Ferozepur News

25 ਲੱਖ ਦੀ ਲਾਗਤ ਨਾਲ ਬਣੇ  ਕ੍ਰਿਕਟ ਗਰਾਊਂਡ ਦਾ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਲਿਆ ਜਾਇਜ਼ਾ

25 ਲੱਖ ਦੀ ਲਾਗਤ ਨਾਲ ਬਣੇ  ਕ੍ਰਿਕਟ ਗਰਾਊਂਡ ਦਾ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਲਿਆ ਜਾਇਜ਼ਾ
ਕਿਹਾ, ਫ਼ਿਰੋਜ਼ਪੁਰ ਦੇ ਕ੍ਰਿਕਟ ਖਿਡਾਰੀਆਂ ਲਈ ਤੋਹਫ਼ਾ
ਫ਼ਿਰੋਜ਼ਪੁਰ 11 ਅਕਤੂਬਰ
ਸਰਕਾਰੀ ਬਹੁਤਕਨੀਕੀ ਕਾਲਜ ਫ਼ਿਰੋਜ਼ਪੁਰ ਸ਼ਹਿਰ ਵਿਖੇ 25 ਲੱਖ ਦੀ ਲਾਗਤ ਨਾਲ ਬਣੇ  ਕ੍ਰਿਕਟ ਗਰਾਊਂਡ ਦਾ ਵਿਧਾਇਕ ਸ. ਪਰਮਿੰਦਰ ਸਿੰਘ ਪਿੰਕੀ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਗਰਾਊਂਡ 'ਤੇ ਫ਼ਿਰੋਜ਼ਪੁਰ ਦੇ ਨੌਜਵਾਨ ਖਿਡਾਰੀ ਆਪਣੀ ਖੇਡ ਦੀ ਪ੍ਰੈਕਟਸ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਦਾ ਨਾਮ ਰੌਸ਼ਨ ਕਰਨਗੇ।
ਸ. ਪਿੰਕੀ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਨੌਜਵਾਨ ਆਪਣੀ ਖੇਡ ਪ੍ਰਤੀ ਭਾਵਨਾ ਨੂੰ ਉਜਾਗਰ ਰੱਖਦੇ ਹੋਏ ਆਪਣੀਆਂ ਮੰਜ਼ਿਲਾਂ ਨੂੰ ਸਰ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਇਹ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਗਰਾਊਂਡ 'ਤੇ ਆਈ.ਪੀ.ਐੱਲ. ਮੈਚ ਕਰਵਾਏ ਜਾਣ। ਇਸ ਮੌਕੇ ਯੁਵਾ ਕਾਂਗਰਸੀ ਲੀਡਰ ਸ੍ਰੀ ਰਿਸ਼ੀ ਸ਼ਰਮਾ ਨੇ ਦੱਸਿਆ ਕਿ ਇਹ ਇੱਕ ਅੰਤਰਰਾਸ਼ਟਰੀ ਪੱਧਰ ਦਾ ਗਰਾਊਂਡ ਹੈ ਅਤੇ ਇਸ ਗਰਾਊਂਡ 'ਤੇ ਆਉਣ ਵਾਲੇ ਸਮੇਂ ਵਿਚ ਵੱਡੇ-ਵੱਡੇ ਮੈਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਗਰਾਊਂਡ ਵਿਚ ਟੀਮਾਂ ਦੇ ਠਹਿਰਨ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਬਲਵੀਰ ਬਾਠ, ਸੁਖਵਿੰਦਰ ਅਟਾਰੀ, ਰਾਜਿੰਦਰ ਛਾਬੜਾ, ਤਲਵਿੰਦਰ ਸਿੰਘ ਅਤੇ ਪ੍ਰਿੰਸ ਭਾਊ ਆਦਿ ਹਾਜ਼ਰ ਸਨ।  

Related Articles

Back to top button