Ferozepur News

1.11 ਕਰੋੜ ਰੁਪਏ ਦੇ ਧੋਖਾਧੜੀ ਕੇਸ ਵਿਚ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਛਾਉਣੀ ਦੇ ਕਾਨੂੰਨਗੋ ਨੂੰ ਕੀਤਾ ਸਸਪੈਂਡ 

1.11 ਕਰੋੜ ਰੁਪਏ ਦੇ ਧੋਖਾਧੜੀ ਕੇਸ ਵਿਚ ਡਿਪਟੀ ਕਮਿਸ਼ਨਰ ਨੇ ਫਿਰੋਜ਼ਪੁਰ ਛਾਉਣੀ ਦੇ ਕਾਨੂੰਨਗੋ ਨੂੰ ਕੀਤਾ ਸਸਪੈਂਡ 
ਬੀਐਸਐਫ ਦੀ 136 ਬਟਾਲੀਅਨ ਵੱਲੋਂ ਦਰਜ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਕਾਨੂੰਨਗੋ ਨੂੰ ਸਸਪੈਂਡ ਕਰਨ ਦਾ ਲਿਆ ਫੈਂਸਲਾ
ਰਿਵੈਨਿਊ ਰਿਕਾਰਡ ਵਿਚ ਛੇੜਛਾੜ ਕਰਕੇ ਕਰੋੜਾਂ ਰੁਪਏ ਦੀ ਜ਼ਮੀਨ ਦਾ ਮਾਲਕ ਕਿਸੇ ਦੂਸਰੇ ਵਿਅਕਤੀ ਨੂੰ ਬਣਾ ਕੇ ਪੇਮੈਂਟ ਕਰਵਾਉਣ ਦੀ ਦਰਜ ਹੋਈ ਸੀ ਸ਼ਿਕਾਇਤ

ਫਿਰੋਜ਼ਪੁਰ 8 ਜੁਲਾਈ 2019 ( ) ਡਿਪਟੀ ਕਮਿਸ਼ਨਰ ਸ਼੍ਰੀ ਚੰਦਰ ਗੈਂਦ ਨੇ ਰਿਵੈਨਿਊ ਰਿਕਾਰਡ ਨਾਲ ਛੇੜਛਾੜ ਕਰਨ ਅਤੇ 1, 11,08,236 ਰੁਪਏ ਦੇ ਧੋਖਾਧੜੀ ਮਾਮਲੇ ਵਿਚ ਫਿਰੋਜ਼ਪੁਰ ਛਾਉਣੀ ਦੇ ਕਾਨੂੰਨਗੋ ਬਲਕਾਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ਕਾਰਵਾਈ ਬੀ.ਐੱਸ.ਐਫ. ਦੀ 136 ਬਟਾਲੀਅਨ ਲਿਖਤੀ ਸ਼ਿਕਾਇਤ ਤੇ ਜਾਂਚ ਤੋਂ ਬਾਅਦ ਕੀਤੀ ਗਈ। ਸਸਪੈਂਸ਼ਨ ਦੌਰਾਨ ਕਾਨੂੰਨਗੋ ਬਲਕਾਰ ਸਿੰਘ ਦਾ ਹੈੱਡਕੁਆਟਰ ਗੁਰੂਹਰਸਹਾਏ ਤਹਿਸੀਲ ਦਫ਼ਤਰ ਸੁਨਿਸ਼ਚਿਤ ਕੀਤਾ ਗਿਆ ਹੈ। 
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਕਾਨੂੰਨਗੋ ਬਲਕਾਰ ਸਿੰਘ ਦੇ ਖਿਲਾਫ ਬੀ.ਐੱਸ.ਐਫ. ਬਟਾਲੀਅਨ ਵੱਲੋਂ ਸ਼ਿਕਾਇਤ ਆਈ ਸੀ, ਜਿਸ ਤਹਿਤ ਇਹ ਧੋਖਾ (ਫਰਾਡ) ਉਦੋਂ ਹੋਇਆ ਜਦੋਂ ਕਾਨੂੰਨਗੋ ਬਲਕਾਰ ਸਿੰਘ ਪਟਵਾਰ ਸਰਕਲ ਪੱਲਾ ਮੇਘਾ ਵਿੱਚ ਬਤੌਰ ਪਟਵਾਰੀ ਤੈਨਾਤ ਸੀ। ਰਿਪੋਰਟ ਦੇ ਮੁਤਾਬਿਕ ਇਸ ਇਲਾਕੇ ਵਿੱਚ 46 ਕਨਾਲ ਦੇ ਕਰੀਬ ਜਗ੍ਹਾ ਦੇ ਮਲਕੀਅਤ ਰਿਕਾਰਡ ਵਿੱਚ ਛੇੜਛਾੜ ਕਰਕੇ ਦੂਸਰੇ ਲੋਕਾਂ ਦੇ ਨਾਮ ਕਰ ਦਿੱਤੀ ਸੀ, ਇਸ ਤੋਂ ਉਹ ਲੋਕ ਜ਼ਮੀਨ ਦੇ ਮਾਲਕ ਬਣ ਗਏ ਜਿਨ੍ਹਾਂ ਦਾ ਰਿਕਾਰਡ ਦੇ ਮੁਤਾਬਿਕ ਜ਼ਮੀਨ ਤੇ ਕੋਈ ਮਾਲਕਾਨਾ ਹੱਕ ਨਹੀਂ ਸੀ। ਰਿਪੋਰਟ ਦੀ ਜਾਂਚ ਸਦਰ ਕਾਨੂੰਗੋ ਸ਼ਾਖਾ ਵੱਲੋਂ ਕੀਤੀ ਗਈ। ਜਿਸ ਮੁਤਾਬਿਕ ਰੀਵੈਨਿਊ ਰਿਕਾਰਡ ਵਿੱਚ ਵੱਡੇ ਪੱਧਰ ਤੇ ਛੇੜਛਾੜ ਤੇ ਬਦਲਾਅ ਕੀਤਾ ਗਿਆ ਸੀ। ਜਾਂਚ ਰਿਪੋਰਟ ਦੇ ਮੁਤਾਬਿਕ ਇਸ ਛੇੜਛਾੜ ਨਾਲ ਨਾ ਸਿਰਫ਼ ਬਾਹਰ ਦੇ ਲੋਕ ਜ਼ਮੀਨ ਦੇ ਮਾਲਕ ਬਣ ਗਏ ਬਲਕਿ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੀ 1,11,08,236 ਰੁਪਏ ਦਾ ਨੁਕਸਾਨ ਵੀ ਹੋਇਆ। ਇਹ ਪੇਮੈਟ ਰਿਕਾਰਡ ਵਿੱਚ ਛੇੜਛਾੜ ਕਰਕੇ ਬਣਾਏ ਗਏ ਜ਼ਮੀਨ ਦੇ ਮਾਲਕਾਂ ਨੂੰ ਕਰ ਦਿੱਤੀ ਗਈ। ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਬਲਕਾਰ ਸਿੰਘ (ਸਾਬਕਾ ਪਟਵਾਰੀ ਸਰਕਲ ਪੱਲਾ ਮੇਘਾ) ਨੂੰ ਪੰਜਾਬ ਸਿਵਲ ਸੇਵਾਵਾਂ ਦੇ ਰੂਲ 7 (2) ਦੇ ਤਹਿਤ ਸਸਪੈਂਡ ਕਰ ਦਿੱਤਾ ਗਿਆ।  

Related Articles

Check Also
Close
Back to top button