ਕੈਬਟਿਨ ਮੰਤਰੀ ਫੌਜਾ ਸਿੰਘ ਸਰਾਰੀ ਨੇ ਰਾਏ ਸਿੱਖ ਭਵਨ ਦਾ ਕੀਤਾ ਦੌਰਾ
ਹੂਸੇਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਰਕ ਤੇ ਹੋਏ ਨਤਮਸਤਕ
ਕੈਬਟਿਨ ਮੰਤਰੀ ਫੌਜਾ ਸਿੰਘ ਸਰਾਰੀ ਨੇ ਰਾਏ ਸਿੱਖ ਭਵਨ ਦਾ ਕੀਤਾ ਦੌਰਾ
- ਇਮਾਰਤ ਦਾ ਲਿਆ ਜਾਇਜਾ, ਇਮਾਰਤ ਦੀ ਖਸਤਾ ਹਾਲਤ ਲਈ ਜਾਂਚ ਪੜਤਾਲ ਦੇ ਦਿੱਤੇ ਨਿਰਦੇਸ਼
- ਹੂਸੇਨੀਵਾਲਾ ਵਿਖੇ ਸ਼ਹੀਦਾਂ ਦੀ ਸਮਾਰਕ ਤੇ ਹੋਏ ਨਤਮਸਤਕ
ਫਿਰੋਜ਼ਪੁਰ 5 ਅਗਸਤ ( ) ਕੈਬਨਿਟ ਮੰਤਰੀ ਪੰਜਾਬ ਫੌਜਾ ਸਿੰਘ ਸਰਾਰੀ ਵੱਲੋਂ ਅੱਜ ਫਿਰੋਜ਼ਪੁਰ ਸ਼ਹਿਰ ਵਿਖੇ ਸਥਿਤ ਰਾਏ ਸਿੱਖ ਭਵਨ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਪੂਰੀ ਇਮਾਰਤ ਦਾ ਜਾਇਜਾ ਲਿਆ ਅਤੇ ਇਮਾਰਤ ਦੀ ਖਸਤਾ ਹਾਲਤ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਇੰਨੀ ਵੱਡੀ ਤੇ ਵਧੀਆ ਇਮਾਰਤ ਦੀ ਹਾਲਤ ਇੰਨੀ ਖਸਤਾ ਹੈ। ਉਨ੍ਹਾਂ ਕਿਹਾ ਕਿ ਇਮਾਰਤ ਦੀ ਇਹ ਦੁਰਦਰਸ਼ਾ ਕਿਊਂ ਹੋਈ ਹੈ ਇਸ ਲਈ ਡਿਪਟੀ ਕਮਿਸ਼ਨਰ ਨੂੰ ਇਸ ਦੀ ਜਾਂਚ ਪੜਤਾਲ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜ਼ਨੀਸ਼ ਦਹੀਆ, ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ.) ਸਾਗਰ ਸੇਤੀਆ, ਐਸਡੀਐਮ ਰਣਜੀਤ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਇਹ ਇਮਾਰਤ ਬਣਾਈ ਗਈ ਸੀ, ਇਸ ਇਮਾਰਤ ਦੀ ਦੇਖਭਾਲ ਲਈ ਕਿਸ ਦੀ ਜਿੰਮੇਵਾਰੀ ਤੇਅ ਕੀਤੀ ਗਈ ਸੀ ਅਤੇ ਇਸ ਅੰਦਰਲਾ ਜੋ ਵੀ ਸਮਾਨ ਚੋਰੀ ਹੋਇਆ ਇਸ ਸਭ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਹਰ ਕੰਮ ਵਿਚ ਭ੍ਰਿਸ਼ਟਾਚਾਰੀ ਚੱਲਦੀ ਸੀ ਪਰ ਹੁਣ ਇਹੋ ਜਿਹਾ ਕੁੱਝ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਇਸ ਇਮਾਰਤ ਤੇ ਕਿੰਨੀ ਰਾਸ਼ੀ ਖਰਚ ਕੀਤੀ ਗਈ ਹੈ ਅਤੇ ਹੁਣ ਇਸ ਦੀ ਦੁਰਦਰਸ਼ਾ ਹੋਣ ਕਰ ਕੇ ਲੋਕ ਧੰਨ ਦੀ ਬਰਬਾਦੀ ਹੋਈ ਹੈ। ਉਨ੍ਹਾਂ ਕਿਹਾ ਕਿ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਸਾਡੀ ਸਰਕਾਰ ਸਮੇਂ ਇਸ ਤਰ੍ਹਾਂ ਪੈਸੇ ਦੀ ਬਰਬਾਦੀ ਬਿਲਕੁਲ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਡਿਪਟੀ ਕਮਿਸ਼ਨਰ ਅੰਮ੍ਰਿਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਉਹ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਰਾਜ ਮਾਤਾ ਦੀਆਂ ਸਮਾਧਾਂ ਤੇ ਨਤਮਸਤਕ ਹੋਏ ਅਤੇ ਕਿਹਾ ਕਿ ਸਾਨੂੰ ਸ਼ਹੀਦਾਂ ਵੱਲੋਂ ਦੱਸੇ ਰਾਹਾਂ ਤੇ ਚੱਲਣਾ ਚਾਹੀਦਾ ਹੈ ਅਤੇ ਦੇਸ਼ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।