Ferozepur News

48 ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 33 ਉਮੀਦਾਵਾਰਾਂ ਦੇ ਫਾਰਮ ਸਹੀ ਪਾਏ ਗਏ: ਜ਼ਿਲ੍ਹਾ ਚੋਣ ਅਫ਼ਸਰ

ਲੋਕ ਸਭਾ ਚੋਣਾਂ-2024

ਲੋਕ ਸਭਾ ਚੋਣਾਂ-2024

48 ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 33 ਉਮੀਦਾਵਾਰਾਂ ਦੇ ਫਾਰਮ ਸਹੀ ਪਾਏ ਗਏ: ਜ਼ਿਲ੍ਹਾ ਚੋਣ ਅਫ਼ਸਰ

48 ਨਾਮਜ਼ਦਗੀਆਂ ਦੀ ਪੜਤਾਲ ਦੌਰਾਨ 33 ਉਮੀਦਾਵਾਰਾਂ ਦੇ ਫਾਰਮ ਸਹੀ ਪਾਏ ਗਏ: ਜ਼ਿਲ੍ਹਾ ਚੋਣ ਅਫ਼ਸਰ

ਨਾਮਜ਼ਦਗੀਆਂ ਦੀ ਵਾਪਸੀ 17 ਮਈ ਤੱਕ ਹੋਵੇਗੀ

ਫ਼ਿਰੋਜ਼ਪੁਰ 15 ਮਈ 2024.

 

ਲੋਕ ਸਭਾ ਹਲਕਾ 10-ਫਿਰੋਜ਼ਪੁਰ ਵਿਖੇ ਕੁੱਲ 48 ਨਾਮਜ਼ਦਗੀਆਂ ਦਾਖਲ ਹੋਈਆਂ ਸਨ ਜਿਨ੍ਹਾਂ ਦੀ ਪੜਤਾਲ ਦੌਰਾਨ ਕੁੱਲ 33 ਉਮੀਦਾਵਾਰਾਂ ਦੇ ਫਾਰਮ ਸਹੀ ਪਾਏ ਗਏ ਹਨ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਕੁੱਲ 48 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਪੜਤਾਲ ਦੌਰਾਨ 33 ਉਮੀਦਵਾਰਾਂ ਦੇ ਫਾਰਮ ਸਹੀ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੰਬੋਜ਼ (ਬਹੁਜਨ ਸਮਾਜ ਪਾਰਟੀ), ਸ਼ੇਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਗੁਰਮੀਤ ਸਿੰਘ ਸੋਢੀ (ਭਾਰਤੀ ਜਨਤਾ ਪਾਰਟੀ), ਜਗਦੀਪ ਸਿੰਘ (ਆਮ ਆਦਮੀ ਪਾਰਟੀ), ਨਰਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ), ਕੁਲਦੀਪ ਸਿੰਘ (ਇੰਡੀਅਨ ਪ੍ਰਜਾਬੰਦੂ ਪਾਰਟੀ), ਗੁਰਚਰਨ ਸਿੰਘ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਪ੍ਰੇਮ ਚੰਦ (ਪੰਜਾਬ ਨੈਸ਼ਨਲ ਪਾਰਟੀ), ਬਲਵੰਤ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ), ਬਲਵਿੰਦਰ ਸਿੰਘ (ਰਿਪਬਲਕਿਨ ਪਾਰਟੀ ਆਫ਼ ਇੰਡੀਆ), ਬਲਵਿੰਦਰ ਸਿੰਘ (ਜਨ ਸੇਵਾ ਡਰਾਈਵਰ ਪਾਰਟੀ), ਉਮੇਸ਼ ਕੁਮਾਰ (ਅਜ਼ਾਦ), ਅੰਗਰੇਜ਼ ਸਿੰਘ (ਅਜ਼ਾਦ), ਅਜੀਤ ਸਿੰਘ (ਅਜ਼ਾਦ), ਅਰਵਿੰਦਰ ਸਿੰਘ (ਅਜ਼ਾਦ), ਸਾਹਿਲ ਮੌਂਗਾ (ਅਜ਼ਾਦ), ਸੁਖਦੇਵ ਸਿੰਘ (ਅਜ਼ਾਦ), ਸੁਖਵਿੰਦਰ ਸਿੰਘ (ਅਜ਼ਾਦ), ਸੁਰਿੰਦਰ ਕੁਮਾਰ ਬਾਂਸਲ (ਅਜ਼ਾਦ), ਹਰਪ੍ਰੀਤ ਸਿੰਘ (ਅਜ਼ਾਦ), ਗੁਰਚਰਨ ਸਿੰਘ (ਅਜ਼ਾਦ), ਗੁਰਪ੍ਰੀਤ ਸਿੰਘ (ਅਜ਼ਾਦ), ਚਮਕੌਰ ਸਿੰਘ (ਅਜ਼ਾਦ), ਜਸਕਰਨ ਸਿੰਘ ਸੰਧੂ (ਅਜ਼ਾਦ), ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਅਜ਼ਾਦ), ਜਸਵੰਤ ਸਿੰਘ (ਅਜ਼ਾਦ), ਦੀਪਕ ਕੁਮਾਰ (ਅਜ਼ਾਦ), ਪ੍ਰੀਤਮ ਸਿੰਘ (ਅਜ਼ਾਦ), ਪ੍ਰੇਮ ਸਿੰਘ (ਅਜ਼ਾਦ), ਮਨਪ੍ਰੀਤ ਕੌਰ (ਅਜ਼ਾਦ), ਮੋਹਨ ਸਿੰਘ (ਅਜ਼ਾਦ), ਰਾਜ (ਅਜ਼ਾਦ), ਰੇਸ਼ਮ ਲਾਲ (ਅਜ਼ਾਦ) ਦੇ ਫਾਰਮ ਪੜਤਾਲ ਦੌਰਾਨ ਸਹੀ ਪਾਏ ਗਏ ਹਨ।

 

ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਵਾਪਸੀ 17 ਮਈ ਤੱਕ ਹੋਵੇਗੀ। ਮਤਦਾਨ 1 ਜੂਨ 2024 ਨੂੰ ਹੋਵੇਗਾ ਅਤੇ ਗਿਣਤੀ 4 ਜੂਨ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਇਕ ਉਮੀਦਵਾਰ ਆਪਣੀ ਚੋਣ ਮੁਹਿੰਮ ’ਤੇ 95 ਲੱਖ ਰੁਪਏ ਤੋਂ ਵੱਧ ਦਾ ਖ਼ਰਚਾ ਨਹੀਂ ਕਰ ਸਕਦਾ ਅਤੇ 20 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਕੇਵਲ ਚੈੱਕ ਰਾਹੀਂ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਮੀਦਵਾਰ ਵੱਲੋਂ ਕੀਤੇ ਗਏ ਖ਼ਰਚੇ ਦਾ ਖ਼ਰਚਾ ਰਜਿਸਟਰ ਵਿਚ ਇੰਦਰਾਜ ਕਰਨਾ ਲਾਜ਼ਮੀ ਹੈ। ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ੋਰ ਦਿੰਦਿਆਂ ਕਿਹਾ ਕਿ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button