Ferozepur News

24 ਤੋਂ 30 ਸਤੰਬਰ 2020 ਤੱਕ ਲੱਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ, 3000 ਤੋਂ ਵੱਧ ਆਸਾਮੀਆਂ ਤੇ ਕੀਤੀ ਜਾਵੇਗੀ ਨੋਜਵਾਨਾਂ ਦੀ ਭਰਤੀ- ਡਿਪਟੀ ਕਮਿਸ਼ਨਰ

24 ਜੁਲਾਈ ਨੂੰ ਲਗਾਏ ਜਾਣ ਵਾਲੇ ਵੈਬੀਨਾਰ ਵਿੱਚ ਭਾਗ ਲੈਣ ਲਈ ਪ੍ਰਾਰਥੀ www.pgrkam.com ਤੇ ਕਰਨ ਰਜਿਸਟਰੇਸ਼ਨ

24 ਤੋਂ 30 ਸਤੰਬਰ 2020 ਤੱਕ ਲੱਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ, 3000 ਤੋਂ ਵੱਧ ਆਸਾਮੀਆਂ ਤੇ ਕੀਤੀ ਜਾਵੇਗੀ ਨੋਜਵਾਨਾਂ ਦੀ ਭਰਤੀ- ਡਿਪਟੀ ਕਮਿਸ਼ਨਰ

ਫਿਰੋਜ਼ਪੁਰ 20 ਜੁਲਾਈ 2020 ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਨੋਜਵਾਨਾਂ ਨੂੰ ਨੋਕਰੀਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿਚ ਮਿਤੀ 24 ਤੋਂ 30 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਸਤੰਬਰ ਵਿੱਚ ਲੱਗਣ ਵਾਲੇ ਰੁਜ਼ਗਾਰ ਮੇਲੇ ਦੌਰਾਨ 3000 ਤੋਂ ਵੱਧ ਆਸਾਮੀਆਂ ਤੇ ਨੋਜਵਾਨਾਂ ਦੀ ਭਰਤੀ ਕਰਨ ਦਾ ਟੀਚਾ ਮਿੱਥੀਆ ਗਿਆ ਹੈ, ਇਸ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਹਿਲਾਂ ਹੀ ਕੰਪਨੀਆਂ ਦੇ ਮਾਲਕਾਂ ਨਾਲ ਤਾਲਮੇਲ ਕਰਨ ਲਈ ਆਖਿਆ ਗਿਆ ਹੈ।

          ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਕੰਪਨੀਆਂ/ਸੰਸਥਾਵਾ/ਫੈਕਟਰੀਆਂ/ਆਰਗਨਾਈਜੇਸ਼ਨਾਂ ਖਾਲੀ ਪਈਆਂ ਆਸਾਮੀਆਂ ਨੂੰ ਭਰਨਾ ਚਾਹੁੰਦੀਆਂ ਹਨ ਉਹ 8 ਅਗਸਤ ਤੱਕ ਨਿਰਧਾਰਿਤ ਪਰਫਾਰਮੇ ਵਿੱਚ ਡਿਟੇਲ ਭਰ ਕੇ ਜ਼ਿਲ੍ਹਾ ਰੁਜ਼ਗਾਰ ਉਤਪਤੀ ਅਤੇ ਸਿਖਲਾਈ ਵਿਭਾਗ ਨੂੰ ਭੇਜਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰੁਜ਼ਗਾਰ ਮੇਲਾ ਕੋਵਿਡ19 ਦੀ ਸਥਿਤੀ ਨੂੰ ਦੇਖਦੇ ਹੋਏ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਕੰਪਨੀਆਂ ਵੱਲੋਂ ਨੋਕਰੀਆਂ ਲਈ ਨੋਜਵਾਨਾਂ ਦੀ ਭਰਤੀ ਕੀਤੀ ਜਾਣੀ ਹੈ ਉਹ ਕੰਪਨੀਆਂ ਚੋਣ ਪ੍ਰਕਿਰਿਆ ਆਨਲਾਈਨ ਰੱਖਣ ਨੂੰ ਤਰਜੀਹ ਦੇਣ । ਉਨ੍ਹਾ ਇਸ ਸਬੰਧੀ ਨੋਜਵਾਨਾਂ ਨੂੰ ਸਵੈ-ਰੁਜ਼ਗਾਰ ਦੇਣ ਲਈ ਬੈਂਕਾਂ ਦੇ ਅਧਿਕਾਰੀਆਂ ਨੂੰ ਵੀ ਡਿਟੇਲ ਭੇਜਣ ਲਈ ਆਖਿਆ।

          ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਜਨਰੇਸ਼ਨ ਤੇ ਟ੍ਰੇਨਿੰਗ ਅਫਸਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਆਉਣ ਵਾਲੇ ਰੁਜ਼ਗਾਰ ਮੌਕਿਆਂ ਲਈ ਨੋਜਵਾਨਾਂ ਨੂੰ ਤਿਆਰ ਕਰਨ ਦੇ ਮੱਕਸਦ ਨਾਲ ਰੁਜ਼ਗਾਰ ਉੱਤਪਤੀ ਅਤੇ ਸਿੱਖਲਾਈ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਮਿਤੀ 24 ਜੁਲਾਈ ਨੂੰ ਇੱਕ ਵੈਬੀਨਾਰ ਵੀ ਆਯੋਜਿਤ ਕੀਤਾ ਜਾਵੇਗਾ। ਜਿਸ ਵਿਚ ਨਾਮੀ ਕੰਪਨੀਆਂ ਮਾਈਰੋਸੋਫਟ, ਅੰਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜੋਨ ਆਦਿ ਕੰਪਨੀਆਂ ਵੱਲੋਂ ਹਿੱਸਾ ਲਿਆ ਜਾਵੇਗਾ। ਇਹ ਸੈਮੀਨਾਰ 2 ਸੈਸ਼ਨ 3.00 ਵਜੇ ਤੋਂ 3.45 ਤੱਕ ਅਤੇ 3.45 ਤੋਂ 5.00 ਵੱਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੈਬੀਨਾਰ ਵਿੱਚ ਭਾਗ ਲੈਣ ਲਈ ਪੰਜਾਬ ਸਰਕਾਰ ਦੇ ਪੋਰਟਲ www.pgrkam.com ਤੇ ਰਜਿਟਰੇਸ਼ਨ ਕਰਨ। ਇਸ ਮੌਕੇ ਪਲੈਸਮੈਂਟ ਅਫਸਰ ਗੁਂਰਜੰਟ ਸਿੰਘ ਵੀ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Check Also
Close
Back to top button