ਮੰਡੀਕਰਨ ਬੋਰਡ ਨੂੰ ਬਣਦੀ ਫੀਸ ਨਾ ਭਰਨ ਦੇ ਮਾਮਲੇ 'ਤੇ
ਟੈਕਸ ਵਿਭਾਗ ਦੀ ਟੀਮ ਵਲੋਂ ਆੜ•ਤੀਆਂ 'ਤੇ ਛਾਪੇਮਾਰੀ
– ਮਾਮਲਾ ਆੜ•ਤੀਆਂ ਵਲੋਂ 1121 ਬਾਸਮਤੀ ਸਟੋਰ ਕਰਨ ਦਾ
ਗੁਰੂਹਰਸਹਾਏ, 17 ਫਰਵਰੀ (ਪਰਮਪਾਲ ਗੁਲਾਟੀ)- ਆੜ•ਤੀਆਂ ਵਲੋਂ ਮੰਡੀਕਰਨ ਬੋਰਡ ਦੀ ਪੂਰੀ ਬਣਦੀ ਫੀਸ ਨਾ ਭਰਨ ਅਤੇ ਟੈਕਸ ਚੋਰੀ ਕਰਨ ਦੀ ਕੀਤੀ ਸ਼ਿਕਾਇਤ ਦੇ ਅਧਾਰ ਉਪਰ ਸੇਲ ਟੈਕਸ ਅਤੇ ਇਨਕਮ ਟੈਕਸ ਵਿਭਾਗ ਦੀ ਟੀਮ ਵਲੋਂ ਅਨਾਜ ਖਰੀਦ ਕੇਂਦਰ ਮੰਡੀ ਪੰਜੇ ਕੇ ਉਤਾੜ ਅੰਦਰ ਚੈਕਿੰਗ ਕੀਤੀ ਗਈ। ਇਸ ਦੌਰਾਨ ਈ.ਟੀ.ਓ ਮੈਡਮ ਪ੍ਰਗਤੀ ਦੀ ਅਗਵਾਈ ਹੇਠ ਪਹੁੰਚੀ ਟੀਮ ਵਲੋਂ ਅਨਾਜ ਮੰਡੀ ਪੰਜੇ ਕੇ ਉਤਾੜ ਅੰਦਰ ਸਟੋਰ ਕੀਤੇ ਗਏ ਹਜ਼ਾਰਾਂ ਦੀ ਤਦਾਦ ਵਿਚ 1121 ਬਾਸਮਤੀ ਸਬੰਧੀ ਰਿਕਾਰਡ ਮੰਗਿਆ ਤਾਂ ਆੜ•ਤੀਆਂ ਵਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ। ਜ਼ਿਆਦਾਤਰ ਆੜ•ਤੀਆਂ ਨੇ ਇਹ ਦੱਸਿਆ ਕਿ ਸਾਡੇ ਕੋਲ ਸਟੋਰ ਕੀਤੀ 1121 ਬਾਸਮਤੀ ਕਿਸਾਨਾਂ ਦੀ ਹੈ, ਜਿਸਦੇ ਵੇਰਵੇ ਮੰਗਣ 'ਤੇ ਆੜ•ਤੀਆਂ ਵਲੋਂ ਹੀਪ ਰਜਿਸਟਰ ਪੇਸ਼ ਕੀਤੇ ਗਏ। ਹੀਪ ਰਜਿਸਟਰਾਂ ਦਾ ਪੂਰਾ ਡਾਟਾ ਉਤਾਰਨ ਮਗਰੋਂ ਮੈਡਮ ਪ੍ਰਗਤੀ ਨੇ ਆੜ•ਤੀਆਂ ਤੋਂ ਭਰੀਆਂ ਮਾਰਕਿਟ ਫੀਸਾਂ ਸਮੇਤ ਕਈ ਹੋਰ ਵੇਰਵੇ ਮੰਗੇ, ਜਿਸਨੂੰ ਲੈ ਕੇ ਕਰੀਬ 2 ਘੰਟੇ ਆੜ•ਤੀਆਂ ਅਤੇ ਵਿਭਾਗ ਦੀ ਟੀਮ ਵਿਚਾਲੇ ਗੱਲਬਾਤ ਹੁੰਦੀ ਰਹੀ। ਮੌਕੇ 'ਤੇ ਪੁੱਜੀ ਪੱਤਰਕਾਰਾਂ ਦੀ ਟੀਮ ਨੂੰ ਵੇਖ ਕੇ ਜਿੱਥੇ ਆੜ•ਤੀਆਂ 'ਚ ਹਲਚਲ ਮੱਚ ਗਈ ਉਥੇ ਵਿਭਾਗ ਦੀ ਟੀਮ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਸਿਰਫ਼ ਇਹ ਕਹਿ ਕੇ ਟਾਲ ਦਿੱਤਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਮੰਡੀ ਪੰਜੇ ਕੇ ਉਤਾੜ ਦੇ ਆੜ•ਤੀਆਂ ਨੇ ਲੱਖਾਂ ਗੱਟੇ 1121 ਬਾਸਮਤੀ ਗਲਤ ਤਰੀਕੇ ਨਾਲ ਸਟੋਰ ਕੀਤੀ ਹੈ। ਜਿਸਦੀ ਬਣਦੀ ਰਕਮ ਦਾ ਟੈਕਸ ਵਿਭਾਗ ਨੂੰ ਨਹੀਂ ਭਰਿਆ ਗਿਆ ਹੈ ਅਤੇ ਨਾ ਹੀ ਬਣਦੀ ਮਾਰਕਿਟ ਫੀਸ ਭਰੀ ਗਈ ਹੈ। ਮੈਡਮ ਪ੍ਰਗਤੀ ਨੇ ਕਿਹਾ ਅਸੀਂ ਇਸ ਸਬੰਧੀ ਪੂਰੀ ਜਾਂਚ ਕਰਨ ਪਹੁੰਚੇ ਹਾਂ ਅਤੇ ਆੜ•ਤੀਆਂ ਤੋਂ ਪੂਰਾ ਰਿਕਾਰਡ ਮੰਗਿਆ ਹੈ। ਕਾਰਵਾਈ ਕਰਨ ਸਬੰਧੀ ਪੁੱਛਿਆ ਤਾਂ ਉਨ•ਾਂ ਕਿਹਾ ਕਿ ਇਸ ਸਬੰਧੀ ਸਾਡੇ ਉਚ ਅਧਿਕਾਰੀ ਹੀ ਦੱਸਣਗੇ। ਉਧਰ ਸੰਬੰਧਿਤ ਮੰਡੀ ਦੇ ਆੜ•ਤੀਆਂ ਨੇ ਦੱਸਿਆ ਕਿ ਅਸੀਂ ਸਰਕਾਰ ਦੀ ਮਾਰਕਿਟ ਫੀਸ ਅਤੇ ਟੈਕਸ ਭਰੇ ਹਨ, ਜਿਸ ਦੀਆਂ ਰਸੀਦਾਂ ਅਸੀਂ ਪਹੁੰਚੀ ਵਿਭਾਗ ਦੀ ਟੀਮ ਨੂੰ ਪੇਸ਼ ਕਰ ਦਿੱਤੀਆਂ ਹਨ।
ਦੱਸਣਯੋਗ ਹੈ ਕਿ ਪੰਜੇ ਕੇ ਉਤਾੜ ਅਨਾਜ ਮੰਡੀ ਅੰਦਰ ਲਗਭਗ ਆੜ•ਤੀਆਂ ਕੋਲ ਕੁਲ ਮਿਲਾ ਕੇ ਵੱਡੀ ਗਿਣਤੀ ਵਿਚ 1121 ਬਾਸਮਤੀ ਦਾ ਗੱਟਾ ਸਟੋਰ ਕੀਤਾ ਪਿਆ ਹੈ ਜੋ ਆੜ•ਤੀਆਂ ਵਲੋਂ ਕਿਸਾਨਾਂ ਤੋਂ ਸਸਤੇ ਭਾਅ ਖਰੀਦਿਆ ਗਿਆ ਹੈ, ਜਿਸਦੇ ਅੰਕੜੇ ਨਾ ਤਾਂ ਇਨਕਮ ਟੈਕਸ ਵਿਭਾਗ ਕੋਲ ਹਨ ਅਤੇ ਨਾ ਹੀ ਸਬੰਧਿਤ ਮਾਰਕਿਟ ਕਮੇਟੀ ਕੋਲ ਹਨ। ਆੜ•ਤੀਆਂ ਵਲੋਂ ਹੋਲੀ-ਹੋਲੀ ਕਰਕੇ ਇਹ 1121 ਬਾਸਮਤੀ ਮਹਿੰਗੇ ਭਾਆਂ 'ਤੇ ਵੇਚੀ ਜਾ ਰਹੀ ਹੈ, ਜਿਸਦਾ ਨਾ ਤਾਂ ਪੂਰਾ ਇਨਕਮ ਟੈਕਸ ਭਰਿਆ ਜਾ ਰਿਹਾ ਹੈ ਅਤੇ ਨਾ ਹੀ ਬਣਦੀ ਪੂਰੀ ਮਾਰਕੀਟ ਫੀਸ ਭਰੀ ਜਾ ਰਹੀ ਹੈ, ਜਿਸ ਨਾਲ ਮੰਡੀਕਰਨ ਬੋਰਡ ਨੂੰ ਵੱਡਾ ਚੂਨਾ ਲੱਗ ਰਿਹਾ ਹੈ। ਇਸ ਸਬੰਧੀ ਏ.ਈ.ਟੀ.ਸੀ ਦੀਪਇੰਦਰ ਸਿੰਘ ਗਰਚਾ ਨਾਲ ਗੱਲਬਾਤ ਕੀਤੀ ਤਾਂ ਕਿ ਉਨ•ਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਪੂਰੀ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਅਤੇ ਜੇਕਰ ਇਸ ਵਿਚ ਸਰਕਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਤਾਂ ਅਸੀਂ ਬਣਦੀ ਕਾਰਵਾਈ ਜਰੂਰ ਕਰਾਂਗੇ।