Ferozepur News

ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੀ ਸੰਕੇਤਕ ਕਲਮ ਛੋੜ ਹੜਤਾਲ

ਡੀ.ਜੀ.ਐਸ.ਈ ਦਫਤਰ ਸਮੇਤ ਪੰਜਾਬ ਭਰ ਦੇ ਸਿੱਖਿਆ ਵਿਭਾਗ ਦੇ ਦਫਤਰਾਂ ਦਾ ਕੰਮ-ਕਾਜ਼ ਰਿਹਾ ਠੱਪ
ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੀ ਸੰਕੇਤਕ ਕਲਮ ਛੋੜ ਹੜਤਾਲ
ਰੈਗੁਲਰ ਨਾ ਕਰਨ ਦੇ ਰੋਸ ਵਜੋਂ 13ਅਗਸਤ ਗੁਲਾਮੀ ਤੋੜ ਰੈਲੀ ਤੇ ਅਣਮਿਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ

SSA ON PEN DOWN STRIKE
ਮਿਤੀ 5 ਅਗਸਤ 2016 ( ਫਿਰੋਜ਼ਪੁਰ ) ਅੱਜ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਮੁਲਾਜ਼ਮਾਂ ਵੱਲੋਂ ਕੀਤੀ ਕਲਮ ਛੋੜ ਹੜਤਾਲ ਕਰਕੇ ਡੀ.ਜੀ.ਐਸ.ਈ ਦਫਤਰ ਤੋਂ ਲੈ ਕੇ ਪੰਜਾਬ ਭਰ ਦੇ ਸਿੱਖਿਆ ਦਫਤਰਾਂ ਵਿਚ ਨਾਮੋਸ਼ੀ ਛਾਈ ਰਹੀ ਅਤੇ ਦਫਤਰੀ ਕੰਮ-ਕਾਜ਼ ਠੱਪ ਰਿਹਾ।ਸਿੱਖਿਆ ਵਿਭਾਗ ਵਿਚ ਆਪਣੀ ਨੋਕਰੀ ਪੱਕੀ ਕਰਵਾਉਣ ਲਈ ਅੱਜ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਸੰਕੇਤਕ ਇਕ ਦਿਨ ਦੀ ਹੜਤਾਲ ਕੀਤੀ ਅਤੇ ਪੂਰਾ ਦਿਨ ਦਫਤਰੀ ਕੰਮ ਕਾਜ਼ ਠੱਪ ਰੱਖਿਆ।ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਅਤੇ ਪ੍ਰੈਸ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਮੁਲਾਜ਼ਮ ਪਿਛਲੇ 12 ਸਾਲਾਂ ਤੋਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਤੇ ਸਿੱਖਿਆ ਵਿਭਾਗ ਦਾ ਸਾਰਾ ਕੰਮ ਕਰਨ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਸਰਕਾਰ ਵੱਲੋਂ 12 ਸਾਲਾਂ ਤੋਂ ਲਾਰੇ ਲਗਾਏ ਜਾ ਰਹੇ ਹਨ ਜਿਸ ਦੇ ਰੋਸ ਵਜੋਂ ਮੁਲਾਜ਼ਮ ਸੰਘਰਸ਼ ਕਰਨ ਨੂੰ ਮਜਬੂਰ ਹੋਏ ਹਨ।
ਉਨ•ਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਕਈ ਮੀਟਿੰਗ ਹੋ ਚੁੱਕੀਆ ਹਨ ਅਤੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਹਰ ਵਾਰ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੁਲਰ ਕਰਨ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਤੇ ਵੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨ ਲਈ ਕੋਈ ਨੋਟੀਫਿਕੇਸ਼ਨ ਜ਼ਾਰੀ ਨਹੀ ਕੀਤਾ ਗਿਆ।ਉਨ•ਾਂ ਦੱਸਿਆ ਕਿ ਬੀਤੀ 24 ਅਪ੍ਰੈਲ ਨੂੰ ਜਥੇਬੰਦੀ ਦੀ ਮਾਨਯੋਗ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੈਨਲ ਮੀਟਿੰਗ ਹੋਈ ਸੀ ਜਿਸ ਮੀਟਿੰਗ ਵਿਚ ਸਿੱਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਵੀ ਮੋਜੂਦ ਸਨ ਇਸ ਮੀਟਿੰਗ ਵਿਚ ਵੀ ਮੁਲਾਜ਼ਮ ਨੂੰ ਜਲਦ ਨੋਟੀਫਿਕੇਸ਼ਨ ਕਰਨ ਦਾ ਵਾਅਦਾ ਕੀਤਾ ਗਿਆ ਸੀ।ਪ੍ਰੰਤੂ 3 ਮਹੀਨੇ ਦੇ ਕਰੀਬ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਜ਼ਰ ਨਹੀ ਆ ਰਹੀ ਹੈ।
ਉਨ•ਾ ਕਿਹਾ ਕਿ ਸਰਕਾਰ ਦੇ ਮੰਤਰੀ ਹੁਣ ਲਾਰੇ ਲਾਉਣੇ ਬੰਦ ਕਰਨ ਅਤੇ ਜਲਦ ਹੀ ਮੁਲਾਜ਼ਮ ਨੂੰ ਦਿੱਤੇ ਗਏ ਭਰੋਸੇ ਤੇ ਅਮਲ ਕਰਦੇ ਹੋਏ ਮੁਲਾਜ਼ਮਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੁਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ।ਉਨ•ਾਂ ਕਿਹਾ ਕਿ ਵੱਖ ਵੱਖ ਕੈਬਿਨਟ ਮੰਤਰੀ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਦਿੱਤੇ ਬਿਆਨਾ ਨੂੰ ਜਲਦ ਅਮਲੀ ਜਾਮਾ ਵੀ ਪਹਿਨਾਉਣ।Àਨੁ•ਾਂ ਅੇਲਾਨ ਕੀਤਾ ਕਿ ਜੇਕਰ 10 ਅਗਸਤ ਦੀ ਕੈਬਿਨਟ ਮੀਟਿੰਗ ਵਿਚ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੁਲਰ ਨਾ ਕੀਤਾ ਤਾਂ ਮੁਲਾਜ਼ਮ ਮੁੱਖ ਮੰਤਰੀ ਪੰਜਾਬ ਦੇ ਸੁਤੰਤਰਤਾ ਸਮਾਰੋਹ ਵਾਲੀ ਜਗ•ਾ 13 ਅਗਸਤ ਨੂੰ ਗੁਲਾਮੀ ਤੋੜ ਰੈਲੀ ਕਰਨਗੇ ਅਤੇ ਉਸ ਉਪਰੰਤ ਅਣਮਿਥੇ ਸਮੇਂ ਲਈ ਹੜਤਾਲ ਤੇ ਜਾਣ ਨੂੰ ਵੀ ਮਜਬੂਰ ਹੋਣਗੇ।ਇਸ ਮੋਕੇ ਸੁਖਦੇਵ ਸਿੰਘ,ਪਵਨ ਕੁਮਾਰ,ਜਗਮੋਹਨ ਸ਼ਰਮਾਂ,ਸੰਦੀਪ ਕੁਮਾਰ,ਕ੍ਰਿਸ਼ਨ ਮੋਹਨ ਚੋਬੇ,ਪ੍ਰਵੀਨ ਕੁਮਾਰ,ਦੇਵਿੰਦਰ ਤਲਵਾੜ,ਸੁਨੀਲ ਚੋਧਰੀ,ਆਨੰਦ ਕੁਮਾਰ ਮੈਡਮ ਪ੍ਰਿੰਕਲ,ਕੀਤਰੀ ਤੇ ਏਕਜੋਤ ਮੋਜੂਦ ਸਨ।

Related Articles

Back to top button