Ferozepur News

ਜ਼ਿਲ•ਾ ਪੱਧਰੀ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲੇ ਸਮਾਪਤ

DSC00855ਫਿਰੋਜ਼ਪੁਰ 1 ਦਸੰਬਰ (ਏ.ਸੀ.ਚਾਵਲਾ) ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸ਼ੀਤਲਾ ਮੰਦਿਰ ਫਿਰੋਜ਼ਪੁਰ ਛਾਉਣੀ ਨਜ਼ਦੀਕ  ਕਰਵਾਏ ਗਏ ਦੋ ਦਿਨਾਂ ਪਸ਼ੂ ਧਨ ਚੈਂਪੀਅਨਸ਼ਿਪ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਸਮਾਪਤੀ ਮੌਕੇ  ਜੇਤੂਆਂ ਨੂੰ ਇਨਾਮਾਂ ਦੀ ਵੰਡ ਸ.ਅਵਤਾਰ ਸਿੰਘ ਮਿੰਨਾ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਬੈਂਕ  ਨੇ ਕੀਤੀ। ਉਨ•ਾਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਪਸ਼ੂ ਪਾਲਕਾਂ ਵਿਚ ਜਿਥੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਜੇਤੂਆਂ ਨੂੰ ਵੱਡੀ ਇਨਾਮੀ ਰਾਸ਼ੀ ਮਿਲਦੀ ਹੈ ਉਥੇ ਹੀ  ਮੁਕਾਬਲੇਬਾਜ਼ੀ ਨਾਲ ਹਰ ਕੋਈ ਵਧੀਆ ਨਸਲ ਦੇ ਪਸ਼ੂ ਰੱਖਣ ਨੂੰ ਤਰਜੀਹ ਦੇਵੇਗਾ ਜਿਸ ਨਾਲ ਨਸਲ ਸੁਧਾਰ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ। ਉਨ•ਾਂ ਨਾਲ ਹੀ ਦੇਸੀ ਨਸਲਾਂ ਜਿਵੇਂ ਸਾਹੀਵਾਲ ਗਾਂਵਾਂ, ਨੀਲੀ ਰਾਵੀ ਤੇ ਮੁਰ•ਾ ਨਸਲ ਦੀਆਂ ਮੱਝਾਂ ਨੂੰ ਵੀ ਸੁਰੱਖਿਅਤ ਕਰਨ ਅਤੇ ਇਨ•ਾਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਆ। ਉਨ•ਾਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂ ਧਨ ਮੇਲਿਆਂ ਦਾ ਉਦੇਸ਼ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਬਾਰੇ ਜਾਣਕਾਰੀ ਦੇਣਾ ਹੈ। ਉਨ•ਾਂ ਕਿਹਾ ਕਿ ਜਦੋਂ ਜ਼ਿਲ•ੇ ਭਰ ਵਿੱਚੋਂ ਪਸ਼ੂ ਮੇਲੇ ਵਿੱਚ ਆਉਂਦੇ ਹਨ ਤਾਂ  ਪਸ਼ੂ ਪਾਲਕਾਂ ਨੂੰ ਸਭ ਤੋਂ ਵਧੀਆ ਐਲਾਨੇ ਜਾਂਦੇ/ਜੇਤੂ ਪਸ਼ੂਆਂ ਦੇ ਪਾਲਕਾਂ ਪਾਸੋਂ ਉਨ•ਾਂ ਦੀ ਸਾਂਭ-ਸੰਭਾਲ, ਖਾਦ-ਖੁਰਾਕ ਬਾਰੇ ਪਤਾ ਲਗਦਾ ਹੈ ਅਤੇ ਇਸ ਨੂੰ ਉਹ ਆਪਣੇ ਪਸ਼ੂਆਂ ਲਈ ਵੀ ਅਪਣਾ ਸਕਦੇ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਬਲਦੇਵ ਸਿੰਘ ਰੋਮਾਣਾ ਨੇ ਇਸ ਮੌਕੇ  ਪਸ਼ੂ ਪਾਲਕਾਂ ਵੱਲੋਂ ਪਸ਼ੂ ਧਨ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ ਬਦਲੇ ਉਨ•ਾਂ ਦਾ ਧੰਨਵਾਦ ਵੀ ਕੀਤਾ। ਉਨ•ਾਂ ਦੱਸਿਆ ਕਿ ਇਨ•ਾਂ ਦੋ ਦਿਨਾਂ ਦੌਰਾਨ  ਮੁਕਾਬਲਿਆਂ ਦੇ ਜੇਤੂਆਂ ਨੂੰ 5.50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਉਨ•ਾਂ ਦੱਸਿਆ ਕਿ ਸ.ਦਲਜੀਤ ਸਿੰਘ ਪਿੰਡ ਗੋਗੇਆਣੀ ਦੀ ਮੁਹਰਾ ਝੋਟੀ, ਸ.ਚਮਕੌਰ ਸਿੰਘ ਦੀ ਨੀਲੀ ਰਾਵੀ ਕੱਟੀ, ਸ.ਕੁਲਦੀਪ ਸਿੰਘ ਪਿੰਡ ਸ਼ਕੂਰ ਦੀ ਜਰਸੀ ਕਰਾਸ ਗਾਂ, ਸ.ਕਿੱਕਰ ਸਿੰਘ ਪਿੰਡ ਮਿਠੇ ਦੀ ਐਚ.ਐਫ.ਕਰਾਸ ਗਾਂ, ਸ.ਗੁਰਮੁੱਖ ਸਿੰਘ ਖਾਈ ਫੇਮੇ ਕੀ ਦੀ ਵਛੇਰੀ ਮਾਰਵਾੜੀ, ਸ.ਅਮਰਦੀਪ ਸਿੰਘ ਪਿੰਡ ਹਰਦਾਸਾ ਦੀ ਮੁਰਹਾ ਕੱਟੀ, ਸ.ਸੁਖਚੈਨ ਸਿੰਘ ਪਿੰਡ ਚੱਬਾ ਦੀ ਦਾ ਵਛੇਰਾ ਨੁਕਰਾ, ਸ.ਹੀਰਾ ਸਿੰਘ ਪਿੰਡ ਸਿੱਧੂ ਦਾ ਵਛੇਰਾ ਮਾਰਵਾੜੀ, ਸ.ਪਰਗਟ ਸਿੰਘ ਪਿੰਡ ਮੁੱਦਕੀ ਦੀ ਐਚ.ਐਫ ਕਰਾਸ ਵੱਛੀ, ਸ.ਸਹਿਰਾਜ ਪਿੰਡ ਮਹੰਤਾ ਵਾਲਾ ਦਾ ਬੱਕਰਾ, ਸ.ਤਰਸੇਮ ਸਿੰਘ ਪਿੰਡ ਸੇਖਵਾਂ ਦਾ ਭੇਡੂ, ਸ੍ਰੀ.ਅਜੈਬ ਸਿੰਘ ਪਿੰਡ ਵਾਹੜਾ ਭਾਈ ਕਾ ਦਾ ਭੇਡੂ, ਸ੍ਰੀ.ਮਨਜੀਤ ਸਿੰਘ ਪਿੰਡ ਸੋਢੀ ਵਾਲਾ ਦਾ ਵਛੇਰੀ ਨੁਕਰੀ, ਸ੍ਰੀ.ਮੇਜਰ ਸਿੰਘ ਪਿੰਡ ਸੱਦੂ ਸ਼ਾਹ ਵਾਲਾ ਦਾ ਐਚ.ਐਫ ਨੇ ਪਹਿਲਾ ਸਥਾਨ ਅਤੇ ਕੁੱਤਿਆ ਦੀ ਨਸਲ ਪੱਗ ਵਿਚ ਪਹਿਲਾ ਸਥਾਨ ਸ.ਦਲਜੀਤ ਸਿੰਘ ਪਿੰਡ ਤੇਗਾ ਵਾਲਾ, ਦੂਜਾ ਸਥਾਨ ਸ.ਜਰਨੈਲ ਸਿੰਘ ਪਿੰਡ ਗੱਟਾ ਬਦਾਸ਼ਾਹ ਅਤੇ ਤੀਸਰਾ ਸਥਾਨ ਸ.ਸਤਨਾਮ ਸਿੰਘ ਪਿੰਡ ਸ਼ਾਂਦੇ ਹਾਸ਼ਮ, ਕੁੱਤਿਆਂ ਦੀ ਨਸਲ ਰੋਟਵਿਲਅਰ ਵਿਚ ਵਿਚ ਪਹਿਲਾ ਸਥਾਨ ਨੀਲ ਸਿੰਘ ਫਿਰੋਜਪੁਰ, ਦੂਜਾ ਸਥਾਨ ਪੁਸ਼ਪਿੰਦਰ ਸਿੰਘ ਮੱਲਵਾਲ, ਕੁੱਤਿਆ ਦੀ ਨਸਲ ਲੈਬਰਾਡੋਰ ਵਿਚ ਪਹਿਲਾ ਸਥਾਨ ਸ.ਸ਼ਰਨਦੀਪ ਸਿੰਘ ਸਾਈਆਂ ਵਾਲਾ, ਦੂਜਾ ਸਥਾਨ ਪ੍ਰਵੀਨ ਕੁਮਾਰ ਫਿਰੋਜਪੁਰ ਅਤੇ ਕੁੱਤਿਆ ਦੀ ਨਸਲ ਜਰਮਨ ਸ਼ੈਫਰਡ ਨੇ ਪਹਿਲਾ ਸੂਖਚੈਨ ਸਿੰਘ ਫਿਰੋਜ਼ਪੁਰ ਅਤੇ ਦੂਜਾ ਸਥਾਨ ਸ.ਗੁਰਪ੍ਰੀਤ ਸਿੰਘ ਫਿਰੋਜਪੁਰ ਛਾਉਣੀ ਨੇ ਜਿੱਤਿਆ। ਇਸ ਮੌਕੇ ਡਾ.ਐਸ.ਕੇ ਕਟਾਰੀਆ, ਡਾ.ਜਸਵੰਤ ਸਿੰਘ, ਡਾ.ਪ੍ਰਵੀਨ ਅਗਰਵਾਲ, ਸ੍ਰੀ.ਰਜਿੰਦਰ ਕਟਾਰੀਆ, ਸ੍ਰ.ਬੀਰਪ੍ਰਤਾਪ ਸਿੰਘ ਗਿੱਲ, ਡਾ.ਹਰਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਮੁਖਤਿਆਰ ਸਿੰਘ ਭੁੱਲਰ, ਸ.ਰਣਜੀਤ ਸਿੰਘ ਵੈਟਰਨੀ ਅਫਸਰ,ਡਾ.ਵਿਕਰਮ ਸਿੰਘ ਢਿੱਲੋ ਐਸ.ਵੀ.ਓ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Related Articles

Back to top button