Ferozepur News

ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ ਯੂਨੀਅਨ 13 ਅਗਸਤ ਨੂੰ ਜਲੰਧਰ ਵਿੱਖੇ ਕਰੇਗੀ ਰੋਸ ਰੈਲੀ

ਮਿਡ-ਡੇ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ ਯੂਨੀਅਨ ੧੩ ਅਗਸਤ ਨੂੰ ਜਲੰਧਰ ਵਿੱਖੇ ਕਰੇਗੀ ਰੋਸ ਰੈਲੀ
ਸਰਕਾਰ ਦੀਆ ਲੋਕ ਮਾਰੂ ਨਿਤੀਆਂ ਨੂੰ ਕੀਤਾ ਜਾਵੇਗਾ ਉਜਾਗਰ

?????????????
?????????????

ਮਿਤੀ ( 11-10-2016 ) ਪੰਜ਼ਾਬ ਭਰ ਦੇ ਮਿਡ-ਡੇ-ਮੀਲ ਦਫਤਰੀ ਮੁੱਲਾਜਮਾਂ ਤੇ ਕੁੱਕ ਵਰਕਰਾਂ ਵਲੋਂ ਵੱਖ ਵੱਖ ਸਮੇਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਕਈ ਵਾਰ ਅਪਣੀਆਂ ਮੰਗਾਂ ਸਬੰਧੀ ਮੀਟਿੰਗਾਂ ਕੀਤੀਆਂ ਗਈਆ ਪਰੰਤੂ ਇਨਾਂ ਸਮਾਂ ਬੀਤ ਜਾਣ ਦੇ ਬਾਵਜੂਦ ਲਾਰਿਆਂ ਤੋ ਬਿਨਾਂ ਕੁੱਝ ਵੀ ਨਹੀ ਮਿਲਿਆ।ਇਸੇ ਤਰਾਂ ਹੀ ਕੱਲ ਹੋਈ ਕੈਬੀਨਟ ਮੀਟਿੰਗ ਵਿਚ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਲਈ ਰੈਗੂਲਰ ਕਰਨ ਸਬੰਧੀ ਕੋਈ ਵੀ ਏਲਾਨ ਨਹੀ ਕੀਤਾ ਗਿਆ ਜਿਸ ਕਰਕੇ ਮੁਲਾਜਮਾਂ ਵਿਚ ਭਾਰੀ ਰੋਸ ਹੈ ਅਤੇ ਸਿੱਟੇ ਵਜੋ ੧੩ ਅਗਸਤ ਨੂੰ ਜਲੰਧਰ ਵਿੱਖੇ ਗੁਲਾਂਮੀ ਦਿਵਸ ਦੇ ਨਾਂ ਤੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਵਿਚ ਕੋਈ ਕਸਰ ਨਹੀ ਛੰਡਣਗੇ।ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਅਤੇ ਜਿਲਾ ਪ੍ਰਧਾਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜੱਥੇਬੰਦੀ ਨੇ ਸਰਕਾਰ ਦੀ ਵਾਧਾ ਖਿਲਾਫੀ ਕਾਰਨ ਪੋਲ ਖੋਲ ਅਭਿਆਨ ਚਲਾਉਣ ਦਾ ਮਤਾ ਪਾਸ ਕੀਤਾ ਸੀ ਉਸੇ ਉਲੀਕੇ ਪ੍ਰੋਗਰਾਮ ਮੁਤਾਬਿਕ ਪਹਿਲਾ ਲੁਧਿਆਣਾ, ਦੂਸਰਾ ਬਠਿੰਡਾ ਅਤੇ ਤੀਸਰਾ ਅਮ੍ਰਿਤਸਰ ਵਿੱਖੇ ਹੋ ਚੁਕਿਆ ਹੈ ਅਤੇ ੧੭ ਅਗਸਤ ਨੂੰ ਮਹਿਜ ਅਜਾਦੀ ਦਿਵਸ ਤੋ ਬਾਅਦ ਪੂਰੇ ਪੰਜਾਬ ਦੇ ਦਫਤਰੀ ਮੁਲਾਜਮ ਤੇ ਕੁੱਕ ਵਰਕਰ ਦਫਤਰਾਂ ਅਤੇ ਸਕੂਲਾਂ ਵਿਚ ਕਾਲੇ ਬਿੱਲੇ ਲਗਾ ਕਿ ਰੋਸ ਜਾਹਿਰ ਕਰਨਗੇ।ਬਾਕੀ ਨੁਮਾਇੰਦਿਆ ਨੇ ਦੱਸਿਆ ਕਿ ਜਦੋ ਤੱਕ ਸਰਕਾਰ ਸਾਡੀਆਂ ਮੰਗਾ ਨਹੀ ਮੰਨ ਲੈੰਦੀ ਸਰਕਾਰ ਖਿਲ਼ਾਫ ਇਹ ਸੰਘਰਸ਼ ਇਸੇ ਤਰਾਂ ਹੀ ਜਾਰੀ ਰਹੇਗਾ।ਉਹਨਾਂ ਨੇ ਮੰਗ ਕੀਤੀ ਕਿ ਦਫਤਰੀ ਮੁਲਾਂਜਮਾ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਕੁੱਕ ਵਰਕਰਾ ਨੂੰ ਉਜਰਤ ਕਾਨੂੰਨ ਤਹਿਤ ਬਣਦੀ ਅਦਾਇਗੀ ਕੀਤੀ ਜਾਵੇ।ਇਸੇ ਤਰਾਂ ਹੀ ਯੂਨੀਅਨ ਵਲੋ ਵੱਖ ਵੱਖ ਕਾਰਟੂਨ ਅਪਣੀਆ ਮੰਗਾਂ ਸਬੰਧੀ ਅਤੇ ਹੋ ਰਹੀ ਧੱਕੇਸ਼ਾਹੀ ਦੇ ਵਿਰੁੱਧ ਚਾ ਰੋਜਾਨਾਂ ਬਣਾ ਕਿ ਸ਼ੋਸ਼ਲ ਮੀਡੀਆ ਤੇ ਪਾਏ ਜਾ ਰਹੇ ਹਨ ਤਾਂ ਜੋਕਿ ਹਰੇਕ ਵਰਗ ਦੇ ਲੋਕਾ ਤੱਕ ਅਪਣੀ ਅਵਾਜ ਪਹੁੰਚਾਈ ਜਾ ਸੱਕੇ।

Related Articles

Back to top button