Ferozepur News

05(10)ਨੇ 9 ਕਿਲੋ ਅਫ਼ੀਮ ਸਮੇਤ ਦੋ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਕੀਤੇ ਕਾਬੂ

ਫਾਜ਼ਿਲਕਾ, 15 ਜੂਨ (ਵਿਨੀਤ ਅਰੋੜਾ): ਨਸ਼ੇ ਦੇ ਖਿਲਾਫ਼ ਪੰਜਾਬ ਭਰ 'ਚ ਚਲਾਈ ਜਾ ਰਹੀ ਮੁਹਿੰਮ ਤਹਿਤ ਆਏ ਦਿਨ ਨਸ਼ੇ ਦੇ ਸੋਦਾਗਰਾਂ ਨੂੰ ਸਲਾਖਾਂ ਪਿੱਛੇ ਸੁਟਿਆ ਜਾ ਰਿਹਾ ਹੈ। ਉੱਥੇ ਹੀ ਸੂਬਾ ਸਰਕਾਰ ਦੇ ਸਖ਼ਤ ਹੁਕਮਾਂ ਤੋਂ ਬਾਅਦ ਫਾਜ਼ਿਲਕਾ ਦੇ ਐਸ ਐਸ ਪੀ ਡਾ. ਕੇਤਨ ਬਾਲੀਰਾਮ ਪਾਟਿਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿਮ ਤਹਿਤ ਮੁਖਤਿਆਰ ਸਿੰਘ ਐਸ ਪੀ ਡੀ ਫਾਜ਼ਿਲਕਾ ਅਤੇ ਅਮਰਜੀਤ ਸਿੰਘ ਐਸਪੀ ਅਬੋਹਰ ਵੱਲੋਂ ਨਸ਼ੇ ਦੀ ਖੇਪ ਅਤੇ ਅੰਤਰਰਾਜੀ ਨਸ਼ਾ ਤਸਕਰ ਗਿਰੋਹ ਨੂੰ ਫੜ੍ਹਨ 'ਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।
ਅੱਜ ਸਥਾਨਕ ਐਸ ਐਸ ਪੀ ਦਫ਼ਤਰ 'ਚ ਕੀਤੇ ਗਏ ਪੱਤਰਕਾਰ ਸੰਮੇਲਨ ਦੋਰਾਨ ਐਸ ਐਸ ਪੀ ਡਾ. ਕੇਤਨ ਬਾਲੀਰਾਮ ਪਾਟਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਗੁਪਤ ਸੂਚਨਾ ਮਿਲਣ 'ਤੇ ਰਾਜਪੁਰਾ ਬੈਰੀਅਰ 'ਤੇ ਨਾਕਾਬੰਦੀ ਦੌਰਾਨ 2 ਮੋਟਰ ਸਾਇਕਲ ਸਵਾਰ ਪਰਮਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲਸ ਨੂੰ ਵੇਖਕੇ ਪਿੱਛੇ ਨੂੰ ਮੋੜ ਲਿਆ ਅਤੇ ਭੱਜਣ 'ਚ ਕਾਮਯਾਬ ਹੋ ਗਏ, ਪਰ ਭੱਜਣ ਸਮੇਂ ਪਿੱਛੇ ਬੈਠੇ ਵਿਅਕਤੀ ਦੇ ਹੱਥ 'ਚ ਫੜ੍ਹਿਆ ਮੋਮੀ ਲਿਫਾਫਾ ਡਿੱਗ ਪਿਆ। ਜਿਸ 'ਚੋਂ 5 ਕਿਲੋ ਅਫ਼ੀਮ ਬਰਾਮਦ ਹੋਈ। ਇਸ ਤੋਂ ਇਲਾਵਾ ਨਾਕਕੋਟਿਕ ਸੈਲ ਰੇਂਜ ਫਿਰੋਜ਼ਪੁਰ ਵੱਲੋਂ ਸਮੇਤ ਟੀਮ ਸੀਡ ਫਾਰਮ ਅਬੋਹਰ 'ਚ ਗਸ਼ਤ ਦੌਰਾਨ ਫਲਾਈਓਵਰ ਮਲੋਟ ਬਾਈਪਾਸ ਨੇੜਿਓ ਇੱਕ ਆਲਟੋ ਕਾਰ ਨੰਬਰ ਐਚ ਆਰ 12ਕੇ-2916 ਦੀ ਤਲਾਸ਼ੀ ਲਈ ਤਾਂ ਉਸ 'ਚੋਂ 4 ਦੋਸ਼ੀਆਂ ਮਦਨ ਲਾਲ ਪੁੱਤਰ ਨੰਦ ਲਾਲ, ਤਾਰਾ ਚੰਦ ਪੁੱਤਰ ਚਾਨਣ ਰਾਮ, ਸੰਦੀਪ ਕੁਮਾਰ ਪੁੱਤਰ ਚੰਪਾ ਰਾਮ, ਯਾਦਵਿੰਦਰ ਸਿੰਘ ਪੁੱਤਰ ਨਾਇਬ ਸਿੰਘ ਵਾਸੀ ਹਾਨੂੰਮਾਨ ਗੜ ਰਾਜਸਥਾਨ ਨੂੰ ਚਾਰ ਕਿਲੋ ਅਫ਼ੀਮ ਸਮੇਤ ਕਾਬੂ ਕਰ ਲਿਆ ਗਿਆ। ਇਨ੍ਹਾਂ ਦੋਵ੍ਹਾਂ ਗਿਰੋਹਾਂ ਦੇ ਮੈਂਬਰਾਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਏ ਗਏ ਹਨ। ਖਾਸ ਗੱਲ ਇਹ ਹੈ ਕਿ ਇਹ ਦੋਵ੍ਹੇ ਨਸ਼ਾ ਤਸਕਰ ਗਿਰੋਹ ਸ਼ਰੇਆਮ ਬਿਨਾਂ ਕਿਸੇ ਲੁਕਵੀ ਥਾਂ ਤੋਂ ਨਸ਼ਾ ਆਪਣੀ ਕਾਰ ਅਤੇ ਮੋਟਰ ਸਾਇਕਲ 'ਤੇ ਰੱਖ ਕੇ ਲਿਆ ਰਹੇ ਸਨ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਤਸਕਰਾਂ ਨੂੰ ਪੁਲਸ ਅਤੇ ਕਾਨੂੰਨ ਦਾ ਕੋਈ ਖੋਫ਼ ਨਹੀਂ ਹੈ। ਐਸ ਐਸ ਪੀ ਡਾ. ਪਾਟਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਪੁਲਸ ਰਿਮਾਂਡ 'ਤੇ ਲੈ ਲਿਆ ਗਿਆ ਹੈ ਅਤੇ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੇ ਆਸਾਰ ਹਨ।

 

Related Articles

Back to top button