19 ਲੱਖ ਦੀ ਕਰੰਸੀ ਨਾਲ ਦੋ ਵਿਅਕਤੀ ਗ੍ਰਿਫਤਾਰ
ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) : ਅੱਜ ਦੇਰ ਸ਼ਾਮ ਫਾਜ਼ਿਲਕਾ ਪੁਲਿਸ ਨੇ ਮਲੋਟ ਰੋਡ ਤੇ ਪੈਂਦੇ ਪਿੰਡ ਅਰਨੀਵਾਲ ਦੇ ਨੇੜੇ ਲਗਾਏ ਨਾਕੇ ਦੇ ਦੌਰਾਨ ਦੋ ਨੌਜਵਾਨਾਂ ਨੂੰ 19 ਲੱਖ ਰੁਪਏ ਦੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ। ਇਸ ਸੰਬੰਧ ਵਿੱਚ ਨੈਸ਼ਨਲ ਹਾਈਵੇ ਨੰ:10 ਤੇ ਪਿੰਡ ਸ਼ਤੀਰਵਾਲਾ ਦੇ ਮੋੜ ਤੇ ਲਗਾਏ ਨਾਕੇ ਤੇ ਗਸ਼ਤ ਦੇ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੇ ਫਾਜ਼ਿਲਕਾ ਦੇ ਐਸ. ਐਸ. ਪੀ. ਕੇਤਨ ਪਾਟਿਲ ਬਲੀਰਾਮ ਨੇ ਦੱਸਿਆ ਕਿ ਇਹ ਦੋਂਵੇ ਨੌਜਵਾਨ ਮਨੌਜ ਕੁਮਾਰ ਅਤੇ ੳਂੁਸਦਾ ਸਾਥੀ ਆਪਣੀ ਸਵੀਫਟ ਡਿਜ਼ਾਅਰ ਕਾਰ ਵਿੱਚ ਫਾਜ਼ਿਲਕਾ ਤੋ ਮਲੋਟ ਵੱਲ ਜਾ ਰਹੇ ਸਨ।
ਅਰਨੀਵਾਲਾ ਦੇ ਨੇੜੇ ਲੱਗੇ ਪੁਲਿਸ ਨਾਕੇ ਤੇ ਮੋਜੂਦ ਐਸ.ਪੀ (ਇੰਨਵੈਸਟੀਗੇਸ਼ਨ) ਹਰਦੀਪ ਸਿੰਘ ਹੁੰਦਲ, ਡੀ.ਐਸ.ਪੀ (ਇੰਨਵੈਸਟੀਗੇਸ਼ਨ) ਸੁਰਿੰਦਰ ਸਿੰਘ ਚਾਹਲ, ਐਸ ਐਚ ਓ ਅਰਨੀਵਾਲਾ ਸੁਖਦੇਵ ਸਿੰਘ ਅਤੇ ਪੁਲਿਸ ਪਾਰਟੀ ਨੇ ਜਦੋਂ ਇਸ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾ ਇਸ ਦੇ ਵਿੱਚੋਂ ਇੱਕ ਬੈਗ ਦੇ ਵਿੱਚ 19 ਲੱਖ ਰੁਪਏ ਦੀ ਕਰੰਸੀ ਬਰਮਾਦ ਹੋਈ।
ਪੁਲੀਸ ਪਾਰਟੀ ਨੇ ਜਦੋਂ ਮਨੋਜ ਕੁਮਾਰ ਅਤੇ ਉਸਦੇ ਸਾਥੀ ਤੋ ਇਸ ਰਕਮ ਬਾਬਤ ਜਾਨਕਾਰੀ ਮੰਗੀ ਤਾ ਉਹਨਾਂ ਨੇ ਦੱਸਿਆ ਕਿ ਉਹ ਓਰੀਐਂਟਲ ਬੈਂਕ ਆੱਫ਼ ਕਾਮਰਸ ਦੇ ਕਰਮਚਾਰੀ ਹਨ ਅਤੇ ਇਹ ਪੈਸਾ ਮਲੋਟ ਬਰਾਂਚ ਵਿੱਚ ਜਮਾ ਕਰਵਾਉਂਣ ਲਈ ਜਾ ਰਹੇ ਹਨ। ਪਰ ਜਦੋ ਦੋਵੇ ਵਿਅਕਤੀ ਇਸ ਸੰਬੰਧ ਵਿੱਚ ਕੋਈ ਪੁਖਤਾ ਦਸਤਾਵੇਜ ਪੇਸ਼ ਨਹੀਂ ਕਰ ਪਾਏ ਤਾ ਪੁਲਿਸ ਨੇ ਇਹ ਰਕਮ ਅਤੇ ਕਾਰ ਆਪਣੇ ਕਬਜੇ ਵਿੱਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਅਤੇ ਇੰਨਕਮ ਟੈਕਸ ਵਿਭਾਗ ਨੂੰ ਪੂਰੀ ਜਾਨਕਾਰੀ ਦੇ ਦਿੱਤੀ।
ਪੱਤਰਕਾਰਾਂ ਨੂੰ ਜਾਨਕਾਰੀ ਦਿੰਦੇ ਹੋਏ ਐਸ.ਐਸ.ਪੀ. ਪਾਟਿਲ ਨੇ ਦੱਸਿਆ ਕਿ ਚੁਣਾਵਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਦਿਨ ਰਾਤ ਚੈਕਿੰਗ ਕੀਤੀ ਜਾ ਰਹੀ ਹੈ। ਬਿਨ੍ਹਾਂ ਦਸਤਾਵੇਜ਼ਾਂ ਦੇ 50 ਹਜ਼ਾਰ ਤੋ ਜਿਆਦਾ ਦੀ ਕਰੰਸੀ, ਹਥਿਆਰ ਜਾਂ ਸ਼ਰਾਬ ਨਾਲ ਲੈ ਕੇ ਚਲਣਾ ਗੈਰਕਾਨੂੰਨੀ ਹੈ।
ਇਸੇ ਮੌਕੇ ਐਸ.ਐਸ.ਪੀ ਵੱਲੋਂ ਸੜਕ ਤੇ ਆ-ਜਾ ਰਹੇ ਵਾਹਨਾਂ ਦੀ ਤਲਾਸ਼ੀ ਲਈ ਗਈ। ਉੋਹਨਾਂ ਪੁਲਿਸ ਪਾਰਟੀ ਨੂੰ ਸੁਚੇਤ ਹੋ ਕੇ ਡਿਊਟੀ ਕਰਨ, ਹਰੇਕ ਸਰਕਾਰੀ ਅਤੇ ਪ੍ਰਾਈਵੇਟ ਵਾਹਨ ਇਥੋਂ ਤੱਕ ਕੀ ਐਬੁਲੈਂਸ ਦੀ ਵੀ ਤਲਾਸ਼ੀ ਲੈਂਣ ਦੇ ਨਿਰਦੇਸ਼ ਦਿੱਤੇ।
———–
ਇਸ ਸੰਬੰਧ ਵਿੱਚ ਜਦੋਂ ਓਰੀਐਂਟਲ ਬੈਂਕ ਆੱਫ਼ ਕਾਮਰਸ ਫਾਜ਼ਿਲਕਾ ਦੇ ਮੈਨੇਜ਼ਰ ਰਾਜ ਕੁਮਾਰ ਕਟਾਰਿਆ ਨਾਲ ਗੱਲ ਕੀਤੀ ਤਾ ਉਹਨਾਂ ਦੱਸਿਆ ਕਿ ਇਹ ਦੋਂਵੇ ਵਿਅਕਤੀ ਬੈਂਕ ਕਰਮਚਾਰੀ ਹੀ ਹਨ ਅਤੇ ਇਹ ਜੋ ਪੈਸਾ ਉਹਨਾਂ ਕੋਲੋ ਮਿਲਿਆ ਹੈ, ਉਹ ਮਲੋਟ ਬਰਾਂਚ ਵਿੱਚ ਜਮਾ ਕਰਵਾਉਂਣ ਦੇ ਲਈ ਭੇਜਿੱਆ ਗਿਆ ਸੀ। ਪਰ ਇਹ ਕਰਮਚਾਰੀ ਆਪਣੇ ਨਾਲ ਅਥੋਰਟੀ ਲੈਟਰ ਲੇ ਜਾਨਾ ਭੁੱਲ ਗਏ ਜਿਸ ਕਰਕੇ ਇਹ ਸਾਰਾ ਵਾਕਿਆਂ ਵਾਪਰਿਆ ਹੈ।