Ferozepur News
51 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਗੋਸ਼ਾਲਾ ਦੇ ਨਿਰਮਾਣ ਦੇ ਕੰਮ ਵਿਧਾਇਕ ਪਿੰਕੀ ਅਤੇ ਉਹਨਾਂ ਦੀ ਪਤਨੀ ਨੇ ਸ਼ੁਰੂ ਕਰਵਾਏ
51 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਗੋਸ਼ਾਲਾ ਦੇ ਨਿਰਮਾਣ ਦੇ ਕੰਮ ਵਿਧਾਇਕ ਪਿੰਕੀ ਅਤੇ ਉਹਨਾਂ ਦੀ ਪਤਨੀ ਨੇ ਸ਼ੁਰੂ ਕਰਵਾਏ
ਗੋਸ਼ਾਲਾ ਨਿਰਮਾਣ ਦਾ ਭੂਮੀ ਪੂਜਣ ਪੂਰੇ ਰੀਤੀ ਰਿਵਾਜਾਂ ਨਾਲ ਕਰਵਾਇਆ ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਇੰਦਰਜੀਤ ਕੌਰ ਖੋਸਾ ਨੇ
ਫਿਰੋਜ਼ਪੁਰ 30 ਅਗਸਤ 2021 — ਭਗਵਾਨ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਇੰਦਰਜੀਤ ਕੌਰ ਖੋਸਾ ਨੇ ਸ੍ਰੀ ਬਾਲ ਗੋਪਾਲ ਗੋ ਸੇਵਾ ਸੁਸਾਇਟੀ ਗੋਧਾਮ ਵਿੱਚ 51 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਨਿਰਮਾਣ ਦੇ ਕੰਮ ਸ਼ੁਰੂ ਕਰਵਾਏ l ਉਨ੍ਹਾਂ ਨੇ ਸੁਸਾਇਟੀ ਦੇ ਅਹੁਦੇਦਾਰਾਂ ਦੇ ਨਾਲ ਵਿਧੀਪੂਰਵਕ ਪਾਠ ਪੂਜਾ ਕਰਨ ਉਪਰੰਤ ਗੋਸ਼ਾਲਾ ਵਿੱਚ ਨਿਰਮਾਣ ਕਾਰਜਾਂ ਦਾ ਸ਼ੁਭ ਆਰੰਭ ਕੀਤਾl
ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ,ਸਾਬਕਾ ਪ੍ਰਧਾਨ ਅਸ਼ੋਕ ਗੁਪਤਾ, ਵਪਾਰ ਮੰਡਲ ਪ੍ਰਧਾਨ ਚੰਦਰ ਮੋਹਨ ਹਾਂਡਾ, ਅਸ਼ਵਨੀ ਦੇਵਗਨ, ਪੁਨੀਤ ਕੁਮਾਰ, ਵਰੁਣ ਕੁਮਾਰ, ਸੁਧੀਰ ਸ਼ਰਮਾ, ਰੋਹਿਤ ਕੁਮਾਰ, ਮਨੀਸ਼ ਸ਼ਰਮਾ, ਮਹੰਤ ਅੰਸ਼ੂ ਪੰਡਿਤ, ਬੱਬੂ ,ਗੌਰਵ ਧਵਨ, ਵਿਸ਼ਾਲ ਧਵਨ, ਕੁਲਦੀਪ ਗੱਖੜ, ਬੋਹੜ ਸਿੰਘ, ਦੀਪਕ ਕਾਲੜਾ, ਊਸ਼ਾ ਚੋਪਡ਼ਾ, ਰਿਸ਼ੀ ਸ਼ਰਮਾ ਅਤੇ ਏ ਐੱਸ ਭੋਗਲ ਆਦਿ ਵੀ ਮੌਜੂਦ ਸਨ l
ਇਸ ਮੌਕੇ ਤੇ ਵਿਧਾਇਕ ਪਿੰਕੀ ਨੇ ਕਿਹਾ ਕਿ ਉਹ ਆਪਣੀ ਜਨਮ ਭੂਮੀ ਫਿਰੋਜ਼ਪੁਰ ਨੂੰ ਕਰਮ ਭੂਮੀ ਵਿੱਚ ਬਦਲਣ ਲਈ ਆਏ ਹਨ l ਉਨ੍ਹਾਂ ਗੋਪਾਲ ਅਸ਼ਟਮੀ ਦੀਆ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਖ਼ਮੀ ਹੋਏ ਹੋੲੀਅਾਂ ਗਊਆਂ ਦੀ ਸੰਭਾਲ ਲਈ ਸ੍ਰੀ ਬਾਲ ਗੋਪਾਲ ਗੋਸੇਵਾ ਸੁਸਾਇਟੀ ਨੂੰ ਗਊਸ਼ਾਲਾ ਲਈ ਜਗ੍ਹਾ ਅਤੇ ਇਮਾਰਤ ਦੀ ਜ਼ਰੂਰਤ ਸੀ ਜਿਸ ਲਈ ਸੁਸਾਇਟੀ ਨੂੰ ਜਗ੍ਹਾ ਅਤੇ ਗਊਸ਼ਾਲਾ ਬਣਾਉਣ ਲਈ 51 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ l ਉਨ੍ਹਾਂ ਨੇ ਸੁਸਾਇਟੀ ਦੇ ਅਹੁਦੇਦਾਰਾਂ ਦੇ ਨਾਲ ਵਿਧੀਪੂਰਵਕ ਪਾਠ ਪੂਜਾ ਕਰਨ ਉਪਰੰਤ ਗੋਸ਼ਾਲਾ ਵਿੱਚ ਨਿਰਮਾਣ ਦੇ ਕੰਮਾਂ ਦਾ ਸ਼ੁਭ ਆਰੰਭ ਕੀਤਾਤੇ ਕਿਹਾ ਕਿ ਗਊਸ਼ਾਲਾ ਦੇ ਨਿਰਮਾਣ ਲਈ ਉਨ੍ਹਾਂ ਨੇ ਪਹਿਲੀ ਕਿਸ਼ਤ ਦਾ 25 ਲੱਖ ਰੁਪਏ ਦਾ ਚੈੱਕ ਦੇ ਦਿੱਤਾ ਹੈ ਅਤੇ ਦੂਸਰੀ ਕਿਸ਼ਤ ਦਾ ਚੈੱਕ ਵੀ ਅਗਲੇ ਕੁਝ ਦਿਨਾਂ ਵਿੱਚ ਦੇ ਦਿੱਤਾ ਜਾਵੇਗਾ ਅਤੇ ਗਊਸ਼ਾਲਾ ਦੀ ਉਸਾਰੀ ਵਿੱਚ ਜਿੰਨੇ ਵੀ ਹੋਰ ਪੈਸਿਆਂ ਦੀ ਜ਼ਰੂਰਤ ਹੋਏਗੀ ਉਹ ਵੀ ਲਿਆ ਕੇ ਦਿੱਤੇ ਜਾਣਗੇl
ਉਨ੍ਹਾਂ ਨੇ ਗਊਆਂ ਨੂੰ ਚਾਰਾ ਖਿਲਾਉਣ ਆਦਿ ਲਈ ਅੱਜ ਦੇ ਸ਼ੁਭ ਦਿਨ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਪੰਜ ਲੱਖ ਰੁਪਏ ਦਾ ਹੋਰ ਚੈੱਕ ਦਿੱਤਾ ਤੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਵਿਚ ਵੀ ਗਊਸ਼ਾਲਾ ਨੂੰ ਬਹੁਤ ਹੀ ਸੁੰਦਰ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਤਿਆਰ ਕੀਤਾ ਗਿਆ ਹੈl ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਸ਼ਹਿਰ ਅਤੇ ਛਾਉਣੀ ਵਿਚ ਕੋਈ ਵੀ ਪਸ਼ੂ ਜਾਂ ਗਊਆਂ ਆਦਿ ਭੁੱਖੇ ਪਿਆਸੇ ਬੈਠੇ ਸੜਕਾਂ ਤੇ ਦਿਖਾਈ ਨਹੀਂ ਦੇਣਗੇ ਅਤੇ ਛੇਤੀ ਉਨ੍ਹਾਂ ਨੂੰ ਗਊਸ਼ਾਲਾਵਾਂ ਵਿੱਚ ਸ਼ਿਫਟ ਕੀਤਾ ਜਾਵੇ ਜਾਵੇਗਾ l ਵਿਧਾਇਕ ਪਿੰਕੀ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਖੋਸਾ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਾਰੇ ਪਿੰਡਾਂ, ਕਸਬਿਆਂ ਅਤੇ ਸ਼ਹਿਰ ਵਿਚ ਜੰਗੀ ਪੱਧਰ ਤੇ ਵਿਕਾਸ ਦੇ ਕੰਮ ਚੱਲ ਰਹੇ ਹਨ ਅਤੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਦੇਣ ਦੇ ਨਾਲ ਨਾਲ ਸ਼ਹਿਰ ਦੇ 10 ਗੇਟਾਂ ਦਾ ਵੀ ਸੁੰਦਰੀਕਰਨ ਕੀਤਾ ਜਾ ਰਿਹਾ ਹੈ