''ਜੇ ਵੇਖਣਾ ਬਸੰਤ ਗੋਰੀਏ, ਤੈਨੂੰ ਪੈਣਾ ਏ ਫਿਰੋਜ਼ਪੁਰ ਆਉਣਾ'' ਗੀਤ ਹੀਰਾ ਸੋਹਲ ਨੇ ਪੇਸ਼ ਕਰਕੇ ਨੌਜ਼ਵਾਨਾਂ ਨੂੰ ਮੋਹ ਲਿਆ
''ਜੇ ਵੇਖਣਾ ਬਸੰਤ ਗੋਰੀਏ'' ਗੀਤ ਰਿਲੀਜ਼
– ''ਜੇ ਵੇਖਣਾ ਬਸੰਤ ਗੋਰੀਏ, ਤੈਨੂੰ ਪੈਣਾ ਏ ਫਿਰੋਜ਼ਪੁਰ ਆਉਣਾ'' ਗੀਤ ਹੀਰਾ ਸੋਹਲ ਨੇ ਪੇਸ਼ ਕਰਕੇ ਨੌਜ਼ਵਾਨਾਂ ਨੂੰ ਮੋਹ ਲਿਆ
ਫਿਰੋਜ਼ਪੁਰ ੧੧ ਫਰਵਰੀ (Harish Monga): ਫਿਰੋਜ਼ਪੁਰ ਸ਼ਹਿਰ ਦੀ ਬਸੰਤ ਸੰਸਾਰ ਭਰ ਵਿਚ ਮਸ਼ਹੂਰ ਹੈ। ਫਿਰੋਜ਼ਪੁਰ ਦਾ ਬਸੰਤ ਵੇਖਣ ਲਈ ਦੂਜੇ ਜ਼ਿਲਿ•ਆਂ 'ਚੋਂ ਵੀ ਲੋਕ ਆਉਂਦੇ ਹਨ। ਬਸੰਤ ਤੋਂ ਤਿੰਨ-ਚਾਰ ਮਹੀਨੇ ਪਹਿਲਾ ਹੀ ਨੌਜ਼ਵਾਨ ਡੀ. ਜੇ. ਸਾਊਂਡ ਬੁੱਕ ਕਰਵਾ ਲੈਂਦੇ ਹਨ। ਬਸੰਤ ਵਾਲੇ ਦਿਨ ਲੋਕ ਸਵੇਰ ਤੋਂ ਹੀ ਆਪਣੇ ਘਰਾਂ ਦੀਆਂ ਛੱਤਾਂ ਤੇ ਸਾਊਂਡ ਲਗਾ ਕੇ ਪਤੰਗਬਾਜ਼ੀ ਦਾ ਸਾਰਾ ਦਿਨ ਆਨੰਦ ਮਾਣਦੇ ਹਨ।
ਨੌਜ਼ਵਾਨ ਬਸੰਤ ਵਾਲੇ ਦਿਨ ਡੀ. ਜੇ. ਸਾਊਂਡ ਦੀ ਉੱਚੀ ਅਵਾਜ਼ ਕਰਕੇ ਪਤੰਗਬਾਜ਼ੀ ਕਰਦੇ ਹੋਏ ਭੰਗੜਾ ਪਾਉਂਦੇ ਅਤੇ ਖੁਸ਼ੀ ਮਨਾਉਂਦੇ ਹਨ। 12 ਫਰਵਰੀ 2016 ਨੂੰ ਬਸੰਤ ਦੇ ਤਿਉਹਰ ਮੌਕੇ ਫਿਰੋਜ਼ਪੁਰ ਦੇ ਬਸੰਤ ਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਗੀਤਕਾਰ ਹੀਰਾ ਸੋਹਲ ਨੇ ਇਸ ਵਾਰ ਬਸੰਤ ਦੇ ਤਿਉਹਾਰ ਤੇ ''ਜੇ ਵੇਖਣਾ ਬਸੰਤ ਗੋਰੀਏ, ਤੈਨੂੰ ਪੈਣਾ ਏ ਫਿਰੋਜ਼ਪੁਰ ਆਉਣਾ'' ਗੀਤ ਪੇਸ਼ ਕਰਕੇ ਨੌਜ਼ਵਾਨਾਂ ਨੂੰ ਮੋਹ ਲਿਆ। ਇਹ ਗੀਤ ਗਾਇਕ ਬੂਟਾ ਅਨਮੋਲ ਅਤੇ ਹੀਰਾ ਸੋਹਲ ਨੇ ਗਾਇਆ ਹੈ। ਇਸ ਗੀਤ ਦਾ ਮਿਊਜ਼ਕ ਪ੍ਰਸਿੱਧ ਮਿਊਜ਼ਕ ਡਾਇਰੈਕਟਰ ਲਾਲ ਕਮਲ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਗੀਤਕਾਰ ਗੁਰਨਾਮ ਸਿੱਧੂ ਅਤੇ ਗੁਰਜੰਟ ਭੁੱਲਰ ਨੇ ਪੇਸ਼ ਕੀਤਾ ਹੈ। ''ਜੇ ਵੇਖਣਾ ਬਸੰਤ ਗੋਰੀਏ'' ਦਾ ਸਿੰਗਲ ਟਰੇਕ ਬੂਟਾ ਅਨਮੋਲ ਅਕੈਡਮੀ ਦੇ ਦਫਤਰ ਵਿਚ ਗੀਤਕਾਰ ਗਿੱਲ ਗੁਲਾਮੀ ਵਾਲਾ, ਗਾਇਕ ਗੁਰਜੰਟ ਭੁੱਲਰ ਅਤੇ ਗੀਤਕਾਰ ਗੁਰਨਾਮ ਸਿੱਧੂ ਨੇ ਰਿਲੀਜ਼ ਕੀਤਾ।
ਇਸ ਗੀਤ ਵਿਚ ਫਰੌਮ ਲਾਡੋ ਦਾ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ਗੀਤਕਾਰ ਗੁਰਨਾਮ ਸਿੱਧੂ ਅਤੇ ਗੀਤਕਾਰ ਗਿੱਲ ਗੁਲਾਮੀਵਾਲਾ ਨੇ ਬੂਟਾ ਅਨਮੋਲ ਅਤੇ ਹੀਰਾ ਸੋਹਲ ਨੂੰ ਗੀਤ ਰਿਲੀਜ਼ ਹੋਣ ਤੇ ਵਧਾਈਆਂ ਦਿੱਤੀਆਂ। ਇਸ ਮੌਕੇ ਗਾਇਕ ਬੂਟਾ ਅਨਮੋਲ ਦੇ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਉਨ•ਾਂ ਦਾ ਸੁਪਨਾ ਸੀ ਕਿ ਉਨ•ਾਂ ਦਾ ਹੋਣਹਾਰ ਲੜਕਾ ਬੂਟਾ ਅਨਮੋਲ ਅਜਿਹਾ ਕੋਈ ਗੀਤ ਗਾਏ ਜਿਸ ਨਾਲ ਸਾਡੇ ਸਰਹੱਦੀ ਜ਼ਿਲ•ਾ ਫਿਰੋਜ਼ਪੁਰ ਦਾ ਮਾਣ ਸਤਿਕਾਰ ਵਧੇ।