10 ਮਈ ਦਿਨ ਐਤਵਾਰ ਨੂੰ ਸਵੇਰੇ 10:00 ਤੋਂ 05:00 ਵਜੇ ਤੱਕ ਬੀ.ਐਲ.ਓ ਆਪਣੇ ਸੰਬੰਧਿਤ ਬੂਥਾਂ ਤੇ ਬੈਠਣਗੇ:ਗੜਾ
ਫਿਰੋਜਪੁਰ 8 ਮਈ (ਏ.ਸੀ.ਚਾਵਲਾ) ਉੱਪ ਮੰਡਲ ਮੈਜਿਸਟ੍ਰੇਟ ਫਿਰੋਜ਼ਪੁਰ-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸਰ 076 ਫਿਰੋਜ਼ਪੁਰ ਸ਼ਹਿਰੀ ਸ.ਸੰਦੀਪ ਸਿੰਘ ਗੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ N5RP1P(National 5lectoral Roll Purification and 1uthentication Programme) ਤਹਿਤ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾਣਾ ਹੈ।ਇਸ ਕੰਮ ਲਈ ਮਿਤੀ 10.05.2015 ਦਿਨ ਐਤਵਾਰ ਨੂੰ ਸਵੇਰੇ 10:00 ਤੋਂ 05:00 ਵਜੇ ਤੱਕ ਬੀ.ਐਲ.ਓ ਆਪਣੇ ਸੰਬੰਧਿਤ ਬੂਥਾਂ ਤੇ ਬੈਠਣਗੇ। ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਸ ਦਿਨ ਆਪਣੇ ਬੂਥ ਤੇ ਜਾ ਕੇ ਅਧਾਰ ਕਾਰਡ ਸੰਬੰਧੀ ਡਾਟਾ ਆਪਣੇ ਬੀ.ਐਲ.ਓ ਨੂੰ ਨੋਟ ਕਰਵਾਉਣ।ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਹੇਠ ਲਿਖੇ ਤਰੀਕਿਆਂ ਨਾਲ ਵੀ ਲਿੰਕ ਕੀਤਾ ਜਾ ਸਕਦਾ ਹੈ। ਵੋਟਰ ਵਲੋਂ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ http://eci.nic.in ਉਪਰ ਜਾ ਕੇ NVSP (National Voter Service Portal) ਦੁਆਰਾ ਵੀ ਆਪਣਾ ਅਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਖੁਦ ਟੋਲ ਫ਼ਰੀ ਨੰਬਰ 1950 ਤੇ ਕਾਲ ਕਰਕੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਫੀਡ ਕਰਵਾਇਆ ਜਾ ਸਕਦਾ ਹੈ। ਉਨ•ਾਂ ਦੱਸਿਆ ਕਿ ਵੋਟਰ ਆਪਣੇ ਮੋਬਾਈਲ ਤੋਂ ਮੈਸੇਜ ਬਾਕਸ ਵਿੱਚ ਜਾ ਕੇ 539L9NK<space>5P93 NO <space>1dhar No ਟਾਈਪ ਕਰਕੇ 51969 ਤੇ ਭੇਜ ਕੇ ਫੀਡ ਕੀਤਾ ਜਾ ਸਕਦਾ ਹੈ। ਵੋਟਰ ਆਪਣੇ ਏਰੀਏ ਦੇ ਬੀ.ਐਲ.ਓ ਨੂੰ ਸੰਪਰਕ ਕਰਕੇ ਆਪਣਾ ਅਧਾਰ ਕਾਰਡ ਨੰ: ਵੋਟਰ ਕਾਰਡ ਨਾਲ ਲਿੰਕ ਕਰਵਾ ਸਕਦੇ ਹਨ। ਵੋਟਰ ਵਲੋਂ ਮੁੱਖ ਚੋਣ ਅਫਸਰ, ਪੰਜਾਬ ਜੀ ਦੀ ਵੈਬਸਾਈਟ ceopunjab.nic.in ਰਾਹੀ ਵੀ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਕੀਤਾ ਜਾ ਸਕਦਾ ਹੈ।