Ferozepur News

11ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਫਲ ਦੇ ਸਮਾਪਤੀ ਸਮਾਰੋਹ ਦੋਰਾਨ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਸ਼ਾਲ ਅਤੇ 11 ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਮਾਸਿਕ ਰਾਸ਼ਨ ਪ੍ਰਦਾਨ ਕੀਤਾ

11ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਫਲ ਦੇ ਸਮਾਪਤੀ ਸਮਾਰੋਹ ਦੋਰਾਨ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਸ਼ਾਲ ਅਤੇ 11 ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਮਾਸਿਕ ਰਾਸ਼ਨ ਪ੍ਰਦਾਨ ਕੀਤਾ

????????????????????????????????????

ਫਿਰੋਜ਼ਪੁਰ 12 ਦਸੰਬਰ () : 11ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਫਲ ਦੇ ਸਮਾਪਤੀ ਸਮਾਰੋਹ ਦੌਰਾਨ 100 ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਸ਼ਾਲ ਅਤੇ 11 ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਮਾਸਿਕ ਰਾਸ਼ਨ ਪ੍ਰਦਾਨ ਕੀਤਾ ਗਿਆ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸੈਕਟਰੀ ਦਿੰਦੇ ਹੋਏ ਗੌਰਵ ਸਾਗਰ ਭਾਸਕਰ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਬਜ਼ੁਰਗਾਂ ਦੇ ਸਨਮਾਨ ਨੂੰ ਸਮਰਪਿਤ ਮੁਫਤ ਮੈਡੀਕਲ ਕੈਂਪ 1 ਨਵੰਬਰ ਨੂੰ ਆਯੋਜਿਤ ਕੀਤਾ ਗਿਆ। 11 ਨਵੰਬਰ ਨੂੰ ਦੀਵਾਲੀ ਦੇ ਪਾਵਨ ਤਿਉਹਾਰ ਨੂੰ ਬਜ਼ੁਰਗ ਸਨਮਾਨ ਦਿਵਸ ਅਤੇ ਨੋਜ਼ਵਾਨਾਂ ਵਿਚ ਬਜ਼ੁਰਗਾਂ ਦੇ ਸਨਮਾਨ ਨੂੰ ਪ੍ਰੇਰਿਤ ਕਰਨ ਲਈ ਕੈਂਡਲ ਮਾਰਚ, 22 ਨਵੰਬਰ ਅਤੇ ਯੁਵਾ ਲੜਕਿਆਂ ਵਲੋਂ ਆਪਣੇ ਪਿਤਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਦਾ ਵਿਮੋਚਨ ਕੀਤਾ ਗਿਆ। ਸੱਤਵੀਂ ਕਲਾਸ ਦੇ ਵਿਦਿਆਰਥੀ ਵਲੋਂ ਰਚਿਤ ਕਹਾਣੀ ਦਾ ਵਿਮੋਚਨ 26 ਨਵੰਬਰ ਨੂੰ ਕੀਤਾ ਗਿਆ। 30 ਨਵੰਬਰ ਨੂੰ ਸਵਰਗੀ ਮੋਹਨ ਲਾਲ ਭਾਸਕਰ ਦੇ ਜਨਮ ਦਿਵਸ ਤੇ ਸਥਾਨਕ ਮਾਨਵ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿਚ ਅੰਤਰ ਸਕੂਲ ਅਤੇ ਕਾਲਜ਼ ਪੇਂਟਿੰਗ ਮੁਕਾਬਲੇ, ਸਲੋਗਨ ਪ੍ਰਤੀਯੋਗਤਾ, ਰੰਗੋਲੀ ਪ੍ਰਤੀਯੋਗਤਾ, ਫੋਟੋਗ੍ਰਾਫੀ ਅਤੇ ਡਿਬੇਟ ਅਤੇ ਫਾਲਤੂ ਚੀਜਾਂ ਨੂੰ ਸੁੰਦਰ ਚੀਜ਼ਾਂ ਬਨਾਉਣ ਦੇ ਮੁਕਾਬਲੇ ਕਰਵਾਏ ਗਏ। 30 ਨਵਬੰਰ ਦੀ ਸ਼ਾਮ ਨੂੰ ਫਾਉਂਡੇਸ਼ਨ ਵਲੋਂ ਆਲ ਇੰਡੀਆ ਉਰਦੂ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ। 11 ਦਸੰਬਰ ਨੂੰ ਆਰਟ ਐਂਡ ਥਿਏਟਰ ਫੈਸਟੀਵਲ ਦੇ ਅੰਤਿਮ ਚਰਨ ਵਿਚ ਆਯੋਜਿਤ ਸਮਾਰੋਹ ਵਿਚ ਮੁੱਖ ਮਹਿਮਾਨ ਡਾ. ਕੇ. ਵੀ. ਪਾਟਿਲ ਆਈ. ਪੀ. ਐਸ. ਐਸ. ਪੀ (ਹੈੱਡਕੁਆਟਰ) ਨੇ ਮੋਹਨ ਲਾਲ ਭਾਸਕਰ ਦੀ ਤਸਵੀਰ ਦੇ ਸਾਹਮਣੇ ਸ਼ਮਾਂ ਰੋਸ਼ਨ ਕਰਕੇ ਕੀਤੀ। ਇਸ ਆਯੋਜਨ ਵਿਚ ਡਾ. ਪਾਟਿਲ ਨੇ ਫਾਊਂਡੇਸ਼ਨ ਵਲੋਂ ਕਰਵਾਏ ਸਮਾਜਿਕ, ਸਾਹਤਿਕ ਅਤੇ ਹੋਰ ਕੰਮਾਂ ਦੀ ਸਰਾਹਨਾ ਕੀਤੀ। ਪਾਟਿਲ ਨੇ ਆਪਣੇ ਕਰ ਕਮਲਾਂ ਨਾਲ ਬਜ਼ੁਰਗਾਂ ਅਤੇ ਬੇਸਹਾਰਾ ਲੋਕਾਂ ਨੂੰ ਸ਼ਾਲ ਅਤੇ ਵਿਧਵਾਵਾਂ ਅਤੇ ਜ਼ਰੁਰਤਮੰਦ ਮਹਿਲਾਵਾਂ ਨੂੰ ਰਾਸ਼ਨ ਪ੍ਰਦਾਨ ਕੀਤਾ। ਇਸ ਮੌਕੇ ਡਾ. ਪਾਟਿਲ ਨੇ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਨੂੰ ਸਾਲ 2015 ਵਿਚ ਸਮੇਂ ਸਮੇਂ ਤੇ ਕਰਵਾਏ 12 ਸਫਲ ਪ੍ਰੋਗਰਾਮ ਆਯੋਜਿਤ ਕਰਨ ਤੇ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਝਲਕੇਸ਼ਵਰ ਭਾਸਕਰ, ਸੰਤੋਖ ਸਿੰਘ, ਅਮਨ ਦੇਵੜਾ, ਅਮਿਤ ਧਵਨ, ਡਾ ਐਸ. ਐਨ. ਰੁਦਰਾ, ਡਾ. ਪ੍ਰਦੀਪ ਢੀਂਗੜਾ, ਡਾ. ਨਰੇਸ਼ ਖੰਨਾ, ਅਨਿਲ ਬਾਂਸਲ, ਹਰਸ਼ ਅਰੋੜਾ, ਅਮਰਜੀਤ ਸਿੰਘ ਭੋਗਲ, ਸ਼ੇਲਿੰਦਰ ਭੱਲਾ, ਗੁਰਤੇਜ਼ ਸਿੰਘ ਕੁਹਾਰਵਾਲਾ, ਨਰੇਸ਼ ਸ਼ਰਮਾ ਆਦਿ ਹਾਜ਼ਰ ਸਨ।

Related Articles

Back to top button