੈਡਲ ਜਿੱਤਣ ਤੇ ਆਯੂਰਵੈਦਿਕ ਅਤੇ ਯੂਨਾਨੀ ਜ਼ਿਲ੍ਹਾ ਫਿਰੋਜ਼ਪੁਰ ਦੇ ਅਫਸਰ ਡਾ. ਮੈਡਮ ਕਿਰਨ ਸ਼ਰਮਾ, ਸ਼ਿਵਰਾਜ ਕੁਮਾਰ ਸੁਪਰਡੈਂਟ ਦਫਤਰ ਜ਼ਿਲ੍ਹਾ ਫਿਰੋਜ਼ਪੁਰ, ਰਣਜੀਤ ਸਿੰਘ ਸੁਪਰਡੈਂਟ ਦਫਤਰ ਜ਼ਿਲ੍ਹਾ ਫਰੀਦਕੋਟ, ਡਾ. ਅਵਤਾਰ ਗਰੋਵਰ ਆਯੂਰਵੈਦਿਕ ਡਿਸਪੈਂਸਰੀ ਫਿਰੋਜ਼ਪੁਰ ਅਤੇ ਸਮੂਹ ਸਟਾਫ, ਡਾ. ਮੁਸਰਿਦ ਇਮਾਮ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਕਰੀਆ ਪਹਿਲਵਾਨ ਅਤੇ ਸਮੂਹ ਸਟਾਫ, ਡਾ. ਦਰਬਾਰਾ ਸਿੰਘ ਬੱਧਨੀ ਜੈਮਲ ਸਿੰਘ ਅਤੇ ਸਮੂਹ ਸਟਾਫ, ਮਨਜੀਤ ਸਿੰਘ, ਮਨਪ੍ਰੀਤ ਸਿੰਘ ਤਲਵੰਡੀ ਭਾਈ, ਜਗੀਰ ਸਿੰਘ, ਬਲਵੰਤ ਸਿੰਘ, ਸੁਖਜੀਤ ਕੌਰ, ਮੈਡਮ ਸੀਮਾ ਰਾਣੀ ਕਲਰਕ, ਮੈਡਮ ਗੁਰੋ ਨੇ ਵਧਾਈ ਦਿੱਤੀ।
ਫੋਟੋ ਫਾਈਲ: 24 ਐੱਫਜੈੱਡਆਰ 02

Related Articles

Check Also
Close
Back to top button