'ਪੰਛੀ ਬਚਾਉ ਫਰਜ਼ ਨਿਭਾਉ' ਮੁਹਿੰਮ ਤਹਿਤ ਪਿੰਡ ਰੁਕਨਾ ਮੁੰਗਲਾ ਵਿੱਚ ਆਲ•ਣੇ ਲਗਾਏ
ਫਿਰੋਜ਼ਪੁਰ:- 'ਬੀੜ' ਸੁਸਾਇਟੀ ਵੱਲੋਂ ਆਰੰਭੀ 'ਪੰਛੀ ਬਚਾਉ ਫਰਜ਼ ਨਿਭਾਉ' ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਰੁਕਨਾ ਮੁੰਗਲਾ ਦੇ ਸਾਬਕਾ ਸਰਪੰਚ ਕਰਤਾਰ ਸਿੰਘ ਸੰਧਾ ਦੇ ਉੱਦਮ ਸਦਕਾ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਵਿੱਚ ਪੰਛੀਆਂ ਲਈ ਮਿੱਟੀ ਦੇ ਬਣੇ ਹੋਏ ਲੱਗਭਗ ਵੀਹ ਆਲ•ਣੇ ਨੁਮਾ ਟਿਕਾਣੇ ਲਗਾਏ ਗਏ।।'ਬੀੜ' ਫਿਰੋਜ਼ਪੁਰ ਤੋਂ ਬਲਵਿੰਦਰ ਸਿੰਘ ਮੋਹੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਤਾਵਰਣ ਵਿੱਚ ਆਏ ਵਿਗਾੜਾਂ ਅਤੇ ਖੇਤਾਂ ਵਿੱਚ ਜ਼ਿਆਦਾ ਕੀਟ-ਨਾਸ਼ਕਾਂ ਦੀ ਹੋ ਰਹੀ ਵਰਤੋਂ ਕਾਰਨ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਦੀ ਹੋਂਦ ਨੂੰ ਵੱਡਾ ਖਤਰਾ ਪੈਦਾ ਹੋ ਗਿਆ ਹੈ।ਇਸ ਕਰਕੇ ਪੰਛੀਆਂ ਦੀ ਘਟ ਰਹੀ ਗਿਣਤੀ ਨੂੰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨੇ ਜ਼ਰੂਰੀ ਹੋ ਗਏ ਹਨ।ਉਹਨਾਂ ਅੱਗੇ ਕਿਹਾ ਕਿ ਹੁਣ ਕੁਦਰਤ ਨੂੰ ਪਿਆਰ ਕਰਨ ਵਾਲੇ ਜਾਗਰੂਕ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ ਅਤੇ ਬੀੜ ਸੁਸਾਇਟੀ ਫਿਰੋਜ਼ਪੁਰ ਵੱਲੋਂ ਹੁਣ ਤੱਕ 400 ਦੇ ਕਰੀਬ ਆਲ•ਣੇ ਵੱਖ ਵੱਖ ਥਾਵਾਂ ਤੇ ਲਗਾਏ ਜਾ ਚੁੱਕੇ ਹਨ।ਇਸ ਮੌਕੇ ਰਾਮ ਕਿਸ਼ਨ,ਮਹਿੰਦਰ ਲਾਲ,ਸਵਰਨ ਸਿੰਘ,ਗੁਰਬਚਨ ਸਿੰਘ,ਗੁਰਮੁਖ ਸਿੰਘ,ਇੰਦਰਪ੍ਰੀਤ ਸਿੰਘ,ਸਤਨਾਮ ਸਿੰਘ,ਹਰਮਨਪ੍ਰੀਤ, ਜਸਕਰਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।