Ferozepur News
15ਵਾਂ ਰਾਏ ਸਿੱਖ ਸੰਮੇਲਨ ਮਾਤਾ ਨਹਿਰਾਂ ਵਾਲੀ ਦੇ ਅਸਥਾਨ ਮਮਦੋਟ ਵਿਖੇ ਮਨਾਇਆ ਗਿਆ
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
*15ਵਾਂ ਰਾਏ ਸਿੱਖ ਸੰਮੇਲਨ ਮਾਤਾ ਨਹਿਰਾਂ ਵਾਲੀ ਦੇ ਅਸਥਾਨ ਮਮਦੋਟ ਵਿਖੇ ਮਨਾਇਆ ਗਿਆ*
– ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ;
ਨਸ਼ਾ , ਦਾਜ ਪ੍ਰਥਾ, ਭਰੂਣ ਹੱਤਿਆ, ਲੜਕੇ ਲੜਕੀਆਂ ਨੂੰ ਬਰਾਬਰਤਾ ਤੇ ਸਮਾਜ ਨੂੰ ਸਿਖਿਅਤ ਕਰਨ ਤੇ ਦਿੱਤਾ ਜ਼ੋਰ

ਮਮਦੋਟ(ਫਿਰੋਜ਼ਪੁਰ) 31 ਅਗਸਤ, 2022:
ਰਾਏ ਸਿੱਖ ਸਮਾਜ ਸੁਧਾਰ ਸਭਾ ਪੰਜਾਬ ਦੇ ਪ੍ਰਧਾਨ ਕਾਮਰੇਡ ਹੰਸਾ ਸਿੰਘ, ਚੇਅਰਮੈਨ ਹਰਬੰਸ ਸਿੰਘ, ਹਰਦੀਪ ਸਿੰਘ ਪ੍ਰਧਾਨ ਆਲ ਇੰਡੀਆ ਰਾਏ ਸਿੱਖ ਸ਼੍ਰੋਮਣੀ ਪੰਚਾਇਤ ਦੀ ਅਗਵਾਈ ਹੇਠ ਹਰ ਸਾਲ ਦੀ ਤਰਾ ਇਸ ਸਾਲ 15ਵਾਂ ਸਲਾਨਾ ਸੰਮੇਲਨ ਮਾਤਾ ਨਹਿਰਾ ਦੇ ਅਸਥਾਨ ਮਮਦੋਟ ਵਿਖੇ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ , ਨਰਿੰਦਰਪਾਲ ਸਿੰਘ ਸਵਨਾ ਵਿਧਾਇਕ ਫਾਜ਼ਿਲਕਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਸਮੇਲਨ ਵਿੱਚ ਨਸ਼ਾ , ਦਾਜ ਦਹੇਜ, ਭਰੂਣ ਹੱਤਿਆ, ਲੜਕੇ ਲੜਕੀਆ ਨੂੰ ਬਰਾਬਰਤਾ ਤੇ ਸਮਾਜ ਨੂੰ ਸਿਖਿਅਤ ਕਰਨ ਅਤੇ ਰਾਜਨੀਤਿਕ ਤੌਰ ‘ਤੇ ਇਕ ਮੰਚ ਉੱਤੇ ਇਕੱਠੇ ਹੋਣ ‘ਤੇ ਜ਼ੋਰ ਦਿੱਤਾ ਗਿਆ । ਇਸ ਸਲਾਨਾਂ ਸੰਮੇਲਨ ਵਿਚ ਮਮਦੋਟ , ਗੁਰੂਹਰਸਹਾਏ, ਜਲਾਲਾਬਾਦ, ਫਾਜਿਲਕਾ ਆਦਿ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਸਲਾਨਾਂ ਸੰਮੇਲਨ ਵਿਚ ਸ਼ਾਮਿਲ ਹੋਏ।
ਇਸ ਮੌਕੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਰਾਏ ਸਿੱਖ ਸੰਮੇਲਨ ਦੇ ਮੁੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਵੀ ਕੀਤਾ। ਉਨ੍ਹਾਂ ਨੇ ਰਾਏ ਸਿੱਖ ਸੰਮੇਲਨ ਦੇ ਮੁੱਖ ਮੁੱਦਿਆਂ ਤੇ ਵਿਚਾਰ ਕਰਦਿਆਂ ਕਿਹਾ ਕਿ ਯੋਗ ਮੁੱਦਿਆਂ ਤੇ ਜ਼ਰੂਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਬਲਵਿੰਦਰ ਸਿੰਘ ਰਾਊਕੇ, ਬਲਵਿੰਦਰ ਸਿੰਘ ਲੱਡੂ ਹਜ਼ਾਰਾ, ਗੁਰਨਾਮ ਸਿੰਘ ਹਜਾਰਾ ਸਰਕਲ ਪ੍ਰਧਾਨ, ਸੰਜੀਵ ਧਵਨ, ਬਲਰਾਜ ਸਿੰਘ ਸੰਧੂ ਸੀਨੀਅਰ ਆਗੂ ਆਪ,ਸ਼ਿੰਗਾਰਾ ਸਿੰਘ ਸਾਬਕਾ ਐਮ.ਸੀ., ਰੌਬੀ ਸੰਧੂ ਨਿੱਜੀ ਸਕੱਤਰ,ਬਲਵੀਰ ਸਿੰਘ ਫੱਤੇਵਾਲ ਬਲਾਕ ਪ੍ਰਧਾਨ ਮਮਦੋਟ, ਦੇਸਾ ਸਿੰਘ ਲੱਖਾ ਸਿੰਘ ਵਾਲਾ, ਲਖਵੀਰ ਸਿੰਘ ਫੌਜੀ ਦਫ਼ਤਰ ਇੰਚਾਰਜ, ਸੁਲੱਖਣ ਸਿੰਘ ਸਿੰਧੀ, ਉਪਿੰਦਰ ਸਿੰਘ ਸਿੰਧੀ ਐੱਮ. ਸੀ ਮਮਦੋਟ,ਬਗੀਚਾ ਸਿੰਘ ਕਾਲੂ ਅਰਾਈਂ ਹਿਠਾੜ, ਗੁਰਮੀਤ ਸਿੰਘ ਹੀਰਾ,
ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ ਫ਼ਿਰੋਜ਼ਪੁਰ ਹਾਜ਼ਰ ਸਨ