Ferozepur News

ਜ਼ਿੰਦਗੀ &#39ਚ ਸਫਲ ਹੋਣ ਲਈ ਅਧਿਆਪਕ ਵਰਗ ਦਾ ਹੁੰਦਾ ਹੈ ਅਹਿਮ ਰੋਲ-ਸੀ.ਜੇ.ਐਮਨੈਸ਼ਨਲ ਲੋਕ ਅਦਾਲਤ 9 ਸਤੰਬਰ ਨੂੰਨੈਸ਼ਨਲ ਲੋਕ ਅਦਾਲਤ 9 ਸਤੰਬਰ ਨੂੰ

ਫਾਜ਼ਿਲਕਾ, 5 ਸਤੰਬਰ (ਵਿਨੀਤ ਅਰੋੜਾ): ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ• ਜ਼ਿਲ•ਾ ਅਤੇ ਸੈਸ਼ਨਜ਼ ਜੱਜ ਫਿਰੋਜ਼ਪੁਰ ਐਸ.ਕੇ. ਅਗਰਵਾਲ, ਵਧੀਕ ਜ਼ਿਲ•ਾਂ ਅਤੇ ਸੈਸ਼ਨਜ ਜੱਜ-ਕਮ-ਚੇਅਰਮੈਨ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਲੱਛਮਣ ਸਿੰਘ  ਦੇ ਦਿਸ਼ਾਂ ਨਿਰਦੇਸ਼ਾਂ ਹੇਠ ਅਧਿਆਪਕ ਦਿਵਸ ਮੌਕੇ ਖਿਓ ਵਾਲੀ ਢਾਬ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
 ਸੀ.ਜੇ.ਐਮ-ਕਮ-ਸਕੱਤਰ ਜ਼ਿਲ•ਾ ਕਾਨੁੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਕੇ. ਕੇ. ਬਾਂਸਲ ਨੇ ਦੱਸਿਆ ਕਿ ਅਧਿਆਪਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਅਧਿਆਪਕ ਵਰਗ ਦਾ ਜ਼ਿੰਦਗੀ ਦੀ ਕਿਸੇ ਵੀ ਮੰਜ਼ਲ 'ਤੇ ਪਹੁੰਚਣ ਵਿੱਚ ਬਹੁਤ ਅਹਿਮ ਰੋਲ ਹੁੰਦਾ ਹੈ। ਅਧਿਆਪਕ ਬੱਚਿਆਂ ਨੂੰ ਦਿਸ਼ਾ-ਪ੍ਰਦਾਨ ਕਰਦੇ ਹਨ ਕਿ ਉਨ•ਾਂ ਨੇ ਜ਼ਿੰਦਗੀ ਵਿੱਚ ਕਿਵੇਂ ਅੱਗੇ ਵੱਧਣਾ ਹੈ। 
 ਇਸ ਮੌਕੇ ਸਕੱਤਰ ਨੇ ਦੱਸਿਆ ਕਿ ਜ਼ਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਲੋਕਾਂ ਵਿੱਚ ਕਾਨੂੰਨੀ ਜਾਗਰੂਕਤਾ ਵਧਾਉਣ ਦਾ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਲੋਕ ਆਪਣੇ ਕਾਨੂੰਨੀ ਹੱਕਾ ਤੋਂ ਵਾਂਝੇ ਨਾ ਰਹਿ ਜਾਣ। ਉਨ•ਾਂ ਨੇ ਬੱਚਿਆਂ ਨੂੰ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ, ਔਰਤ, ਹਿਰਾਸਤ ਵਿੱਚ ਵਿਅਕਤੀ, ਬੇਗਾਰ ਦਾ ਮਾਰਿਆ ਹੋਇਆ ਵਿਅਕਤੀ ਅਤੇ ਜਿਸ ਵਿਅਕਤੀ ਦੀ ਸਲਾਨਾ ਆਮਦਨ 1,50,000/- ਰੁਪਏ ਤੋਂ ਘੱਟ ਹੋਵੇ ਉਸ ਨੂੰ ਮੁਫ਼ਤ ਕਾਨੂੰਨੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਮੁਫ਼ਤ ਕਾਨੂੰਨੀ ਸੇਵਾ ਵਿੱਚ ਵਕੀਲਾਂ ਦੀਆਂ ਸੇਵਾਵਾਂ, ਕੋਰਟ ਫੀਸ, ਗਵਾਹਾਂ ਦੇ ਖਰਚੇ ਆਦਿ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾ ਕੀਤੇ ਜਾਂਦੇ ਹਨ।
 ਸੀ.ਜੇ.ਐਮ ਬਾਂਸਲ ਨੇ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਮਿਤੀ 9 ਸਤੰਬਰ 2017 ਨੂੰ ਜ਼ਿਲ•ਾ ਫਾਜ਼ਿਲਕਾ ਵਿੱਚ ਲਗਾਈ ਜਾ ਰਹੀ ਹੈ ਅਤੇ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉ। ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਅਪਰਾਧ ਪੀੜਤ ਮੁਆਵਜ਼ਾ ਸਕੀਮ 2011 ਦੇ ਤਹਿਤ ਵਿਕਟਿਮ ਮੁਆਵਜਾ ਕਮੇਟੀ ਫਾਜ਼ਿਲਕਾ ਦੇ ਤਹਿਤ ਜ਼ਰੂਰਤਮੰਦ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਅਤੇ ਨਾਲਸਾ ਦੁਆਰਾ ਚਲਾਈਆਂ ਸਕੀਮਾਂ ਜਿਸ ਤਰ•ਾਂ ਕਿ ਤੇਜ਼ਾਬ ਪੀੜਤ ਮੁਆਵਜ਼ਾ ਸਕੀਮ, ਸੀਨੀਅਰ ਸੀਟੀਜ਼ਨ ਸਕੀਮ, ਮੰਦ ਬੁੱਧੀ ਅਤੇ ਦਿਮਾਗੀ ਕਮਜ਼ੋਰ ਬੱਚਿਆਂ ਨੂੰ ਕਾਨੂੰਨੀ ਸੇਵਾਵਾਂ ਸਕੀਮ, ਡਰੱਗ ਦੀ ਦੁਰਵਰਤੋਂ ਅਤੇ ਨਸ਼ਾਖੋਰੀ ਦਾ ਖਾਤਮਾ ਕਰਨ ਲਈ ਕਾਨੂੰਨੀ ਸੇਵਾਵਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾ ਆਦਿ ਬਾਰੇ ਵੀ ਦੱਸਿਆ। ਉਨ•ਾਂ ਇਹ ਵੀ ਦੱਸਿਆ ਕਿ ਬੱਚੇ ਦੇਸ਼ ਦਾ ਭਵਿੱਖ ਵੀ ਹਨ ਅਤੇ ਇਹਨਾਂ ਤੱਕ ਜਾਣਕਾਰੀ ਪਹੁੰਚਾਉਣ ਨਾਲ ਹਰ ਵਰਗ ਤੱਕ ਪਹੁੰਚ ਜਾਂਦੀ ਹੈ। ਉਨ•ਾਂ ਨੇ ਸਕੂਲ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਵਧਾਇਆਂ ਦਿੱਤੀਆਂ। 
  ਸੈਮੀਨਾਰ ਦੌਰਾਨ ਵਕੀਲ ਸੋਮ ਪ੍ਰਕਾਸ਼ ਸੇਠੀ, ਪੈਰਾ ਲੀਗਲ ਵਲੰਟੀਅਰਜ਼ ਲੀਲਾਧਰ ਸ਼ਰਮਾ, ਸ. ਇੰਦਰਜ਼ੀਤ ਸਿੰਘ ਅਤੇ ਸ. ਗੁਰਮੀਤ ਸਿੰਘ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ। ਇਸ ਮੋਕੇ ਪੈਰਾ ਲੀਗਲ ਵਲੰਟੀਅਰਜ਼ ਜਸਵੰਤ ਸਿੰਘ ਅਤੇ ਸਦੂਲ ਕੁਮਾਰ ਵੀ ਮੌਜੂਦ ਸਨ। 

Related Articles

Back to top button