ਫ਼ਿਰੋਜ਼ਪੁਰ ਜ਼ਿਲੇ• ਦੇ ਅਗਰੇਜੀ ਅਤੇ ਦੇਸੀ ਸ਼ਰਾਬ ਦੇ ਠੇਕਿਆ ਦੀ ਨਿਲਾਮੀ 86 ਕਰੋੜ 62 ਲੱਖ 13730 ਰੁਪਏ ਵਿਚ ਹੋਈ– ਖਰਬੰਦਾ
ਫ਼ਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਸਥਾਨਕ ਸਿਟੀ ਪਾਰਕ ਰਿਸੋਰਟ ਵਿਖੇ ਫ਼ਿਰੋਜ਼ਪੁਰ ਜ਼ਿਲੇ• ਦੇ ਦੇਸੀ ਅਤੇ ਅਗਰੇਜੀ ਸ਼ਰਾਬ ਦੇ ਠੇਕਿਆ ਦੀ ਨਿਲਾਮੀ ਦੇ ਡਰਾਅ ਉੱਚ ਸਿਵਲ, ਪੁਲੀਸ ਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਹਾਜ਼ਰੀ ਵਿਚ ਕੱਢੇ ਗਏ। ਡਿਪਟੀ ਕਮਿਸ਼ਨਰ ਇੰਜੀ ਡੀ.ਪੀ.ਐਸ ਖਰਬੰਦਾ ਵੱਲੋਂ ਡਰਾਅ ਕੱਢਣ ਦੀ ਪ੍ਰਕ੍ਰਿਆ ਦੀ ਚੈਕਿੰਗ ਕੀਤੀ ਗਈ, ਜਦਕਿ ਸ੍ਰੀ ਅਮਿਤ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਸਾਰੇ ਪ੍ਰਬੰਧਾਂ ਤੇ ਪ੍ਰਕ੍ਰਿਆ ਦੀ ਨਿਗਰਾਨੀ ਕਰ ਰਹੇ ਸਨ। ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲੇ• ਦੇ ਕੁੱਲ 7 ਗਰੁੱਪਾਂ ਦੇ ਦੇਸੀ ਅਤੇ ਅਗਰੇਜੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 86 ਕਰੋੜ 62 ਲੱਖ 13730 ਰੁਪਏ ਵਿਚ ਹੋਈ ਹੈ, ਜੋ ਕਿ ਪਿਛਲੇ ਸਾਲ ਤੋ 7 ਕਰੋੜ ਰੁਪਏ ਤੋ ਜਿਆਦਾ ਬਣਦੀ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਦੱਸਿਆ ਕਿ ਕਰ ਤੇ ਆਬਕਾਰੀ ਵਿਭਾਗ ਵੱਲੋਂ ਫ਼ਿਰੋਜ਼ਪੁਰ ਸਿਟੀ, ਫ਼ਿਰੋਜ਼ਪੁਰ ਕੈਟ, ਜ਼ੀਰਾ ਅਤੇ ਗੁਰੂਹਰਸਹਾਏ ਗਰੁੱਪਾਂ ਲਈ ਐਪਲੀਕੇਸ਼ਨ ਫ਼ੀਸ 70 ਹਜ਼ਾਰ, ਤਲਵੰਡੀ ਭਾਈ ਅਤੇ ਮੱਖੂ ਗਰੁੱਪਾਂ ਲਈ 55 ਹਜ਼ਾਰ ਅਤੇ ਮਮਦੋਟ ਗਰੁੱਪ ਲਈ ਐਪਲੀਕੇਸ਼ਨ ਫ਼ੀਸ 45 ਹਜ਼ਾਰ ਰੁਪਏ ਪ੍ਰਤੀ ਅਰਜ਼ੀ ਫ਼ੀਸ ਰੱਖੀ ਗਈ ਸੀ। ਉਨ•ਾਂ ਦੱਸਿਆ ਕਿ ਇਸ ਨਿਲਾਮੀ ਲਈ ਕੁੱਲ 750 ਅਰਜ਼ੀਆਂ ਪ੍ਰਾਪਤ ਹੋਈਆ ਜਿਨ•ਾਂ ਤੋ 4 ਕਰੋੜ 83 ਲੱਖ 5 ਹਜ਼ਾਰ ਦਾ ਮਾਲੀਆ ਇਕੱਠਾ ਹੋਇਆ। ਏ.ਈ.ਟੀ.ਸੀ ਫ਼ਿਰੋਜ਼ਪੁਰ ਡੀ.ਐਸ ਗਰਚਾ ਨੇ ਦੱਸਿਆ ਕਿ ਅੱਜ ਫ਼ਿਰੋਜ਼ਪੁਰ ਜ਼ਿਲੇ• ਦੇ ਦੇਸੀ ਸ਼ਰਾਬ ਦੇ 235 ਅਗਰੇਜੀ ਸ਼ਰਾਬ ਦੇ 44 ਤੇ ਕੁੱਲ 279 ਸ਼ਰਾਬ ਦੇ ਠੇਕਿਆ ਦੀ ਨਿਲਾਮੀ ਹੋਈ ਹੈ। ਫ਼ਿਰੋਜ਼ਪੁਰ ਸਿਟੀ ਗਰੁੱਪ ਦੇ ਕੁੱਲ 38 ਠੇਕਿਆ ਲਈ 96 ਅਰਜ਼ੀਆਂ, ਫ਼ਿਰੋਜ਼ਪੁਰ ਕੈਂਟ ਦੇ 38 ਠੇਕਿਆਂ ਲਈ 54 ਅਰਜ਼ੀਆਂ, ਜ਼ੀਰਾ ਗਰੁੱਪ ਦੇ 48 ਠੇਕਿਆ ਲਈ 314 ਅਰਜ਼ੀਆਂ ਗੁਰੂਹਰਸਹਾਏ ਗਰੁੱਪ ਦੇ 37 ਠੇਕਿਆ ਲਈ 17 ਅਰਜ਼ੀਆਂ, ਤਲਵੰਡੀ ਭਾਈ ਗਰੁੱਪ ਦੇ 43 ਠੇਕਿਆ ਲਈ 70 ਅਰਜ਼ੀਆਂ ਮੱਖੂ ਗਰੁੱਪ ਦੇ 46 ਠੇਕਿਆ ਲਈ 183 ਅਰਜ਼ੀਆਂ ਅਤੇ ਮਮਦੋਟ ਗਰੁੱਪ ਦੇ 29 ਠੇਕਿਆ ਲਈ 16 ਅਰਜ਼ੀਆਂ ਪ੍ਰਾਪਤ ਹੋਈਆ। ਜਿਨ•ਾਂ ਦੇ ਅੱਜ ਜਨਤਕ ਤੋਰ ਤੇ ਪ੍ਰਸ਼ਾਸਨਿਕ ਤੇ ਪੁਲੀਸ ਅਧਿਕਾਰੀਆਂ ਤੋ ਇਲਾਵਾ ਠੇਕੇਦਾਰਾਂ ਦੀ ਹਾਜ਼ਰੀ ਵਿਚ ਡਰਾਅ ਕੱਢੇ ਗਏ। ਫਿਰੋਜ਼ਪੁਰ ਸਿਟੀ ਗਰੁੱਪ ਦੇ ਸ਼ਰਾਬ ਠੇਕੇ ਫਿਰੋਜ਼ਪੁਰ ਵਾਈਨ ਟਰੇਡਰਜ, ਫਿਰੋਜ਼ਪੁਰ ਕੈਂਟ ਗਰੁੱਪ ਦੇ ਠੇਕੇ ਫਿਰੋਜ਼ਪੁਰ ਵਾਈਨ ਟਰੇਡਰਜ, ਜ਼ੀਰਾ ਗਰੁੱਪ ਦੇ ਠੇਕੇ ਜੋਗਿੰਦਰਪਾਲ ਡੋਡਾ, ਗੁਰੂਹਰਸਹਾਏ ਗਰੁੱਪ ਦੇ ਠੇਕੇ ਐਸ.ਕੇ ਵਾਈਨ, ਤਲਵੰਡੀ ਭਾਈ ਦੇ ਡੀ.ਕੇ ਇੰਦਰਪ੍ਰਾਈਜਜ ਅਤੇ ਮਮਦੋਟ ਦੇ ਕਵਰ ਅਮਿਤੋਜ ਟਰੇਡਿਮ ਕੰਪਨੀ ਦੇ ਨਾਮ ਅਲਾਟ ਹੋਏ। ਇਸ ਮੌਕੇ ਸ੍ਰੀ ਐਚ.ਐਸ ਬਰਾੜ ਟੀ.ਟੀ.ਓ, ਜਸਪਾਲ ਸਿੰਘ ਹਾਡਾ, ਪ੍ਰਭਜੋਤ ਸਿੰਘ ਵਿਰਕ ਇਸਪੈਕਟਰ ਸਮੇਤ ਵੱਡੀ ਗਿਣਤੀ ਵਿਚ ਵਿਭਾਗੀ ਅਧਿਕਾਰੀ ਵੀ ਹਾਜਰ ਸਨ।