ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਹੋਸਪੈਟੇਲਿਟੀ ਐਂਡ ਟੂਰਿਜ਼ਮ ਵਿਭਾਗ ਦੁਆਰਾ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਦੇ ਹੋਸਪੈਟੇਲਿਟੀ ਐਂਡ ਟੂਰਿਜ਼ਮ ਵਿਭਾਗ ਦੁਆਰਾ
‘ਵਰਲਡ ਟੂਰਿਜ਼ਮ ਵੀਕ 2021‘ ਦਾ ਆਯੋਜਨ ਕੀਤਾ ਗਿਆ
ਫਿਰੋਜ਼ਪੁਰ. 22.9.2021: ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਦਾ ਦੀ ਯੋਗ ਅਗਵਾਈ ਵਿਚ ਵਿਭਿੰਨ ਗਤੀਵਿਧੀਆਂ ਵਿਚ ਨਿਰੰਤਰ ਅਗਰਸਰ ਹੈ । ਇਸ ਕੜੀ ਤਹਿਤ ਕਾਲਜ ਦੇ ਹੌਸਪਿਟਲ ਐਂਡ ਟੂਰਿਜ਼ਮ ਮੈਨੇਜਮੈਂਟ ਵਿਭਾਗ ਦੁਆਰਾ “ਵਰਲਡ ਟੂਰਿਜ਼ਮ ਵੀਕ 2021” ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦਾ ਵਿਸ਼ਾ ਹੈ “ਟੂਰਿਜ਼ਮ ਫਾਰ ਇਨਕਲਿਊਸਿਵ ਗਰੋਥ” ਹੈ। ਇਸ ਆਯੋਜਨ ਦੇ ਤਹਿਤ ਇੱਕ ਹਫ਼ਤੇ ਵਿੱਚ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਜੋ 20 ਸਤੰਬਰ 2021 ਤੋਂ ਲੈ ਕੇ 27 ਸਤੰਬਰ 2021 ਤੱਕ ਚੱਲੇਗਾ। ਇਸ ਆਯੋਜਨ ਦਾ ਉਦਘਾਟਨ ਮਿਤੀ 20 ਸਤੰਬਰ ਨੂੰ ਕਾਲਜ ਪ੍ਰਿੰਸੀਪਲ ਡਾ ਰਮਨੀਤਾ ਸ਼ਾਰਧਾ ਅਤੇ ਹੌਸਪਿਟਲ ਐਂਡ ਟੂਰਿਜ਼ਮ ਮੈਨੇਜਮੈਂਟ ਵਿਭਾਗ ਦੇ ਮੁਖੀ ਪ੍ਰੋਫੈਸਰ ਕੁਸ਼ਲ ਦੁਆਰਾ ਕੀਤਾ ਗਿਆ। ਮਿਤੀ 21 ਸਤੰਬਰ ਨੂੰ ਇਸ ਆਯੋਜਨ ਦੇ ਤਹਿਤ ਫਿਰੋਜ਼ਸ਼ਾਹ ਪਿੰਡ ਵਿੱਚ ਪੌਦੇ ਲਗਾਏ ਗਏ। ਜਿਸ ਵਿੱਚ ਟੂਰਿਜ਼ਮ ਵਿਭਾਗ ਅਤੇ ਕਾਲਜ ਦੇ ਉੱਨਤ ਭਾਰਤ ਅਭਿਆਨ ਸੈੱਲ ਨੇ ਮਿਲ ਕੇ ਦੋ ਸੌ ਪੌਦੇ ਲਗਾਏ। ਇਸ ਪ੍ਰਕਾਰ 22 ਸਤੰਬਰ ਨੂੰ ਫ਼ਿਰੋਜ਼ਪੁਰ ਦੀਆਂ ਸਥਾਨਕ ਜਗ੍ਹਾਵਾਂ ਜਿਵੇਂ ਭਗਤ ਸਿੰਘ ਸਮਾਧ ਫ਼ਿਰੋਜ਼ਪੁਰ ਬਾਰਡਰ, ਸਾਰਾਗੜ੍ਹੀ ਗੁਰਦੁਆਰਾ ਆਦਿ ਸਥਾਨਾਂ ਤੇ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ ਰਮਨੀਤਾ ਸ਼ਰਤਾਂ ਨੇ ਹੌਸਪਿਟਲ ਐਂਡ ਟੂਰਿਜ਼ਮ ਮੈਨੇਜਮੈਂਟ ਦੇ ਮੁਖੀ ਅਤੇ ਪ੍ਰੋਫੈਸਰ ਕੁਸ਼ਲ ਨੂੰ ਆਯੋਜਨ ਦੀ ਸਫਲਤਾ ਲਈ ਮੁਬਾਰਕਬਾਦ ਦਿੱਤੀ । ਸ੍ਰੀ ਨਿਰਮਲ ਸਿੰਘ ਢਿੱਲੋਂ ਚੇਅਰਮੈਨ ਦੇਵ ਸਮਾਜ ਕਾਲਜ ਫਾਰ ਵੂਮੈਨ ਨੇ ਇਸ ਮੌਕੇ ਵਿਭਾਗ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।