ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਮਨਾਇਆ ਗਣਤੰਤਰ ਦਿਵਸ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਮਨਾਇਆ ਗਣਤੰਤਰ ਦਿਵਸ
ਫਿਰੋਜਪੁਰ, 2.1.2022: ਅੱਜ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਿੱਚ ਕਾਰੋਨਾ ਨਿਯਮਾਂ ਤਹਿਤ ਗਣਤੰਤਰ ਦਿਵਸ ਮਨਾਇਆ ਗਿਆ।ਜਿਸ ਵਿੱਚ ਯੂਨੀਵਰਸਿਟੀ ਦੇ ਸਟਾਫ਼ ਅਤੇ ਫੈਕਲਟੀ ਵਲੋਂ ਸ਼ਿਰਕਿਤ ਕੀਤੀ ਗਈ। ਪੀ ਆਰ ਓ ਸ਼੍ਰੀ ਯਸ਼ ਪਾਲ ਨੇ ਦੱਸਿਆ ਕਿ ਝੰਡਾ ਲਹਿਰਾਉਣ ਦੀ ਰਸਮ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ ਡਾ ਅਰੁਣ ਕੁਮਾਰ ਅਸਾਟੀ ਵਲੋਂ ਨਿਭਾਈ ਗਈ। ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਸ ਅਤੇ ਸਿਕਉਰਿਟੀ ਗਾਰਡਜ਼ ਵਲੋਂ ਝੰਡੇ ਨੂੰ ਸਲਾਮੀ ਦਿੱਤੀ ਗਈ। ਆਪਣੇ ਭਾਸਣ ਵਿੱਚ ਡਾ ਅਸਾਟੀ ਨੇ ਸਟਾਫ਼ ਤੇ ਫੈਕਲਟੀ ਨੂੰ ਯੂਨੀਵਰਸਿਟੀ ਨੂੰ ਦੀ ਤਰੱਕੀ ਲਈ ਜੀ ਤੋੜ ਮਿਹਨਤ ਕਰਨ ਲਈ ਪ੍ਰੇਰਿਆ।ਓਹਨਾ ਆਸ ਪ੍ਰਗਟਾਈ ਕਿ ਸਾਰਾ ਸਟਾਫ਼ ਤੇ ਫੈਕਲਟੀ ਮਿਲਜੁਲ ਕੇ ਯੂਨੀਵਰਸਿਟੀ ਨੂੰ ਬੁਲੰਦੀਆਂ ਤੱਕ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡਣਗੇ।ਇਸ ਤੋਂ ਇਲਾਵਾ ਡਾ ਕੁਲਭੂਸ਼ਨ ਅਗਨੀਹੋਤਰੀ, ਡਾ ਸੰਗੀਤਾ ਸ਼ਰਮਾ, ਡਾ ਲਲਿਤ ਸ਼ਰਮਾ, ਡਾ ਅਮਿਤ ਅਰੋੜਾ,ਸ਼੍ਰੀ ਅਰੁਣ ਕੁਮਾਰ ਸੁਪਰਡੈਂਟ ਆਦਿ ਨੇ ਭੀ ਆਪਣੇ ਵਿਚਾਰ ਰੱਖੇ। ਇਸ ਮੌਕੇ ਗੁਰਪ੍ਰੀਤ ਸਿੰਘ ਲੈਬ ਸੁਪਰਡੰਟ, ਮਦਨ ਕੁਮਾਰ, ਰਾਮਪਾਲ ਅਮਰਜੀਤ ਸਿੰਘ , ਅਸਟੇਟ ਅਫ਼ਸਰ ਸ਼੍ਰੀ ਤੇਜਪਾਲ ਆਦਿ ਹਾਜ਼ਰ ਸਨ।