ਜ਼ਿਲ•ਾ ਫ਼ਿਰੋਜ਼ਪੁਰ ਦੇ ਅੱਠ ਅਲਟਰਾਸਾਊਂਡ ਸੈਂਟਰਾਂ ਦੀ ਅਚਨਚੇਤ ਚੈਕਿੰਗ
ਫ਼ਿਰੋਜ਼ਪੁਰ 24 ਜੂਨ (ਏ.ਸੀ.ਚਾਵਲਾ)ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਜ਼ਿਲ•ਾ ਪਰਿਵਾਰ ਭਲਾਈ ਅਫ਼ਸਰ ਡਾ. ਮਿਨਾਕਸ਼ੀ ਅਬਰੋਲ ਵੱਲੋਂ ਕੀਤੀ ਗਈ ਫ਼ਿਰੋਜ਼ਪੁਰ ਦੇ 8 ਅਲਟਰਾਸਾÀੂਂਡ ਸੈਂਟਰਾਂ ਦੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਮਿਨਾਕਸ਼ੀ ਅਬਰੋਲ ਨੇ ਦੱਸਿਆ ਕਿ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਪ੍ਰਦੀਪ ਚਾਵਲਾ ਵੱਲੋਂ ਅਲਟਰਾਸਾÀੂਂਡ ਸੈਂਟਰਾਂ ਦੀ ਚੈਕਿੰਗ ਲਈ ਪੀ.ਐਨ.ਡੀ.ਟੀ ਐਕਟ ਤਹਿਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਟੀਮ ਵੱਲੋਂ ਅੱਜ ਫ਼ਿਰੋਜ਼ਪੁਰ ਛਾਉਣੀ ਅਤੇ ਸ਼ਹਿਰ ਦੇ ਐਸ.ਐਸ.ਕੇ ਸਕੈਨਿੰਗ ਸੈਂਟਰ, ਡਾ.ਹੰਸ ਰਾਜ ਹਸਪਤਾਲ, ਸਿੱਧੂ ਮੈਮੋਰੀਅਲ ਹਸਪਤਾਲ, ਡਾ.ਆਰ.ਵੀ ਗੁਪਤਾ ਹਸਪਤਾਲ, ਅਮਰ ਹਸਪਤਾਲ, ਗਲੋਬਲ ਡਾਇਗਨੋਸਟਿਕ, ਡਾ.ਅਵਤਾਰ ਹਸਪਤਾਲ ਅਤੇ ਅਰੋੜਾ ਅਲਟਰਾਸਾÀੂਂਡ ਸੈਂਟਰ ਦੀ ਚੈਕਿੰਗ ਕੀਤੀ ਗਈ। ਡਾ: ਮਿਨਾਕਸ਼ੀ ਅਬਰੋਲ ਨੇ ਦੱਸਿਆ ਕਿ ਭਰੂਣ ਹੱਤਿਆ ਨੂੰ ਰੋਕਣ ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਹੀ ਤਰੀਕੇ ਨਾਨ ਲਾਗੂ ਕਰਨ ਲਈ ਦਫ਼ਤਰ ਵੱਲੋਂ ਸਮੇਂ-ਸਮੇਂ ਤੇ ਇਸ ਤਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਟੀਮ ਵਿਚ ਉਨ•ਾਂ ਦੇ ਨਾਲ ਡਾ: ਤਰੁਨਪਾਲ ਕੋਰ ਸੋਢੀ ਨੋਡਲ ਅਫ਼ਸਰ ਬੇਟੀ ਬਚਾਓ-ਬੇਟੀ ਪੜਾਓ, ਸ਼੍ਰੀ.ਓਮ ਪ੍ਰਕਾਸ਼ ਜ਼ਿਲ•ਾ ਪੀ.ਐਨ.ਡੀ.ਟੀ ਕੋਆਰਡੀਨੇਟਰ ਵੀ ਹਾਜ਼ਰ ਸਨ।