'ਸੰਚਾਰ ਸਾਧਨਾਂ ਅਤੇ ਮਨੋਰੰਜਨ' ਵਿਚ ਵੀ ਵਧੀਆ ਭਵਿੱਖ ਬਣਾਇਆ ਜਾ ਸਕਦਾ ਹੈ: ਮੋਂਗਾ
ਫਿਰੋਜ਼ਪੁਰ 11 ਜਨਵਰੀ (): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ (ਲੜਕੀਆਂ) ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਹਰਕਿਰਨ ਕੌਰ ਦੀ ਅਗਵਾਈ ਵਿਚ 'ਸੰਚਾਰ ਸਾਧਨ ਅਤੇ ਮਨੋਰੰਜਨ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਉੱਘੇ ਸਮਾਜ ਸੇਵੀ ਅਤੇ ਹਰੀਸ਼ ਮੋਂਗਾ ਮੁੱਖ ਮਹਿਮਾਨ ਵਜੋਂ ਪਹੁੰਚੇ। ਜਾਣਕਾਰੀ ਦਿੰਦਿਆਂ 'ਕੈਰੀਅਰ ਗਾਈਡੈਂਸ' ਵਿਭਾਗ ਦੀ ਮੁੱਖੀ ਅਧਿਆਪਕਾ ਪ੍ਰਿਤਪਾਲ ਕੌਰ ਸਿੱਧੂ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਲੜਕੀਆਂ ਨੂੰ ਉਕਤ ਵਿਸ਼ੇ ਵਿਚ ਆਪਣਾ ਭਵਿੱਖ ਉਜਵੱਲ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਮੁੱਖ ਬੁਲਾਰੇ ਅਤੇ ਮਹਿਮਾਨ ਹਰੀਸ਼ ਮੋਂਗਾ ਨੇ ਹਾਜ਼ਰ ਲੜਕੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੰਚਾਰ ਸਾਧਨ ਅਤੇ ਮਨੋਰੰਜਨ ਅਜਿਹੇ ਖੇਤਰ ਹਨ ਜਿੰਨ੍ਹਾਂ ਵਿਚ ਵਧੀਆ ਤਰੀਕੇ ਨਾਲ ਰੋਜ਼ੀ ਰੋਟੀ ਕਮਾਈ ਜਾ ਸਕਦੀ ਹੈ। ਮੋਂਗਾ ਨੇ ਮੀਡੀਆ ਵਿਚ ਹੋਈਆਂ ਖੋਜ਼ਾਂ ਅਤੇ ਪਰਿਵਰਤਨ ਤੇ ਵੀ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਚੌਥੇ ਥੰਮ ਨਾਲ ਜੁੜ ਕੇ ਨਰੋਏ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਸਤਿੰਦਰ ਸਿੰਘ, ਗੀਤੂ ਬਾਲਾ, ਅਮਨਦੀਪ, ਅਮਨਪ੍ਰੀਤ ਤਲਵਾੜ, ਰਾਜਪਾਲ ਕੌਰ, ਭੁਪਿੰਦਰ ਕੌਰ, ਸ਼ੈਲੀ ਕੰਬੋਜ਼, ਮਨਜੀਤ ਭੱਲਾ ਆਦਿ ਅਧਿਆਪਕ ਹਾਜ਼ਰ ਸਨ।