ਨਹਿਰੂ ਯੁਵਾ ਕੇਂਦਰ ਨੇ ਕਰਵਾਇਆ 'ਗੁਆਂਢ ਯੁਵਾ ਸੰਸਦ'
ਫ਼ਿਰੋਜ਼ਪੁਰ 24 ਜੂਨ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਹਿਯੋਗ ਨਾਲ ਪਿੰਡ ਕਮਾਲਗੜ• ਅਤੇ ਦੇਵ ਰਾਜ ਗਰੁੱਪ ਆਫ਼ ਟੈਕਨੀਕਲ ਕੈਂਪਸ ਫ਼ਿਰੋਜ਼ਪੁਰ ਵਿਖੇ ਫੀਲਡ ਪਬਲੀਸਿਟੀ ਅਫ਼ਸਰ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ਅਤੇ ਘੱਲ ਖੁਰਦ ਦੀਆਂ ਗੁਆਂਢ ਯੁਵਾ ਸੰਸਦ ਦਾ ਆਯੋਜਨ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਦੀ ਅਗਵਾਈ ਹੇਠ ਕੀਤਾ ਗਿਆ। ਇਸ ਗੁਆਂਢ ਯੁਵਾ ਸੰਸਦ ਦਾ ਮੁੱਖ ਉਦੇਸ਼ ਜਿੱਥੇ ਨੌਜਵਾਨਾਂ ਨੂੰ ਯੋਗਾ ਦੇ ਨਾਲ ਜੋੜਨਾ ਸੀ, ਉਥੇ ਨਸ਼ਾ, ਭਰੂਣ ਹੱਤਿਆ, ਵਾਤਾਵਰਨ ਦੀ ਸੰਭਾਲ, ਵਿੱਦਿਆ ਦੇ ਵਿਕਾਸ, ਜਨ ਧਨ ਯੋਜਨਾ, ਸਵੱਛ ਭਾਰਤ ਆਦਿ ਬਾਰੇ ਵੀ ਜਾਣੂ ਕਰਵਾਉਣਾ ਸੀ। ਦੇਵ ਰਾਜ ਟੈਕਨੀਕਲ ਕੈਂਪਸ ਵਿਖੇ ਸ੍ਰੀਮਤੀ ਨੀਲਮ ਪਾਠਕ ਫੀਲਡ ਪਬਲੀਸਿਟੀ ਅਫ਼ਸਰ, ਐਸ. ਐਸ. ਵਾਲੀਆ ਡਾਇਰੈਕਟਰ, ਦੇਵ ਰਾਜ ਟੈਕਨੀਕਲ ਕੈਂਪਸ, ਡਾ: ਜੀ. ਐਸ. ਫਰਮਾਹ ਵਿਸ਼ੇਸ਼ ਤੌਰ 'ਤੇ ਪਹੁੰਚੇ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬੇਦੀ ਜਿਲ•ਾ ਯੂਥ ਕੋਆਰਡੀਨੇਟਰ ਨੇ ਕਿਹਾ ਕਿ ਇਹ ਸਾਰੇ ਪ੍ਰੋਗਰਾਮ ਜ਼ਿਲ•ੇ ਦੇ ਸਮੂਹ ਬਲਾਕਾਂ ਵਿਚ ਕਰਵਾਏ ਜਾ ਰਹੇ ਹਨ, ਜਿਸ ਨਾਲ ਜਿੱਥੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਸੁਚੇਤ ਕੀਤਾ ਜਾਵੇਗਾ, ਉਥੇ ਇਨ•ਾਂ ਅਲਾਮਤਾਂ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਇਨ•ਾਂ ਯੂਥ ਪਾਰਲੀਮੈਂਟਾਂ ਵਿਚ ਯੋਗ ਦੀ ਮਹੱਤਤਾ, ਜਨ ਧਨ ਯੋਜਨਾ ਅਤੇ ਸਵੱਛ ਭਾਰਤ ਆਦਿ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ 'ਤੇ ਸ੍ਰੀ ਐਸ. ਐਸ. ਵਾਲੀਆ ਡਾਇਰੈਕਟਰ ਦੇਵ ਰਾਜ ਗਰੁੱਪ ਆਫ਼ ਟੈਕਨੀਕਲ ਕੈਂਪਸ ਨੇ ਕਿੱਤਾ ਸਿਖਲਾਈ ਅਤੇ ਸਵੈ ਰੋਜ਼ਗਾਰ ਦੀਆਂ ਸਕੀਮਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਡਾ: ਜੀ. ਐਸ. ਫਰਮਾਹ ਨੇ ਯੋਗ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਯੋਗ ਆਸਣ ਦੀਆਂ ਕਿਰਿਆਵਾਂ ਕਰਕੇ ਦਿਖਾਈਆਂ। ਸ੍ਰੀਮਤੀ ਨੀਲਮ ਪਾਠਕ ਫੀਲਡ ਪਬਲਿਸਿਟੀ ਅਫ਼ਸਰ ਨੇ ਜਨ ਧਨ ਯੋਜਨਾ, ਸਵੱਛ ਭਾਰਤ ਅਭਿਆਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਅਤੇ ਯੋਗ ਦੀ ਮਹੱਤਤਾ ਬਾਰੇ ਵੀ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪਿੰਡ ਕਮਾਲਗੜ• ਵਿਖੇ ਨੌਜਵਾਨਾਂ ਨੂੰ ਯੋਗ ਆਸਣ ਬਾਰੇ ਸਿਖਲਾਈ ਵੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਵੱਖ-ਵੱਖ ਵਿਸ਼ਿਆਂ 'ਤੇ ਜਾਣਕਾਰੀ ਵੀ ਦਿੱਤੀ ਗਈ। ਪ੍ਰੋਗਰਾਮ ਦੇ ਅੰਤ ਵਿਚ ਆਏ ਮਹਿਮਾਨਾਂ ਅਤੇ ਪ੍ਰੋਗਰਾਮ ਦੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਜਗਤਾਰ ਸਿੰਘ ਡੀ. ਪੀ. ਓ. ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ•ਨ ਲਈ ਗੁਰਦੇਵ ਸਿੰਘ ਲੇਖਾਕਾਰ, ਰਵੀਕਾਂਤ ਗੁਪਤਾ ਚੇਅਰਮੈਨ ਦੇਵ ਰਾਜ ਗਰੁੱਪ ਆਫ਼ ਟੈਕਨੀਕਲ ਕੈਂਪਸ ਅਤੇ ਪ੍ਰਿੰਸੀਪਲ ਸ੍ਰੀਮਤੀ ਸ਼ੁਬਾਂਜ਼ਲੀ, ਸੁਸ਼ੀਲ ਕੁਮਾਰ ਝੰਜੀਆਂ, ਵਿਕਰਮਜੀਤ ਸਿੰਘ ਪੋਜੋ ਕੇ, ਸੁਖਜੀਤ ਸਿੰਘ, ਰਣਜੀਤ ਕੌਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।