474 ਕੇਸਾਂ ਦਾ ਨਿਪਟਾਰਾ ਕਰਵਾ ਕੇ 4 ਕਰੋੜ 67 ਲੱਖ 63 ਹਜ਼ਾਰ 65 ਰੁਪਏ ਦਾ ਅਵਾਰਡ ਪਾਸ ਕੀਤਾ ਗਿਆ- ਐਸ.ਕੇ. ਅਗਰਵਾਲ
ਫ਼ਿਰੋਜਪੁਰ 09 ਸਤੰਬਰ 2017 ( ) ਮਾਨਯੋਗ ਮੈਂਬਰ ਸਕੱਤਰ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਮੋਹਾਲੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਐਸ.ਕੇ. ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਅਦਾਲਤਾਂ ਵਿਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿਚ ਕੇਸਾਂ ਦਾ ਨਿਪਟਾਰਾ ਕਰਨ ਲਈ ਫ਼ਿਰੋਜ਼ਪੁਰ ਅਦਾਲਤ ਵਿੱਚ 11 ਬੈਂਚ, ਗੁਰੂਹਰਸਹਾਏ ਵਿੱਚ 2 ਬੈਂਚ ਅਤੇ ਜ਼ੀਰਾ ਵਿੱਚ 3 ਬੈਂਚ ਬਣਾਏ ਗਏ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਐਸ.ਕੇ. ਅਗਰਵਾਲ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਕੁੱਲ 2307 ਰੱਖੇ ਗਏ, ਜਿਸ ਵਿੱਚ 474 ਕੇਸਾਂ ਦਾ ਨਿਪਟਾਰਾ ਕਰਵਾ ਕੇ 46763065 ਰੁਪਏ ਦਾ ਅਵਾਰਡ ਪਾਸ ਕੀਤਾ ਗਿਆ ਅਤੇ ਪ੍ਰੀ-ਲੋਕ ਅਦਾਲਤਾਂ ਵਿੱਚ 9042 ਕੇਸ ਲੱਗੇ ਅਤੇ ਜਿਸ ਵਿੱਚ 3998 ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਅਤੇ ਭਾਈਚਾਰੇ ਨਾਲ ਕਰ ਕੇ 23502591 ਰੁਪਏ ਦਾ ਅਵਾਰਡ ਪਾਸ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਦਾ ਵੱਧ ਤੋ ਵੱਧ ਲੋਕਾਂ ਨੇ ਫ਼ਾਇਦਾ ਉਠਾਇਆ ਅਤੇ ਆਪਣੇ ਚੱਲ ਰਹੇ ਕੇਸਾਂ ਦਾ ਆਪਸੀ ਰਾਜ਼ੀਨਾਮੇ ਰਾਹੀ ਨਿਪਟਾਰਾ ਕਰਵਾਇਆ। ਇਸ ਲੋਕ ਅਦਾਲਤ ਵਿੱਚ ਫ਼ੈਸਲਾ ਹੋਏ ਕੇਸਾਂ ਦੀ ਕਿਸੇ ਹੋਰ ਅਦਾਲਤ ਵਿਚ ਕੋਈ ਅਪੀਲ ਦਲੀਲ ਨਹੀਂ ਹੈ ।
ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਹੋਏ ਫ਼ੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਹ ਫ਼ੈਸਲੇ ਤਸੱਲੀਬਖ਼ਸ਼ ਹੁੰਦੇ ਹਨ ਜਿਸ ਨਾਲ ਸਾਰੀਆਂ ਧਿਰਾਂ ਨੂੰ ਮੁਕੱਦਮੇ ਬਾਜ਼ੀ ਅਤੇ ਹੋਰ ਕਈ ਮਾਨਸਿਕ ਪਰੇਸ਼ਾਨੀਆਂ ਤੋਂ ਮੁਕਤੀ ਮਿਲਦੀ ਹੈ।ਇਸ ਤੋਂ ਇਲਾਵਾ ਜੱਜ ਸਾਹਿਬਾਨ ਨੇ ਮਿਡੀਏਸ਼ਨ ਸੈਂਟਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਿਡੀਏਸ਼ਨ ਸੈਂਟਰ ਵਿਖੇ ਲੋਕ ਆਪਣੇ ਕੇਸਾਂ ਦਾ ਫ਼ੈਸਲਾ ਆਪਸੀ ਰਾਜ਼ੀਨਾਮੇ ਨਾਲ ਕਰਵਾ ਸਕਦੇ ਹਨ ਅਤੇ ਜੋ ਲੋਕ ਅਦਾਲਤ ਵਿੱਚ ਕੇਸ ਕਰਨ ਤੋਂ ਅਸਮਰਥ ਉਹ ਵੀ ਮਿਡੀਏਸ਼ਨ ਸੈਂਟਰ ਵਿੱਚ ਦਰਖਾਸਤ ਦੇ ਕੇ ਆਪਣੇ ਕੇਸ ਦੀ ਸੁਣਵਾਈ ਕਰਵਾ ਸਕਦੇ ਹਨ ਅਤੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨੂੰ ਖ਼ਤਮ ਕਰ ਸਕਦੇ ਹਨ। ਮਿਡੀਏਸ਼ਨ ਸੈਂਟਰ ਵਿੱਚ ਫ਼ੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਚੱਲਦੀ ਅਤੇ ਧਿਰਾਂ ਵਿੱਚ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ।