27 ਅਤੇ 28 ਜਨਵਰੀ ਨੂੰ ਮਨਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ, ਬਸੰਤ ਮੇਲੇ ਚ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਖਿੱਚ ਕੇਂਦਰ
ਜ਼ਿਲ੍ਹਾ ਵਾਸੀਆਂ ਨੂੰ ਬਸੰਤ ਮੇਲੇ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ
27 ਅਤੇ 28 ਜਨਵਰੀ ਨੂੰ ਮਨਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ, ਬਸੰਤ ਮੇਲੇ ਚ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਖਿੱਚ ਕੇਂਦਰ
ਜ਼ਿਲ੍ਹਾ ਵਾਸੀਆਂ ਨੂੰ ਬਸੰਤ ਮੇਲੇ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ
ਫਿਰੋਜ਼ਪੁਰ, 25 ਜਨਵਰੀ, 2025: ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਅਤੇ 28 ਜਨਵਰੀ ਨੂੰ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈ.ਏ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨਿਧੀ ਕੁਮਦ ਬੰਬਾਹ ਦੀ ਰਹਿਨੁਮਾਈ ਹੇਠ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਰਾਜ ਪੱਧਰੀ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਬਸੰਤ ਮੇਲੇ ਵਿੱਚ ਜਿੱਥੇ ਪਤੰਗਬਾਜੀ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਤੇ ਸ਼ਹਿਰ ਵਾਸੀਆਂ, ਨੋਜਵਾਨ ਲੜਕੇ/ਲੜਕੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਿਧੀ ਕੁਮਦ ਬੰਬਾਹ ਨੇ ਦੱਸਿਆ ਕਿ 27 ਅਤੇ 28 ਜਨਵਰੀ ਨੂੰ ਬਸੰਤ ਮੇਲੇ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੂਡ ਸਟਾਲ, ਬੱਚਿਆਂ ਲਈ ਝੂਲੇ, ਵੱਖ-ਵੱਖ ਹੈਂਡ ਕਰਾਫਟ ਸਟਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਹਨ, ਉੱਥੇ ਹੀ ਇਸ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਬਣੇਗਾ। ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਅਤੇ ਉਸ ਦੇ ਪ੍ਰਬੰਧਾਂ ਲਈ ਵੱਖਰੇ ਤੌਰ’ ਤੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਸੱਭਿਆਚਾਰਕ ਪ੍ਰੋਗਰਾਮ ਦੇ ਪ੍ਰਬੰਧਾਂ ਲਈ ਅੱਜ ਸੱਭਿਆਚਾਰ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਕਮੇਟੀ ਵਿੱਚ, ਜ਼ਿਲ੍ਹਾ ਲੋਕ ਸੰਪਰਕ ਅਫਸਰ ਕੁਲਜੀਤ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ, ਫਿਲਮੀ ਕਲਾਕਾਰ ਤੇ ਮੰਚ ਸੰਚਾਲਕ ਹਰਿੰਦਰ ਭੁੱਲਰ, ਰਵੀ ਇੰਦਰ ਸਿੰਘ ਸਟੇਟ ਅਵਾਰਡੀ, ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਅਤੇ ਸਰਬਜੀਤ ਸਿੰਘ ਭਾਵੜਾ, ਬਲਕਾਰ ਗਿੱਲ, ਪ੍ਰਗਟ ਗਿੱਲ, ਡਾ. ਅਮਰ ਜੋਤੀ ਮਾਂਗਟ ਆਦਿ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਨਿਧੀ ਕੁਮਦ ਬੰਬਾਹ ਨੇ ਦੱਸਿਆ ਕਿ ਰਾਜ ਪੱਧਰੀ ਬਸੰਤ ਮੇਲੇ ਦੌਰਾਨ ਸਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਹੇਗਾ ਜਿਸ ਵਿੱਚ 27 ਜਨਵਰੀ ਨੂੰ ਵਿਸ਼ਵ ਪ੍ਰਸਿੱਧ ਗਾਇਕ ਕਲਾਕਾਰ ਵਿਰਾਸਤ ਸੰਧੂ ਅਤੇ 28 ਜਨਵਰੀ ਨੂੰ ਸਿਕੰਦਰ ਭਰਾ (ਪੁੱਤਰ ਮਰਹੂਮ ਗਾਇਕ ਸਰਦੂਲ ਸਿਕੰਦਰ) ਕਲਾਕਾਰ ਭਾਗ ਲੈ ਰਹੇ ਹਨ, ਉੱਥੇ ਫਿਰੋਜ਼ਪੁਰ ਦੇ ਮਾਣ ਮੱਤੇ ਗਾਇਕ
ਪ੍ਰਗਟ ਗਿੱਲ, ਬਲਕਾਰ ਗਿੱਲ, ਪਾਰਸ ਮਣੀ, ਬੂਟਾ ਅਨਮੋਲ, ਚਾਂਦ ਬਜਾਜ, ਗੌਰਵ ਅਣਮੋਲ, ਮੁਖਾ ਵਿਰਕ, ਸਤੀਸ਼ ਕੁਮਾਰ, ਸਲੀਮ ਸਾਬਰੀ, ਸੁੱਖਾ ਫਿਰੋਜਪੁਰੀਆ, ਜੈਲਾ ਸੰਧੂ, ਲੰਕੇਸ਼ ਕਮਲ, ਭੱਟੀ ਝੋਕ, ਅਭਿਸ਼ੇਕ ਕਲਿਆਣ, ਮਹਾਵੀਰ ਝੋਕ, ਗਾਮਾ ਸਿੱਧੂ, ਗਿੱਲ ਇੰਦਰ, ਤਰਸੇਮ ਅਰਮਾਨ, ਲਿਆਕਤ ਅਲੀ, ਕਾਲੀ ਸਹਿਗਲ, ਗੌਰਵ ਸ਼ਰਮਾ, ਸਲੀਮ, ਗੁਰਜੰਟ ਭੁੱਲਰ, ਰਿਦਮ ਆਦਿ ਆਪਣੀ ਕਲਾ ਦਾ ਮੁਜਾਹਰਾ ਕਰਨਗੇ । ਗਾਇਕੀ ਤੋਂ ਇਲਾਵਾ ਰਵਾਇਤੀ ਲੋਕ ਨਾਚਾਂ ਦੀਆਂ ਵਣਗੀਆਂ ਦੀ ਪੇਸ਼ਕਾਰੀ ਵੀ ਮੰਚ ਤੋਂ ਹੋਵੇਗੀ।
ਨੋਡਲ ਇੰਚਾਰਜ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਦਾ ਮਾਣਮੱਤਾ ਤਿਉਹਾਰ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਹ ਰਾਜ ਪੱਧਰੀ ਬਸੰਤ ਮੇਲਾ ਸਭਨਾ ਫਿਰੋਜ਼ਪੁਰ ਵਾਸੀਆਂ ਦਾ ਸਾਂਝਾ ਮੇਲਾ ਹੈ ਅਤੇ ਇਸ ਵਿੱਚ ਫਿਰੋਜਪੁਰ ਦੇ ਉਭਰ ਰਹੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਮੌਕਾ ਦਿੱਤਾ ਜਾਵੇਗਾ, ਉਹ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਵੱਖ-ਵੱਖ ਕਲਾ ਵਣਗੀਆਂ ਜਿਵੇਂ ਲੋਕ ਨਾਚ, ਲੋਕ ਗੀਤ, ਲੋਕ ਸਾਜ, ਗਰੁੱਪ ਨਾਚ, ਕੋਰਿਓਗ੍ਰਾਫੀ, ਮਮਿਕਰੀ ਆਦਿ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੂਲਾਂ, ਕਾਲਜਾਂ,ਡਾਂਸ ਅਕੈਡਮੀਆਂ ਨੂੰ ਖਾਸ ਕਰ ਸੱਦਾ ਦਿੱਤਾ ਜਾਂਦਾ ਹੈ ਕਿ ਆਪਣੇ ਉਭਰ ਰਹੇ ਕਲਾਕਾਰਾਂ ਨੂੰ ਜ਼ਰੂਰ ਇਸ ਮੇਲੇ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਅੰਦਰ ਛੁਪੀ ਕਲਾ ਨੂੰ ਜਨਤਾ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲ ਸਕੇ।
ਇਸ ਮੌਕੇ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਡਾ. ਗਜਲਪ੍ਰੀਤ ਸਿੰਘ ਰਜਿਸਟਰਾਰ, ਸ਼ਲਿੰਦਰ ਕੁਮਾਰ, ਦੀਪਕ ਸ਼ਰਮਾ,ਗੁਰਪ੍ਰੀਤ ਸਿੰਘ, ਰਾਹੁਲ ਅਗਰਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।