30 ਵੀਆਂ ਸਿੱਖ ਗੇਮਜ਼ ਐਡੀਲੇਡ (ਆਸਟ੍ਰੇਲੀਆ) ਵਿਖੇ ਹੋਈਆਂ
ਫਿਰੋਜ਼ਪੁਰ 25 ਅਪ੍ਰੈਲ 2017 ( ) ਪਿਛਲੇ ਦਿਨੀਂ ਆਸਟ੍ਰੇਲੀਆ ਦੇ ਐਡੀਲੇਡ ਵਿਖੇ ਹੋਈਆਂ 30 ਵੀਆਂ ਸਿੱਖ ਗੇਮਜ਼ ਵਿੱਚ ਸਕਿੱਲ ਵਾਰੀਅਰਜ਼ ਦੀ ਕ੍ਰਿਕਟ ਟੀਮ ਦੂਜੀ ਵਾਰ ਚੈਂਪੀਅਨ ਬਣੀ। ਇਸ ਟੀਮ ਦਾ ਕਪਤਾਨ ਹਰਪਿੰਦਰ ਸਿੰਘ ਸੰਧੂ ਪਿੰਡ ਸਾਂਈਂਆ ਵਾਲਾ ਜਦੋਂ ਕਿ ਦੂਜਾ ਖਿਡਾਰੀ ਭੁਪਿੰਦਰ ਸਿੰਘ ਸਾਮਾ ਪਿੰਡ ਨੂਰਪੁਰ ਸੇਠਾ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਹੁੰਦੀਆਂ ਸਿੱਖ ਗੇਮਜ਼ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਅਤੇ ਮਲੇਸ਼ੀਆ ਆਦਿ ਦੇਸ਼ਾਂ ਦੀਆਂ ਟੀਮਾਂ ਕਬੱਡੀ, ਕ੍ਰਿਕਟ, ਵਾਲੀਵਾਲ, ਫੁੱਟਬਾਲ ਅਥਲੈਟਿਕਸ, ਹਾਕੀ ਆਦਿ ਖੇਡਾਂ ਵਿੱਚ ਭਾਗ ਲੈਂਦੀਆਂ ਹਨ। ਦੂਜੀ ਵਾਰ ਕ੍ਰਿਕਟ ਚੈਂਪੀਅਨ ਬਣੀ ਸਕਿੱਲ ਵਾਰੀਅਰਜ਼ ਦੀ ਟੀਮ ਵਿੱਚ ਕਪਤਾਨ ਹਰਪਿੰਦਰ ਸਿੰਘ, ਵਾਈਸ ਕਪਤਾਨ ਗੁਰਬੀਰ ਸਿੰਘ, ਭੁਪਿੰਦਰ ਸਿੰਘ ਸਾਮਾ, ਸਿਮਰਜੀਤ ਸਿੰਘ, ਇੰਦਰਜੀਤ ਤਾਤਲਾ, ਤਰਨਦੀਪ ਸਿੰਘ, ਹਰਵਿੰਦਰ ਸੰਧੂ, ਬਲਕਾਰ ਵਿਰਕ, ਟਹਿਲ ਸਿੱਧੂ, ਰਛਪਾਲ ਵਿਰਕ, ਭਗਵਾਨ ਕੋਟਲਾ ਅਤੇ ਕੋਚ ਅਮਰਦੀਪ ਸਿੰਘ ਗਿੱਲ ਸ਼ਾਮਲ ਸਨ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਟੀਮ ਸਿੱਖ ਗੇਮਜ਼ ਦੀ ਦੂਜੀ ਵਾਰ ਕ੍ਰਿਕਟ ਚੈਂਪੀਅਨ ਬਣੀ।
ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਪਿੰਡ ਨੂਰਪੁਰ ਸੇਠਾ ਦੇ ਪ੍ਰਧਾਨ ਸ: ਹਰਚਰਨ ਸਿੰਘ ਸਾਮਾ, ਯੂਥ ਵੈੱਲਫੇਅਰ ਕਲੱਬ ਦੇ ਪ੍ਰਧਾਨ ਸ: ਜੋਗਿੰਦਰ ਸਿੰਘ ਮਾਣਕ, ਨੰਬਰਦਾਰ ਸ: ਭਗਵਾਨ ਸਿੰਘ ਸਾਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ, ਮੈਂਬਰ ਪੰਚਾਇਤ ਧਰਮਿੰਦਰ ਸਿੰਘ ਜੱਜ, ਹਰਜਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਫੋਰਮੈਨ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ।