Ferozepur News
15 ਅਗਸਤ ਨੂੰ ਮੁਹੱਲਾ ਕਲੀਨਕ ਕਰਾਗੇ ਲੋਕਾਂ ਦੇ ਸਪੁਰਦ- ਵਿਧਾਇਕ ਰਣਬੀਰ ਸਿੰਘ ਭੁੱਲਰ
15 ਅਗਸਤ ਨੂੰ ਮੁਹੱਲਾ ਕਲੀਨਕ ਕਰਾਗੇ ਲੋਕਾਂ ਦੇ ਸਪੁਰਦ- ਵਿਧਾਇਕ ਰਣਬੀਰ ਸਿੰਘ ਭੁੱਲਰ
ਫਿਰੋਜ਼ਪੁਰ 9 ਅਗਸਤ 2022 – ਘਰ-ਘਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨਾਲ ਹਲਕਾ ਵਿਧਾਇਕ ਸ਼ਹਿਰੀ ਸ੍ਰ.ਰਣਬੀਰ ਸਿੰਘ ਭੁੱਲਰ ਨੇ ਅੱਜ ਸ਼ਹਿਰ ਦੇ ਜਿਲ੍ਹਾ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਦਫਤਰ ਵਿਖੇ ਸ਼ੁਰੂ ਹੋਣ ਵਾਲੇ ਮੁਹੱਲਾ ਕਲੀਨਕ ਦਾ ਦੌਰਾ ਕੀਤਾ।
ਉਨ੍ਹਾਂ ਮੁਹੱਲਾ ਕਲੀਨਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਅੰਦਰ 75ਵੀਂ ਅਜ਼ਾਦੀ ਮੌਕੇ 75 ਮੁਹੱਲਾ ਕਲੀਨਕ ਖੋਲਣ ਦਾ ਐਲਾਨ ਕੀਤਾ ਸੀ ਜਿਸ ਨੂੰ ਬੂਰ ਪੈਣ ਜਾ ਰਿਹਾ ਅਤੇ ਇਹ ਮੁਹੱਲਾ ਕਲੀਨਕ 15 ਅਗਸਤ ਨੂੰ ਲੋਕਾਂ ਦੇ ਸਪੁਰਦ ਕਰਕੇ ਸਿਹਤ ਸਹੂਲਤਾ ਦਿੱਤੀਆਂ ਜਾਣਗੀਆ। ਉਨ੍ਹਾਂ ਕਿਹਾ ਇਹ ਲੋਕਾਂ ਦੀ ਸਰਕਾਰ ਹੈ ਅਤੇ ਪੂਰੇ ਪੰਜਾਬ ਵਿਚ ਇਹ ਸਿਹਤ ਸਹੂਲਤਾ ਮਹੁੱਈਆ ਕਰਵਾਕੇ ਪੰਜਾਬ ਸਰਕਾਰ ਆਪਣੀ ਵਚਨਬੱਧਤਾ ਦਿਖਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰ ਮੁਹੱਲਾ ਕਲੀਨਿਕ ਵਿੱਚ ਇਕ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨਿਕ ਸਹਾਇਕ, ਸਵੀਰ-ਕਮ-ਹੈਲਪਰ ਦਾ ਸਟਾਫ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਹੱਲਾ ਕਲੀਨਿਕ ਵਿੱਚ ਆਮ ਬਿਮਾਰੀਆਂ, ਸੱਟਾਂ ਲਈ ਫਸਟਏਡ, ਡਰੈਸਿੰਗ, ਆਉਟ ਮਰੀਜਾਂ ਦੀ ਦੇਖਭਾਲ ਆਦਿ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮੁਹੱਲਾ ਕਲੀਨਿਕਾਂ ਵਿੱਚ ਮਰੀਜਾਂ ਦੀ ਰਜਿਸਟਰੇਸ਼ਨ ਅਤੇ ਰਿਕਾਰਡ ਰੱਖਣ ਲਈ ਇਕ ਆਈ:ਟੀ ਪ੍ਰਣਾਲੀ ਨੂੰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 5 ਮਹੀਨਿਆਂ ਵਿਚ ਉਹ ਕਰ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਨੇ 70 ਸਾਲ ਰਾਜ ਕਰਕੇ ਵੀ ਨਹੀ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਕਾਮੇ ਪੱਕੇ ਕਰਨ ਜਾ ਰਹੀ ਹੈ ਅਤੇ ਕਿੰਨੇ ਲੋਕਾਂ ਨੂੰ ਪਹਿਲੇ ਸਾਲ ਹੀ ਰੋਜਗਾਰ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਿਵਲ ਹਸਪਤਾਲ ਅੰਦਰ ਪਿਛਲੀ ਸਰਕਾਰ ਵਿਚ ਓਪੀਡੀ ਵੀ ਠੀਕ ਤਰਾਂ ਨਹੀ ਸੀ ਹੁੰਦੀ ਪਰ ਆਮ ਆਦਮੀ ਦੀ ਸਰਕਾਰ ਵਿਚ ਹਸਪਤਾਲ ਵਿਚ ਓਪੀਡੀ ਵੀ ਸਹੀ ਚਲ ਰਹੀ ਅਤੇ ਸਟਾਫ ਦੀ ਵੀ ਕੋਈ ਕਮੀ ਨਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਇੱਕ-ਇੱਕ ਵਾਅਦਾ ਪੂਰਾ ਕੀਤਾ ਜਾਵੇਗਾ।