Ferozepur News

ਜ਼ਿਲ•ਾ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਲਈ ਵੱਡਾ ਉਪਰਾਲਾ

DSC00833ਫਿਰੋਜ਼ਪੁਰ 1 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਪ੍ਰਸ਼ਾਸਨ ਵੱਲੋਂ ਰਾਤ ਸਮੇਂ ਜਾ ਧੁੰਦ ਦੇ ਮੌਸਮ ਵਿਚ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਵਜੋਂ ਨਵੀ ਪਹਿਲ ਕਦਮੀ ਕੀਤੀ ਗਈ ਹੈ; ਜਿਸ ਤਹਿਤ ਆਵਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਿਗ ਬੈਲਟ ਪਾਏ ਜਾਣਗੇ ਅਤੇ ਇਸ ਮੁਹਿੰਮ ਨੂੰ ਪੂਰੇ ਜ਼ਿਲੇ• ਵਿਚ ਚਲਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਫਿਰੋਜ਼ਪੁਰ ਛਾਉਣੀ ਦੀ ਚੁੰਗੀ ਨੰ:7 ਨਜ਼ਦੀਕ ਆਵਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਿਗ ਬੈਲਟ ਪਾਉਣ ਦੀ ਮੁਹਿੰਮ ਸ਼ੁਰੂਆਤ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਕਾਰਨ ਵੱਡੀ ਪੱਧਰ ਤੇ ਸੜਕ ਹਾਦਸੇ ਵਾਪਰਦੇ ਹਨ ਕਿਉਂਕਿ ਗੱਡੀਆਂ ਦੇ ਡਰਾਈਵਰਾਂ ਨੂੰ ਰਾਤ ਸਮੇਂ ਸੜਕਾਂ ਤੇ ਫਿਰਦੇ ਆਵਾਰਾ ਪਸ਼ੂਆਂ ਬਾਰੇ ਪਤਾ ਨਹੀ ਚਲਦਾ। ਉਨ•ਾਂ ਕਿਹਾ ਕਿ ਜ਼ਿਲ•ਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਆਵਾਰਾ ਪਸ਼ੂਆਂ ਲਈ ਰਿਫਲੈਕਟਿਗ ਬੈਲਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਐਨ.ਜੀ.ਓਜ ਅਤੇ ਜ਼ਿਲ•ਾ ਵਾਸੀਆਂ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਪੂਰੇ ਜ਼ਿਲੇ• ਵਿਚ ਚਲਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਆਵਾਰਾ ਪਸ਼ੂਆਂ ਦੇ ਗਲਾਂ ਵਿਚ ਰਿਫਲੈਕਟਿਗ ਬੈਲਟ ਹੋਣ ਨਾਲ ਜਦੋਂ ਇਨ•ਾਂ ਤੇ ਵਾਹਨਾਂ ਦੀ ਰੌਸ਼ਨ ਪਵੇਗੀ ਤਾਂ ਇਸ ਦਾ ਚਾਲਕ ਨੂੰ ਪਤਾ ਲੱਗੇਗਾ। ਉਨ•ਾਂ ਕਿਹਾ ਕਿ ਪ੍ਰਸ਼ਾਸਨ ਦੀ ਇਸ ਮੁਹਿੰਮ ਨਾਲ ਰਾਤ ਸਮੇਂ ਹੋਣ ਵਾਲੇ ਸੜਕ ਹਾਦਸਿਆਂ ਵਿਚ ਕਮੀ ਆਵੇਗੀ। ਉਨ•ਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਗੰਭੀਰ ਹੈ ਤਾਂ ਜੋ ਇਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦਾ ਜਾਨੀ ਨੁਕਸਾਨ ਨਾਂ ਹੋਵੇ। ਇਸ ਮਕਸਦ ਲਈ ਮੱਖੂ ਨਜ਼ਦੀਕ ਪਿੰਡ ਸੂਦਾਂ ਵਿਖੇ 15 ਏਕੜ ਰਕਬੇ ਵਿਚ ਕੈਂਟਲ ਪੌਂਡ ਬਣਾਇਆ ਗਿਆ ਹੈ, ਜਿਥੇ ਅਜਿਹੇ ਆਵਾਰਾ ਪਸ਼ੂਆਂ ਨੂੰ ਰੱਖਿਆ ਜਾਵੇਗਾ। ਇਸ ਮੌਕੇ ਸ੍ਰੀ.ਸੰਦੀਪ ਸਿੰਘ ਗੜਾ ਐਸ.ਡੀ.ਐਮ, ਸ੍ਰੀ.ਅਸ਼ੋਕ ਬਹਿਲ ਸਕੱਤਰ ਜ਼ਿਲ•ਾ ਰੈਡ ਕਰਾਸ, ਡਾ. ਸੁਰਿੰਦਰ ਕੁਮਾਰ ਕਟਾਰੀਆ, ਸ੍ਰੀ.ਅਨਿਰੁੱਧ ਗੁਪਤਾ, ਸ੍ਰੀ. ਹਰੀਸ਼ ਮੌਗਾ, ਏ.ਸੀ ਚਾਵਲਾ ਸਮੇਤ ਗਉ ਸੰਭਾਲ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ।

Related Articles

Back to top button