5 ਸਾਲਾਂ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੇ ਕਲਿਆਣ ਦੇ ਲਈ ਕੁਝ ਨਹੀਂ ਕੀਤਾ: ਓਮ ਬਿਰਲਾ
ਫਿਰੋਜ਼ਪੁਰ 08 ਜੂਨ () : 65 ਸਾਲਾਂ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੇ ਕਲਿਆਣ ਦੇ ਲਈ ਕੁਝ ਨਹੀਂ ਕੀਤਾ, ਜਿਸ ਕਾਰਨ ਦੇਸ਼ ਕਰਜ਼ੇ ਵਿਚ ਡੁੱਬ ਗਿਆ। ਨਰਿੰਦਰ ਮੋਦੀ ਨੇ ਤਿੰਨਾਂ ਸਾਲਾਂ ਦੇ ਅੰਦਰ ਅੰਦਰ ਕਾਲੇ ਧੰਨ ਦੇ ਕਈ ਰਸਤੇ ਬੰਦ ਕੀਤੇ ਅਤੇ ਜੋ ਇਹ ਧੰਦਾ ਚਲਾ ਰਹੇ ਸਨ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਉਮ ਬਿਰਲਾ ਨੇ ਫਿਰੋਜ਼ਪੁਰ ਵਿਖੇ ਰੱਖੇ ਗਏ ਇਕ ਸਮਾਗਮ ਦੇ ਦੌਰਾਨ ਪੱਤਰਕਾਰਾਂ ਨਾਲ ਕੀਤਾ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਲੋਕ ਸਭਾ ਮੈਂਬਰ ਉਮ ਬਿਰਲਾ ਨੇ ਦੱਸਿਆ ਕਿ ਕੇਂਦਰ ਵਿਚ ਮੋਦੀ ਸਰਕਾਰ ਬਣੀ ਨੂੰ ਤਿੰਨ ਸਾਲ ਹੋ ਗਏ ਹਨ, ਜੋ ਵਿਕਾਸ ਤਿੰਨ ਸਾਲਾਂ ਦੇ ਵਿਚ ਦੇਸ਼ ਅੰਦਰ ਹੋਏ ਉਹ ਕਾਂਗਰਸ ਆਪਣੀ ਸਰਕਾਰ ਦੇ ਦੌਰਾਨ ਨਹੀਂ ਕਰਵਾ ਸਕੀ। ਮੋਦੀ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿਚ ਦੇਸ਼ ਦੇ ਭ੍ਰਿ੍ਰਸ਼ਟ ਲੋਕਾਂ ਤੇ ਸ਼ਿਕੰਜਾ ਕੱਸਿਆ। ਉਨ•ਾਂ ਨੇ ਕਿਹਾ ਕਿ ਮੋਦੀ ਰਾਜ ਦੇ ਦੌਰਾਨ ਕਿਸੇ ਵੀ ਨੇਤਾ ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲੱਗੇ। ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਦੇ 65 ਸਾਲਾਂ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੇ ਕਲਿਆਣ ਦੇ ਲਈ ਕੁਝ ਨਹੀਂ ਕੀਤਾ ਗਿਆ ਹੈ ਪਰ ਇਸ ਦੀਆਂ ਗਲਤ ਨੀਤੀਆਂ ਦੇ ਕਾਰਨ ਦੇਸ਼ ਕਰਜ਼ੇ ਵਿਚ ਡੁੱਬ ਗਿਆ ਹੈ। ਉਨ•ਾਂ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਤਿੰਨਾਂ ਸਾਲਾਂ ਦੇ ਅੰਦਰ ਅੰਦਰ ਕਾਲੇ ਧੰਨ ਦੇ ਕਈ ਰਸਤੇ ਬੰਦ ਕੀਤੇ ਅਤੇ ਜੋ ਇਹ ਧੰਦਾ ਚਲਾ ਰਹੇ ਸਨ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਹਨ। ਬਿਰਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗੁਵਾਈ ਵਿਚ ਭਾਜਪਾ ਸਰਕਾਰ ਵਲੋਂ ਤਿੰਨ ਸਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਕਰਨ ਲਈ ਪਾਰਟੀ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਬਿਰਲਾ ਨੇ ਕਿਹਾ ਕਿ ਹੁਣ ਕੇਂਦਰ ਵਿਚ ਗਠਜੋੜ ਸਰਕਾਰਾਂ ਦਾ ਸਮਾਂ ਖਤਮ ਹੋ ਚੁੱਕਿਆ ਹੈ। ਭਾਜਪਾ ਆਪਣੇ ਬਲਬੂਤੇ ਤੇ ਲੋਕ ਸਭਾ ਚੋਣਾਂ ਲੜ ਕੇ ਲਗਾਤਾਰ ਦੂਜੀ ਵਾਰ ਸਪੱਸ਼ਟ ਬਹੁਮਤ ਹਾਸਲ ਕਰੇਗੀ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਮਜ਼ਦੂਰਾਂ ਦੀ 42 ਫੀਸਦੀ ਮਜ਼ਦੂਰੀ ਵਧਾ ਕੇ ਉਨ•ਾਂ ਨੂੰ ਆਤਮ ਨਿਰਭਰ ਹੋਣ ਦਾ ਮੌਕਾ ਦਿੱਤਾ ਹੈ। ਉਨ•ਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਦੀ ਮੁਹਿੰਮ ਤਹਿਤ ਮੋਦੀ ਸਰਕਾਰ ਵਲੋਂ ਕਰੋੜਾਂ ਰੁਪਏ ਦਾ ਕਾਲਾ ਧਨ ਕਾਬੂ ਕੀਤਾ ਗਿਆ ਹੈ। ਸਰਕਾਰ ਵਲੋਂ ਦੇਸ਼ ਦੇ ਦਿਹਾਤੀ ਖੇਤਰ ਵਿਚ ਸੰਨ 2018 ਤੱਕ ਬਿਜਲੀਕਰਨ ਦਾ ਵਾਅਦਾ ਪੂਰਾ ਕੀਤਾ ਜਾਵੇਗਾ ਨਾ ਹੀ ਉਨ•ਾਂ ਕਹਾ ਕਿ 2018 ਤੱਕ ਸਾਰੇ ਪਿੰਡਾਂ ਵਿਚ ਬਰੌਡ ਬੈਂਡ ਲਗਾ ਦਿੱਤੇ ਜਾਣਗੇ, ਜਿਸ ਨਾਲ ਨੌਜ਼ਵਾਨ ਵਰਗ ਨੂੰ ਕਾਫੀ ਜ਼ਿਆਦਾ ਸਹੂਲਤ ਮਿਲੇਗਾ। ਓਮ ਬਿਰਲਾ ਨੇ ਕਿਹਾ ਕਿ ਸਰਕਾਰ ਵਲੋਂ ਡਿਜੀਟਲ ਇੰਡੀਆ ਦੇ ਤਹਿਤ ਆਉਣ ਵਾਲੇ ਸਮੇਂ ਵਿਚ ਮੰਡੀਆਂ ਦੇ ਭਾਅ ਆਨਲਾਈਨ ਕਰ ਦਿੱਤੇ ਜਾਣਗੇ, ਜਿਸ ਦਾ ਫਾਇਦਾ ਕਿਸਾਨਾਂ ਨੂੰ ਇਹ ਹੋਵੇਗਾ ਕਿ ਉਹ ਆਪਣੇ ਘਰ ਬੈਠੇ ਹੀ ਸੂਬੇ ਭਰ ਦੀਆਂ ਮੰਡੀਆਂ ਦੇ ਭਾਅ ਵੇਖ ਸਕਣਗੇ। ਸਰਕਾਰ ਵਲੋਂ ਨਵੀਂ ਚਲਾਈ ਸਕੀਮ ਤਹਿਤ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇੰਦਾ ਹੋਵੇਗਾ, ਜਿਸ ਵਿਚ ਕਿਸਾਨਾਂ ਦੀ ਫਸਲ ਦੀ ਬਿਜਾਈ ਤੋਂ ਲੈ ਕੇ ਫਸਲ ਮੰਡੀ ਤੱਕ ਪਹੁੰਚਣ ਤੱਕ ਕਲੇਮ ਕੀਤਾ ਜਾਵੇਗਾ। ਓਮ ਬਿਰਲਾ ਨੇ ਕਿਹਾ ਕਿ ਤਿੰਨ ਸਾਲ ਹੋ ਗਏ ਕੇਂਦਰ ਵਿਚ ਭਾਜਪਾ ਸਰਕਾਰ ਬਣੀ ਨੂੰ, ਹੁਣ ਤੱਕ ਉਨ•ਾਂ ਦੇ ਵਲੋਂ 1100 ਅੰਗਰੇਜਾਂ ਦੇ ਕਾਨੂੰਨ ਖਤਮ ਕਰਕੇ ਭਾਰਤ ਦੇ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਜਿਥੇ ਕਿਤੇ ਹਾਲੇ ਵੀ ਅੰਗਰੇਜਾਂ ਦੇ ਕਾਨੂੰਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਨੂੰ ਜਲਦ ਖਤਮ ਕਰਕੇ ਭਾਰਤੀ ਕਾਨੂੰਨ ਲਾਗੂ ਕੀਤੇ ਜਾਣਗੇ। ਇਸ ਮੌਕੇ ਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਅਸ਼ਵਨੀ ਗਰੋਵਰ, ਜ਼ਿਲ•ਾ ਪ੍ਰਧਾਨ ਭਾਜਪਾ ਦਵਿੰਦਰ ਬਜਾਜ, ਸੀਨੀਅਰ ਭਾਜਪਾ ਆਗੂ ਡੀਪੀ ਚੰਦਨ, ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਜੌਹਰੀ ਲਾਲ ਯਾਦਵ ਅਤੇ ਹੋਰ ਵੀ ਕਈ ਹਾਜ਼ਰ ਸਨ।