Ferozepur News

26 ਫਰਵਰੀ ਨੂੰ ਆਰੀਅਨਜ਼ ਕੈਂਪਸ ਦਾ ਦੋਰਾ ਕਰਨਗੀਆਂ 40 ਤੋ ਵੱਧ ਕੰਪਨੀਆਂ

arryan
ਫ਼ਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ) ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼ 26 ਫਰਵਰੀ ਨੂੰ ਚੰਡੀਗੜ•-ਪਟਿਆਲਾ ਰਾਜਮਾਰਗ ਤੇ ਸਥਿੱਤ ਆਰੀਅਨਜ਼ ਕੈਂਪਸ ਵਿਖੇ “25 ਵੇ ਆਰੀਅਨਜ਼ ਜੋਬ ਫੈਸਟ” ਦਾ ਆਯੋਜਨ ਕਰਨ ਜਾ ਰਿਹਾ ਹੈ। 40 ਤੋ ਵੱਧ ਛੋਟੀਆਂ ਅਤੇ ਵਡੀਆਂ ਕੰਪਨੀਆਂ ਦੇ ਇਸ ਜੋਬ ਫੈਸਟ ਵਿਚ ਭਾਗ ਲੈਣ ਦੀ ਉਮੀਦ ਹੈ। ਫ੍ਰੀ ਅੋਨਲਾਈਨ ਰਜਿਸਟ੍ਰੇਸ਼ਨ ਦੇ ਲਈ ਆਰੀਅਨਜ਼ ਵੈਬਸਾਇਟ www.aryans.edu.in ਤੇ ਵਿਜਿਟ ਕਰੋ। ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ ਅੰਸ਼ੂ ਕਟਾਰੀਆ ਨੇ ਇਹ ਜਾਨਕਾਰੀ ਦਿੰਦੇ ਹੋਏ ਕਿਹਾ ਕਿ ਉੱਤਰ ਭਾਰਤ ਤੋ ਹਜਾਰਾਂ ਵਿਦਿਆਰਥੀਆਂ ਦੇ ਇਸ ਜੋਬ ਫੈਸਟ ਵਿੱਚ ਭਾਗ ਲੈਣ ਦੀ ਉਮੀਦ ਹੈ। ਇਸ ਫੈਸਟ ਵਿਚ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਮੋਕੇ ਵੱਖ ਵੱਖ ਕੋਰਸਾਂ ਜਿਵੇਂ ਬੀਟੈਕ, ਐਮਬੀਏ, ਬੀਬੀਏ, ਬੀਸੀਏ, ਬੀਏ, ਬੀਕੌਮ, ਐਮ ਟੈਕ, ਡਿਪਲੋਮਾ ਆਦਿ ਵਿਚ ਪ੍ਰਾਪਤ ਹੋਣਗੇ। ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਭਾਰਤ ਵਿੱਚ ਸਿੱਖਿਅਤ ਬੇਰੋਜਗਾਰ ਯੂਥ ਦੀ ਗਿਨਤੀ ਸਭ ਤੋਂ ਜਿਆਦਾ ਹੈ, ਇਸ ਤਰਾ ਦੇ ਜੋਬ ਫੇਸਟ ਯੂਥ ਨੂੰ ਰੋਜਗਾਰ ਦੇ ਮੋਕੇ ਪ੍ਰਦਾਨ ਕਰਦੇ ਹਨ। ਉਨਾ ਨੇ ਕਿਹਾ ਕਿ ਪੰਜਾਬ ਵਿੱਚ ਕਈ ਰੋਜਗਾਰ ਦੇ ਮੋਕੇ ਉਪਲਬਧ ਹਨ ਪਰ ਜੋਬ ਲੈਣ ਵਾਲੇ ਅਤੇ ਜੋਬ ਪ੍ਰਦਾਨ ਕਰਨ ਵਾਲਿਆ ਵਿੱਚ ਹਮੇਸ਼ਾ ਅੰਤਰ ਰਹਿ ਜਾਂਦਾ ਹੈ। ਇਸ ਲਈ ਹਮੇਸ਼ਾ ਆਰੀਅਨਜ਼ ਇਸ ਅੰਤਰ ਨੂੰ ਖਤਮ ਕਰਣ ਦੀ ਕੋਸ਼ਿਸ਼ ਕਰਦਾ ਹੈ। ਮਿਸ ਤੇਜਿੰਦਰ ਕੌਰ, ਟ੍ਰੈਨਿੰਗ ਅਤੇ ਪਲੇਸਮੇਂਟ ਹੈਡ, ਆਰੀਅਨਜ਼ ਗਰੁਪ ਆਫ ਕਾਲੇਜਿਜ਼ ਨੇ ਕਿਹਾ ਕਿ ਇੱਕ ਦਿਨ ਦੇ ਇਸ ਜੋਬ ਫੈਸਟ ਵਿੱਚ ਮੰਨੀਆਂ ਪ੍ਰਮਣੀਆਂ ਕੰਪਨਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ ਜੋ ਚੰਗੇ ਵਰਕਰਾਂ ਦੀ ਤਲਾਸ਼ ਵਿੱਚ ਹਨ। ਇਹ ਫੈਅਰ ਸੱਭ ਸਟ੍ਰੀਮ ਦੇ ਫਾਈਨਲ ਇਅਰ ਅਤੇ ਫ੍ਰੈਸ਼ ਗਰੇਜੁਏਟ ਹੋਏ ਵਿਦਿਆਰਥੀਆਂ ਨੂੰ ਇੱਕ ਹੀ ਛੱਤ ਦੇ ਥਲੇ ਵੱਖ-ਵੱਖ ਕੰਪਨੀਆਂ ਵਿੱਚ ਉਪਲੱਬਧ ਜੋਬ ਦੇ ਅਵਸਰ ਪ੍ਰਦਾਨ ਕਰੇਗਾ। ਇਸ ਜੋਬ ਫੈਸਟ ਵਿੱਚ ਵਿਦਿਆਰਥੀਆਂ ਨੂੰ ਇਹ ਵੀ ਦੇਖਣ ਨੂੰ ਮਿਲੇਗਾ ਕਿ ਉਹਨਾਂ ਦੇ ਸਕੀਲਸ ਇੰਡਸਟਰੀ ਦੀ ਜਰੁਰਤ ਨਾਲ ਮੇਲ ਖਾਂਦੇ ਹਨ। ਇੱਥੇ ਇਹ ਗੱਲ ਵਿਸ਼ੇਸ ਤੌਰ ਤੇ ਜ਼ਿਕਰਯੋਗ ਹੈ ਕਿ ਆਰੀਅਨਜ਼ ਗਰੁੱਪ ਆਫ਼ ਕਾਲਜ਼ਜ ਵੱਲੋਂ ਪਲੇਸਮੈਂਟ ਦੇ ਖੇਤਰ ਵਿਚ ਪਿਛਲੇ ਸਾਲ ਕੁਝ ਵਿਸ਼ੇਸ ਪ੍ਰਾਪਤੀਆਂ ਕੀਤੀਆਂ ਗਈਆਂ ਹਨ। ਪਿਛਲੇ ਸਾਲ ਗਰੁੱਪ ਵਿਚ ਲਗਾਏ ਗਏ ਪਲੇਸਮੈਂਟ ਮੇਲਿਆਂ ਦੌਰਾਣ ਲਗਭੱਗ 300 ਕੰਪਨੀਆਂ ਵੱਲੋਂ ਗਰੁੱਪ ਦਾ ਦੌਰਾ ਕੀਤਾ ਗਿਆ ਅਤੇ ਇਸ ਸਾਲ 500 ਤੋ ਵੱਧ ਹੋਰ ਨਾਮੀ ਗ੍ਰਾਮੀ ਕੰਪਨੀਆਂ  ਵੱਲੋਂ  ਗਰੁੱਪ ਦਾ ਦੌਰਾ ਕਰਨ ਦੀ ਸੰਭਾਵਨਾ ਹੈ । ਗਰੁੱਪ ਵੱਲੋ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ 100 ਪ੍ਰੀਤਸ਼ਤ ਪਲੇਸਮੈਂਟ ਪ੍ਰਦਾਨ ਕਰਵਾਈ ਗਈ ਹੈ ਅਤੇ ਹੁਣ ਗਰੁੱਪ ਇਸ ਖੇਤਰ ਦੇ ਹੋਰਨਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਨ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ।

Related Articles

Back to top button