ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ ਵਿਖੇ ‘ਫ੍ਰੇਂਚ ਫ੍ਰੇਂਜੀ : ਇਮਰਿਸਵ ਲੈਂਗੂਏਜ਼ ਐਂਕਸੀਪੀਰੀਅੰਸ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਕਰਵਾਇਆ
ਫਿਰੋਜਪੁਰ, 2-4-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਅਗਵਾਈ ਹੇਠ ਲਗਾਤਾਰ ਤਰੱਕੀ ਦੇ ਰਾਹ ‘ਤੇ ਵੱਧ ਰਿਹਾ ਹੈ | 1934 ਤੋਂ ਸਥਾਪਿਤ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਔਰਤਾਂ ਦੀ ਸਿੱਖਿਆ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੈਜੂਏਟ ਜੁਆਲੋਜੀ ਵਿਭਾਗ ਵੱਲੋਂ ਫ੍ਰੇਂਚ ਫ੍ਰੇਂਜੀ : ‘ਇਮਰਸਿਵ ਲੈਂਗੂਏਜ਼ ਐਂਕਸੀਪੀਰੀਅੰਸ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ । ਇਸ ਰਾਸ਼ਟਰੀ ਸੈਮੀਨਾਰ ਵਿੱਚ ਰਿਸੋਰਸ ਪਰਸਨ ਦੋ ਤੌਰ ਤੇ ਕਾਲਜ ਦੀ ਸਾਬਕਾ ਵਿਦਿਆਰਥਣ ਸ਼੍ਰੀਮਤੀ ਅਮਨਪ੍ਰੀਤ ਕੌਰ, (ਡੈਲਫ) ਪ੍ਰਮਾਣਿਤ ਟ੍ਰੇਨਰ ਅਲਾਇੰਸ ਫ੍ਰੇਚਾਇਜ਼ ਨੌਰਮੰਡੀ, ਫਰਾਂਸ ਨੇ ਸ਼ਿਰਕਤ ਕੀਤੀ ।
ਕਾਲਜ ਦੇ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰਮੁੱਖ ਵਕਤਾ ਅਮਨਪ੍ਰੀਤ ਕੌਰ ਦਾ ਨਿੱਘਾ ਸਵਾਗਤ ਕੀਤਾ । ਉਨ੍ਹਾਂ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਦੀ ਸਾਬਕਾ ਵਿਦਿਆਰਥਣ ਅੱਜ ਏਨੇ ਉੱਚੇ ਅਹੁਦੇ ‘ਤੇ ਪਹੁੰਚ ਕੇ ਆਪਣੇ ਕਾਲਜ ਲੈਕਚਰ ਦੇਣ ਲਈ ਪ੍ਰਮੁੱਖ ਵਕਤਾ ਵਜੋਂ ਹਾਜ਼ਰੀ ਭਰ ਰਹੀ ਹੈ। ਡਾ. ਸੰਗੀਤਾ ਨੇ ਵਿਸ਼ੇ ਨਾਲ ਸੰਬੰਧਿਤ ਗੱਲ ਕਰਦਿਆਂ ਕਿਹਾ ਕਿ ਸਾਡੇ ਜੀਵਨ ਵਿੱਚ ਭਾਸ਼ਾ ਦਾ ਬੜਾ ਮਹੱਤਵ ਹੈ ਜਿਸ ਭਾਸ਼ਾ ਵਿੱਚ ਗਿਆਨ ਦਰਜ ਹੁੰਦਾ ਹੈ ਉਹੀ ਭਾਸ਼ਾ ਵਿਸ਼ਵ ਦੀ ਸਿਰਮੋਰ ਭਾਸ਼ਾ ਦਾ ਦਰਜਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਫ੍ਰੈਂਚ ਭਾਸ਼ਾ ਦਾ ਆਪਣਾ ਰੁਤਬਾ ਹੈ। ਸਾਨੂੰ ਫ੍ਰੈਂਚ ਭਾਸ਼ਾ ਤੇ ਸੱਭਿਆਚਾਰ ਦੀ ਅਮੀਰੀ ਦਾ ਲੁਤਫ਼ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਸ਼੍ਰੀਮਤੀ ਅਮਨਪ੍ਰੀਤ ਕੌਰ, ਡੀ.ਈ.ਐਲ.ਐਫ ਪ੍ਰਮਾਣਿਤ ਟ੍ਰੇਨਰ ਅਲਾਇੰਸ ਫ੍ਰੈਂਚਾਇਜ਼ ਨੌਰਮੰਡੀ, ਫਰਾਂਸ ਨੇ ਆਪਣੇ ਵਿਸ਼ੇ ਦੇ ਪ੍ਰਸੰਗ ਵਿੱਚ ਬੋਲਦਿਆ ਕਿਹਾ ਕਿ ਫ੍ਰੈਂਚ ਭਾਸ਼ਾ ਤੇ ਸੱਭਿਆਚਾਰ ਦਾ ਸੰਸਾਰ ਪ੍ਰਸਿੱਧ ਭਾਸ਼ਾਵਾਂ ਤੇ ਸੱਭਿਆਚਾਰਾਂ ਵਿੱਚ ਆਪਣਾ ਅਹਿਮ ਸਥਾਨ ਹੈ। ਉਨ੍ਹਾਂ ਕਿਹਾ ਕਿ ਫ੍ਰੈਂਚ ਭਾਸ਼ਾ ਦੀ ਮੁਹਾਰਤ ਹੋਣਆ ਅਜੋਕੇ ਸਮੇਂ ਦੀ ਅਹਿਮ ਲੋੜ ਬਣਦੀ ਜਾ ਰਹੀ ਹੈ। ਫ੍ਰੈਂਚ ਭਾਸ਼ਾ ਦੀ ਮੁਹਾਰਤ ਹੋਣਾ ਅਜੌਕੇ ਸਮੇਂ ਦੀ ਅਹਿਮ ਲੋੜ ਬਣਦੀ ਜਾ ਰਹੀ ਹੈ। ਫ੍ਰੈਂਚ ਭਾਸ਼ਾ ਦੀ ਮੁਹਾਰਤ ਨਾਲ ਅਸੀਂ ਆਪਣੇ ਜੀਵਨ ਕੈਰੀਅਰ ਪ੍ਰਤੀ ਸੂਝ-ਬੂਝ ਨੂੰ ਵਧਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਫ੍ਰੈਂਚ ਭਾਸ਼ਾ ਦੀ ਸਿਖਲਾਈ ਲੈ ਕੇ ਇਸਨੂੰ ਸੱਭਿਆਚਾਰਕ ਤੇ ਪੇਸ਼ੇਵਰ ਮਹੱਤਵ ਵਾਲੀ ਗਲੋਬਲੀ ਭਾਸ਼ਾ ਵਜੋਂ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨੂੰ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਿੱਚ ਦਿਲਚਸਪੀ ਲੈਣੀ ਚਾਹੀਦੀ ਹੈ ਤਾਂ ਜੋਂ ਉਹ ਆਪਣੇ ਭਵਿੱਖੀ ਕਾਰਜਾਂ ਲਈ ਇਸ ਦੀ ਵਰਤੋਂ ਕਰ ਸਕਣ । ਇਸ ਰਾਸ਼ਟਰੀ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਡਾ. ਸੰਗੀਤਾ, ਪ੍ਰਿੰਸੀਪਲ ਨੇ ਰਾਸ਼ਟਰੀ ਸੈਮੀਨਾਰ ਦੇ ਸਫਲ ਆਯੋਜਨ ਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮੌਕਸ਼ੀ, ਮੁਖੀ, ਪੋਸਟ ਗ੍ਰੇਜੂਏਟ ਜੁਆਲੋਜੀ ਵਿਭਾਗ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਸੈਮੀਨਾਰ ਦੇ ਸਫ਼ਲ ਆਯੋਜਨ ਤੇ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆ ।