18 ਸਤੰਬਰ ਨੂੰ ਸਿੱਖਿਆ ਮੰਤਰੀ ਨੂੰ ਮਿਲਣ ਲਈ ਜਾਵੇਗਾ ਡੀ.ਟੀ.ਐੱਫ. ਦਾ ਸੂਬਾਈ ਵਫਦ
ਅਧਿਆਪਕ ਮੰਗਾਂ ਮਸਲਿਆਂ ਦੀ ਪੂਰਤੀ ਲਈ ਸੰਘਰਸ਼ ਦਾ ਅਹਿਦ
18 ਸਤੰਬਰ ਨੂੰ ਸਿੱਖਿਆ ਮੰਤਰੀ ਨੂੰ ਮਿਲਣ ਲਈ ਜਾਵੇਗਾ ਡੀ.ਟੀ.ਐੱਫ. ਦਾ ਸੂਬਾਈ ਵਫਦ
ਅਧਿਆਪਕ ਮੰਗਾਂ ਮਸਲਿਆਂ ਦੀ ਪੂਰਤੀ ਲਈ ਸੰਘਰਸ਼ ਦਾ ਅਹਿਦ
ਫਿਰੋਜ਼ਪੁਰ 12 ਸਤੰਬਰ ( ) ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦਾ ਵੱਡਾ ਵਫ਼ਦ ਲੰਬਿਤ ਪਈਆਂ ਅਹਿਮ ਅਧਿਆਪਕ ਮੰਗਾਂ ਦੀ ਪੂਰਤੀ ਲਈ 18 ਸਤੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਨੂੰ ਮਿਲੇਗਾ। ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਅਤੇ ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਨੇ ਦੱਸਿਆ ਕਿ ਸ਼ੀਮਤੀ ਵਿੱਦਿਆ ਦੇਵੀ ਹੈੱਡ ਟੀਚਰ ਸ.ਪ.ਸ. ਗਹੌਰ(ਲੁਧਿਆਣਾ),ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਜੀ. ਟੀ. ਯੂ. ਪੰਜਾਬ ,ਗੁਰਬਚਨ ਸਿੰਘ ਬਲਾਕ ਪ੍ਰਧਾਨ ਡੀ.ਟੀ.ਐਫ. ਖੰਨਾ, ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਜਲਾਲ ਸਮੇਤ ਸਮੂਹ ਵਿਕਟੇਮਾਈਜ਼ੇਸ਼ਨਾਂ ਰੱਦ ਕਰਾਉਣ, ਦੀਦਾਰ ਸਿੰਘ ਮੁੱਦਕੀ ਸੂਬਾ ਪ੍ਰਧਾਨ ਐੱਸ.ਐੱਸ.ਏ. /ਰਮਸਾ ਅਧਿਆਪਕ ਯੂਨੀਅਨ ਪੰਜਾਬ ਦੇ ਪਰਖਕਾਲ ਵਿੱਚ ਕੀਤਾ ਵਾਧਾ ਰੱਦ ਕਰਵਾਉਣ,ਅਧਿਆਪਕਾਂ ਦੇ ਸਾਰੇ ਵਰਗਾਂ ਪ੍ਰਾਇਮਰੀ, ਸੈਕੰਡਰੀ ਤੇ ਲੈਕਚਰਾਰ ਦੀਆਂ ਪ੍ਰਮੋਸ਼ਨਾਂ ਕਰਵਾਉਣ ਤੇ ਵੱਖ ਵੱਖ ਕਾਰਨਾਂ ਕਰਕੇ ਰੈਗੂਲਰ ਕਰਨ ਤੋਂ ਵਾਂਝੇ ਰੱਖੇ ਐੱਸ.ਐੱਸ.ਏ./ ਰਮਸਾ ਅਧਿਆਪਕਾਂ ਦੇ ਮਸਲੇ ਸਮੇਤ ਸਮੂਹ ਅਧਿਆਪਕ ਮਸਲਿਆਂ ਦੇ ਹੱਲ ਲਈ ਸਬੰਧੀ ਸਿੱਖਿਆ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਅਧਿਆਪਕ ਮੰਗਾਂ ਮਸਲਿਆਂ ਨੂੰ ਅੱਖੋਂ ਪਰੋਖੇ ਕਰਨ ਦੀ ਨੀਤੀ ਤੇ ਚੱਲ ਰਹੀ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਥੇਬੰਦੀ ਵੱਲੋਂ ਸੰਘਰਸ਼ਾਂ ਤੇ ਟੇਕ ਰੱਖਣ ਦਾ ਅਹਿਦ ਕਰਦਿਆਂ ਅਧਿਆਪਕ ਆਗੂਆਂ ਨੇ ਆਖਿਆ ਕਿ ਐੱਨ.ਐੱਸ.ਕਿਊ.ਐੱਫ. ਅਤੇ ਠੇਕੇ ਤੇ ਰੱਖੇ ਮੁਲਾਜ਼ਮਾਂ ਅਤੇ ਵਲੰਟੀਅਰਾਂ (ਸਿੱਖਿਆ ਪ੍ਰੋਵਾਈਡਰ ਏ.ਆਈ.ਈ./ ਈ.ਜੀ.ਐੱਸ./ਐਸ.ਟੀ.ਆਰ., ਆਈ.ਈ.ਵੀ.), ਆਈ.ਈ.ਆਰ.ਟੀ. ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਕਰਵਾਉਣ ਲਈ ਕੀਤੇ ਜਾਂਦੇ ਸੰਘਰਸ਼ਾਂ ਵਿੱਚ ਜ਼ੋਰਦਾਰ ਸਮਰਥਨ ਕੀਤਾ ਜਾਵੇਗਾ। ਜ਼ਿਲ੍ਹਾ ਆਗੂਆਂ ਗੁਰਦੇਵ ਸਿੰਘ, ਗੁਰਸੇਵਕ ਸਿੰਘ,ਸਤੀਸ਼ ਕੁਮਾਰ, ਸੰਦੀਪ ਕੁਮਾਰ ਨੇ ਕਿਹਾ ਕਿ ਸਾਫ਼ ਕੀਤਾ ਕਿ ਕੇਂਦਰ ਤੇ ਰਾਜ ਸਰਕਾਰ ਦੇ ਕੋਰੋਨਾ ਦੀ ਆੜ ਚ ਕੀਤੇ ਜਾ ਰਹੇ ਆਰਥਿਕ ਹਮਲਿਆਂ ਤੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਡੀ.ਟੀ. ਐੱਫ. ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰਾਂ ਗੁਰਪ੍ਰੀਤ ਮੱਲੋਕੇ, ਸੰਤੋਖ ਸਿੰਘ,ਅਜੇ ਕੁਮਾਰ,ਵਿਸ਼ਾਲ ਗੁਪਤਾ,ਕੁਲਦੀਪ ਸਿੰਘ,ਵਿਸ਼ਾਲ ਸਹਿਗਲ,ਨਸੀਬ ਕੁਮਾਰ,ਗੁਰਪਾਲ ਸੰਧੂ, ਕੁਲਵਿੰਦਰ ਹਰਦਾਸਾ,ਰਤਨਦੀਪ ਸਿੰਘ, ਗੁਰਮੀਤ ਸਿੰਘ ਤੂੰਬੜ ਭੰਨ,ਵਿਸ਼ਾਲ ਕੁਮਾਰ,ਅਮਨ ਬਤਰਾ ਆਦਿ ਆਗੂ ਵੀ ਹਾਜ਼ਿਰ ਸਨ।ਨੇ ਜਥੇਬੰਦੀ ਦੇ ਸਟੈਂਡ ਦੀ ਪ੍ਰੋੜਤਾ ਕੀਤੀ ਹੈ।