Ferozepur News

44 ਪਿੰਡਾਂ ਨੂੰ ਹਲਕੇ 'ਚ ਸ਼ਾਮਲ ਕਰਨ ਲਈ ਵਕੀਲਾਂ ਵਲੋਂ 36ਵੇਂ ਦਿਨ ਹੜ•ਤਾਲ ਜਾਰੀ

FON LOGO

44 ਪਿੰਡਾਂ ਨੂੰ ਹਲਕੇ &#39ਚ ਸ਼ਾਮਲ ਕਰਨ ਲਈ ਵਕੀਲਾਂ ਵਲੋਂ 36ਵੇਂ ਦਿਨ ਹੜ•ਤਾਲ ਜਾਰੀ
– ਪਿੰਡਾਂ ਦੀ ਮੰਗ ਨੂੰ ਲੈ ਕੇ 17 ਅਪ੍ਰੈਲ ਨੂੰ ਜੀ.ਟੀ ਰੋਡ &#39ਤੇ ਕੀਤਾ ਜਾਵੇਗਾ ਚੱਕਾ ਜਾਮ
– ਜਦ ਤੱਕ 44 ਪਿੰਡ ਹਲਕੇ ਵਿਚ ਸ਼ਾਮਲ ਨਾ ਕੀਤੇ ਗਏ ਤਦ ਤੱਕ ਸੰਘਰਸ਼ ਜਾਰੀ ਰਹੇਗਾ : ਇਕਬਾਲ ਦਾਸ ਬਾਵਾ

ਗੁਰੂਹਰਸਹਾਏ, 10 ਅਪ੍ਰੈਲ (ਪਰਮਪਾਲ ਗੁਲਾਟੀ)- ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਪ੍ਰਧਾਨ ਐਡਵੋਕੇਟ ਇਕਬਾਲ ਦਾਸ ਬਾਵਾ ਦੀ ਅਗਵਾਈ ਹੇਠ ਸਿਵਲ ਕੋਰਟ ਕੰਪਲੈਕਸ ਵਿਖੇ 36ਵੇਂ ਦਿਨ ਵੀ ਹਲਕੇ ਦੇ 44 ਪਿੰਡਾਂ ਨੂੰ ਵਾਪਸ ਹਲਕਾ ਗੁਰੂਹਰਸਹਾਏ &#39ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਮੁਕੰਮਲ ਹੜ•ਤਾਲ ਕੀਤੀ ਗਈ। ਸਮੂਹ ਵਕੀਲਾਂ ਨੇ ਦੱਸਿਆ ਕਿ ਕਾਨੂੰਗੋ ਹਲਕਾ ਮਾਹਮੂਜੋਈਆ ਦੇ 44 ਪਿੰਡ ਜੋ ਕਿ ਗਲਤ ਤਰੀਕੇ ਨਾਲ ਜਲਾਲਾਬਾਦ ਨਾਲ ਜੋੜੇ ਗਏ ਹਨ, ਨੂੰ ਵਾਪਸ ਗੁਰੂਹਰਸਹਾਏ ਹਲਕੇ ਨਾਲ ਜੋੜਿਆ ਜਾਵੇ। ਵਕੀਲਾਂ ਨੇ ਦੱਸਿਆ ਕਿ ਇਹ ਪਿੰਡ ਥਾਣਾ ਗੁਰੂਹਰਸਹਾਏ ਅਧੀਨ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਪੰਚਾਇਤ ਵਿਭਾਗ, ਐਮ.ਐਲ.ਏ ਹਲਕਾ, ਵਾਟਰ ਅਤੇ ਸੈਨੀਟੇਸ਼ਨ, ਹਸਪਤਾਲ, ਪਬਲਿਕ ਹੈਲਥ ਆਦਿ ਵਿਭਾਗ ਵੀ ਗੁਰੂਹਰਸਹਾਏ ਨਾਲ ਹੀ ਸੰਬੰਧਿਤ ਹਨ ਅਤੇ ਇਹਨਾਂ ਵਿਭਾਗਾਂ ਨਾਲ ਸੰਬੰਧਿਤ ਕੰਮਕਾਜ ਲਈ ਇਹਨਾਂ 44 ਪਿੰਡਾਂ ਦੇ ਵਸਨੀਕਾਂ ਨੂੰ ਗੁਰੂਹਰਸਹਾਏ ਹੀ ਆਉਣਾ ਪੈਂਦਾ ਹੈ, ਜਦਕਿ ਸਿਰਫ਼ ਸਿਵਲ ਅਤੇ ਰੈਵੀਨਿਉ ਕੰਮਕਾਜ ਲਈ ਹੀ ਜਲਾਲਾਬਾਦ ਨਾਲ ਜੋੜਿਆ ਗਿਆ ਹੈ। ਸਮੂਹ ਵਕੀਲਾਂ ਨੇ ਮੰਗ ਕੀਤੀ ਕਿ ਕਾਨੂੰਗੋ ਹਲਕਾ ਮਾਹੂਮਜੋਈਆ ਅਧੀਨ ਪੈਂਦੇ ਇਹਨਾਂ 44 ਪਿੰਡਾਂ ਨੂੰ ਗੁਰੂਹਰਸਹਾਏ ਨਾਲ ਵਾਪਸ ਜੋੜਿਆ ਜਾਵੇ। ਪ੍ਰਧਾਨ ਇਕਬਾਲ ਬਾਵਾ ਨੇ ਕਿਹਾ ਕਿ ਇਹ 44 ਪਿੰਡਾਂ ਦੁਚਿੱਤੀ &#39ਚ ਹੋਣ ਕਰਕੇ ਡਿਵੈਲਪਮੈਂਟ ਪਾਸੋਂ ਪੱਛੜ ਚੁੱਕੇ ਹਨ ਅਤੇ ਪਿੰਡਾਂ ਦੇ ਵਿਕਾਸ ਦੇ ਕੰਮ ਰੁਕੇ ਪਏ ਹਨ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀ ਪੰਚਾਇਤਾਂ ਵਲੋਂ ਵੀ ਮਤੇ ਪਾ ਕੇ ਪਿੰਡਾਂ ਨੂੰ ਗੁਰੂਹਰਸਹਾਏ ਹਲਕੇ ਵਿਚ ਸ਼ਾਮਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਕਿਹਾ ਕਿ ਜਦ ਤੱਕ ਇਹ 44 ਪਿੰਡ ਗੁਰੂਹਰਸਹਾਏ ਨਾਲ ਵਾਪਸ ਨਹੀਂ ਜੋੜੇ ਜਾਂਦੇ ਤਦ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਵਲੋਂ ਵਸੀਕਾ ਨਵੀਸ ਅਸ਼ਟਾਮ ਫਰੋਸ਼ ਯੂਨੀਅਨ, ਸੀ.ਪੀ.ਆਈ ਪਾਰਟੀ ਆਗੂਆਂ, ਨਰੇਗਾ ਯੂਨੀਅਨ ਅਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ 44 ਪਿੰਡਾਂ ਨੂੰ ਹਲਕਾ ਗੁਰੂਹਰਸਹਾਏ ਨਾਲ ਜੋੜਨ ਦੀ ਮੰਗ ਨੂੰ ਲੈ ਕੇ 17 ਅਪ੍ਰੈਲ ਨੂੰ ਫਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ &#39ਤੇ ਚੱਕਾ ਜਾਮ ਕੀਤਾ ਜਾਵੇਗਾ। ਪ੍ਰਧਾਨ ਇਕਬਾਲ ਦਾਸ ਬਾਵਾ ਨੇ ਦੱਸਿਆ ਕਿ ਸਮੂਹ ਵਕੀਲਾਂ ਵਲੋਂ ਰੋਜ਼ਾਨਾ ਲਗਾਤਾਰ ਹੜ•ਤਾਲ ਵੀ ਜਾਰੀ ਰਹੇਗੀ। ਇਸ ਮੌਕੇ &#39ਤੇ ਪ੍ਰਧਾਨ ਇਕਬਾਲ ਦਾਸ ਬਾਵਾ, ਸ਼ਵਿੰਦਰ ਸਿੰਘ ਸਿੱਧੂ, ਰਜਿੰਦਰ ਮੋਂਗਾ, ਚਰਨਜੀਤ ਛਾਂਗਾ ਰਾਏ, ਸੁਰਜੀਤ ਸਿੰਘ ਵਾਦੀਆਂ, ਗੌਰਵ ਮੋਂਗਾ, ਪਰਵਿੰਦਰ ਸਿੰਘ ਸੰਧੂ, ਨਵਦੀਪ ਸਿੰਘ ਅਹੂਜਾ ਸੈਕਟਰੀ, ਗੁਰਪ੍ਰੀਤ ਖੋਸਾ ਵਾਈਸ ਪ੍ਰਧਾਨ, ਸੁਖਚੈਨ ਸਿੰਘ ਸੋਢੀ, ਰਵੀ ਮੋਂਗਾ, ਸੁਨੀਲ ਮੰਡੀਵਾਲ, ਜਤਿੰਦਰ ਪੁੱਗਲ, ਜਸਵਿੰਦਰ ਸਿੰਘ ਵਲਾਸਰਾ, ਸਚਿਨ ਸ਼ਰਮਾਂ, ਰੋਜੰਤ ਮੋਂਗਾ, ਸੁਨੀਲ ਕੰਬੋਜ਼, ਜਗਮੀਤ ਸਿੰਘ ਬਰਾੜ, ਰਾਮ ਸਿੰਘ ਥਿੰਦ, ਅੰਮ੍ਰਿਤਬੀਰ ਸਿੰਘ ਸੋਢੀ, ਅਸ਼ੋਕ ਕੰਬੋਜ਼, ਹਰੀਸ਼ ਢੀਂਗੜਾ, ਸੁਰਜੀਤ ਸਿੰਘ ਰਾਏ, ਨਵਜੋਤ ਸਿੰਘ ਬਰਾੜ, ਜਗਮੀਤ ਸੰਧੂ, ਉਡੀਕ ਚੰਦ ਸਰਪੰਚ, ਸੁਰਿੰਦਰ ਮਰੋਕ, ਸਤਨਰਾਇਣ ਕੰਬੋਜ਼, ਰਮਨ ਕੰਬੋਜ਼ ਆਦਿ ਸਮੇਤ ਸਮੂਹ ਵਕੀਲ ਹਾਜ਼ਰ ਸਨ।

Related Articles

Check Also
Close
Back to top button