Ferozepur News

ਅਕਾਲੀ ਦਲ (ਅੰਮ੍ਰਿਤਸਰ ) ਵਲੋਂ ਕਸ਼ਮੀਰ ਸਿੰਘ ਤਲਵੰਡੀ ਮੰਗੇ ਖਾਂ ਨੂੰ ਜ਼ੀਰਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ – ਭੁੱਲਰ

ਅਕਾਲੀ ਦਲ (ਅੰਮ੍ਰਿਤਸਰ ) ਵਲੋਂ ਕਸ਼ਮੀਰ ਸਿੰਘ ਤਲਵੰਡੀ ਮੰਗੇ ਖਾਂ ਨੂੰ ਜ਼ੀਰਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ : – ਭੁੱਲਰ

ਅਕਾਲੀ ਦਲ (ਅੰਮ੍ਰਿਤਸਰ ) ਵਲੋਂ ਕਸ਼ਮੀਰ ਸਿੰਘ ਤਲਵੰਡੀ ਮੰਗੇ ਖਾਂ ਨੂੰ ਜ਼ੀਰਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ - ਭੁੱਲਰ

ਫਿਰੋਜ਼ਪੁਰ ਜੁਲਾਈ 2020 ( )
ਅਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਲ੍ਹਾ ਫਿਰੋਜ਼ਪੁਰ ਦੇ ਦਫਤਰ ਵਿਚ ਸਰਦਾਰ ਗੁਰਚਰਨ ਸਿੰਘ ਭੁੱਲਰ ਜਿਲ੍ਹਾ ਪ੍ਰਧਾਨ ਸ਼੍ਰੋ ਅ ਦ ( ਅ ) ਦੀ ਅਗਵਾਈ ਹੇਠਾਂ ਇੱਕ ਮੀਟਿੰਗ ਕੀਤੀ ਗਈ ਜਿਸ ਵਿਚ ਸਰਦਾਰ ਕਸ਼ਮੀਰ ਸਿੰਘ ਤਲਵੰਡੀ ਮੰਗੇ ਖਾਂ ਨੂੰ ਜ਼ੀਰਾ ਦਿਹਾਤੀ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ, ਇਸ ਮੌਕੇ ਤੇ ਸਰਦਾਰ ਭੁੱਲਰ ਨੇ ਉਹਨਾਂ ਨੂੰ ਪ੍ਰਧਾਨ ਚੁਣੇ ਜਾਣ ਤੇ ਮੁਬਾਰਕਾਂ ਦਿੰਦੇ ਹੋਏ ਕਿਹਾ ਕੀ ਸਰਦਾਰ ਕਸ਼ਮੀਰ ਸਿੰਘ ਜੀ ਪਹਿਲਾਂ ਵੀ ਪਾਰਟੀ ਦੇ ਪੁਰਾਣੇ ਵਰਕਰ ਸਨ ਜਿਹਨਾਂ ਨੂੰ ਅਜ ਪਾਰਟੀ ਨੇ ਜਿੰਮੇਵਾਰੀ ਸੌਂਪੀ ਹੈ ਅਤੇ ਅਸੀਂ ਆਸ ਕਰਦੇ ਹਾਂ ਕੀ ਉਹ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਨੀਤੀਆਂ ਮੁਤਾਬਿਕ ਕੱਮ ਕਰਕੇ ਪਾਰਟੀ ਨੂੰ ਹੋਰ ਬੁਲੰਦੀਆਂ ਤੇ ਲੇ ਕੇ ਜਾਣਗੇ, ਇਥੇ ਹੀ ਸਰਦਾਰ ਭੁੱਲਰ ਨੇ ਬੋਲਦਿਆਂ ਕਿਹਾ ਕੀ ਅਜ ਹਿੰਦੁਸਤਾਨ ਵਿਚ ਘੱਟ ਗਿਣਤੀਆਂ ਲਈ ਕਾਨੂੰਨ ਹੋਰ ਹੈ ਅਤੇ ਬਹੁਗਿਣਤੀ ਲਈ ਹੋਰ ਹੈ ਜਿਸ ਕਰਕੇ ਇਥੇ ਲੋਕਤੰਤਰ ਖ਼ਤਮ ਕਰਕੇ ਜੰਗਲ ਰਾਜ ਪੈਦਾ ਕੀਤਾ ਜਾਂ ਰਿਹਾ ਹੈ, ਅਜ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ UAPA ਕਾਨੂੰਨ ਹੇਠਾਂ ਘਰਾਂ ਚੋ ਚੁੱਕ ਚੁੱਕ ਕੇ ਥਾਣਿਆਂ ਵਿਚ ਬੁਲਾ ਕੇ ਉਹਨਾਂ ਉਤੇ ਮਾਨਸਿਕ ਤਸ਼ੱਦਦ ਅਤੇ ਜਲੀਲ ਕੀਤਾ ਜਾਂ ਰਿਹਾ ਹੈ ਜੋ ਕੀ ਏਸ ਕਾਨੂੰਨ ਦੀ ਦੁਰਵਰਤੋਂ ਹੈ, ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਲ੍ਹਾ ਫਿਰੋਜ਼ਪੁਰ ਨਿਖੇਦੀ ਕਰਦਾ ਹੈ ਅਤੇ ਪੰਜਾਬ ਸਰਕਾਰ ਸਮੇਤ DGP ਪੰਜਾਬ ਨੂੰ ਅਪੀਲ ਕਰਦਾ ਹੈ ਕੀ ਉਹ ਤੁਰੰਤ ਇਸ ਕਾਲੇ ਕਾਨੂੰਨ ਦੀ ਦੁਰਵਤੋਂ ਨੂੰ ਬੰਦ ਕਰਨ ਤਾਂ ਜੋ ਸਿੱਖ ਨੌਜਵਾਨ ਕਿਸੇ ਤਰਾਂ ਦੇ ਤਸ਼ੱਦਦ ਦਾ ਸ਼ਿਕਾਰ ਨਾਂ ਹੋਣ ||

ਇਸ ਮੌਕੇ ਤੇ ਹਾਜਿਰ ਸਰਦਾਰ ਤਜਿੰਦਰ ਸਿੰਘ ਦਿਓਲ ਮੀਤ ਪ੍ਰਧਾਨ ਪੰਜਾਬ ਯੂਥ , ਸਰਦਾਰ ਜਤਿੰਦਰ ਸਿੰਘ ਥਿੰਦ ਜਰਨਲ ਸਕੱਤਰ ਪੰਜਾਬ ਯੂਥ, ਸਰਦਾਰ ਜੋਗਿੰਦਰ ਸਿੰਘ ਮੱਲੇਵਾਲਾ ਪ੍ਰਧਾਨ ਜ਼ੀਰਾ, ਸਰਦਾਰ ਜਾਗਦੀਪ ਸਿੰਘ ਭੁੱਲਰ ਜ਼ਿਲਾ ਜਰਨਲ ਸਕੱਤਰ ਫਿਰੋਜ਼ਪੁਰ ਯੂਥ ਵਿੰਗ, ਸਰਦਾਰ ਗੁਰਵਿੰਦਰ ਸਿੰਘ ਮਹਾਲਮ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਫਿਰੋਜ਼ਪੁਰ, ਸੁਖਚੈਨ ਸਿੰਘ, ਅਤੇ ਜਗਜੀਤ ਸਿੰਘ ਦਫਤਰ ਸਕੱਤਰ ਜਿਲ੍ਹਾ ਫਿਰੋਜ਼ਪੁਰ ਆਦਿ ਨੇ ਵੀ ਸਰਦਾਰ ਕਸ਼ਮੀਰ ਸਿੰਘ ਨੂੰ ਪ੍ਰਧਾਨ ਨਿਯੁਕਤ ਕਿਤੇ ਜਾਣ ਤੇ ਖੁਸ਼ੀ ਪ੍ਰਗਟ ਕਰਦੇ ਹੋਏ ਮੁਬਾਰਕਾਂ ਦਿਤੀਆਂ ||

Related Articles

Leave a Reply

Your email address will not be published. Required fields are marked *

Back to top button