Ferozepur News

ਜ਼ਿਲ•ਾ ਪ੍ਰਸ਼ਾਸਨ ਵੱਲੋਂ ਟ੍ਰੇਨਿੰਗ ਪ੍ਰਾਪਤ ਮੁਟਿਆਰਾਂ/ਔਰਤਾਂ ਦੀ ਰੁਜ਼ਗਾਰ ਪ੍ਰਾਪਤੀ ਲਈ ਸਹਾਇਤਾ  ਵਾਸਤੇ ਵੱਡੇ ਉਪਰਾਲੇ

meeting huiਫਿਰੋਜ਼ਪੁਰ 18 ਮਈ (ਏ.ਸੀ.ਚਾਵਲਾ) ਸਰਕਾਰੀ ਆਈ.ਟੀ.ਆਈ ਲੜਕੇ ਵਿਖੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਤਹਿਤ ਚੱਲ ਰਹੇ ਕਿੱਤਾ ਮੁੱਖੀ ਸਿਖਲਾਈ ਕੇਂਦਰ ਵਿਖੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੀਆਂ ਅਤੇ ਟ੍ਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ/ਔਰਤਾਂ ਨੂੰ ਟ੍ਰੇਨਿੰਗ ਉਪਰੰਤ ਰੁਜ਼ਗਾਰ ਵੱਲ ਤੋਰਨ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸੁਹਿਰਦ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਵੱਲੋਂ ਵੱਖ-ਵੱਖ ਸਕੂਲ ਪ੍ਰਬੰਧਕਾ/ਮੁਖੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ•ਾਂ ਨੂੰ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਆਦਿ ਉਪਰੋਕਤ ਸਿਖਲਾਈ ਪ੍ਰਾਪਤ ਮਹਿਲਾਵਾਂ, ਲੜਕੀਆਂ ਤੋ ਤਿਆਰ ਕਰਵਾਉਣ ਲਈ ਪ੍ਰੇਰਿਆ। ਇਸ ਮੌਕੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਕਿਹਾ ਕਿ ਹੁਨਰ ਵਿਕਾਸ ਕੇਂਦਰ ਫਿਰੋਜ਼ਪੁਰ ਵਿਖੇ ਵੱਖ-ਵੱਖ ਗਰੁੱਪਾਂ ਵਿਚ 80 ਤੋ ਜ਼ਿਆਦਾ ਲੜਕੀਆਂ ਸਿਲਾਈ, ਕਟਾਈ ਦਾ ਕੋਰਸ ਕਰ ਰਹੀਆਂ ਹਨ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਉਨ•ਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਟ੍ਰੇਨਿੰਗ ਉਪਰੰਤ ਕਰਜ਼ੇ, ਸਬਸਿਡੀ ਤੇ ਤੋ ਇਲਾਵਾ ਉਨ•ਾਂ ਦੇ ਮਾਰਗ ਦਰਸ਼ਨ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ। ਉਨ•ਾਂ ਸਕੂਲ ਮੁਖੀਆਂ/ ਪ੍ਰਬੰਧਕਾ ਨੂੰ ਕਿਹਾ ਕਿ ਅੱਗੇ ਉਹ ਲੁਧਿਆਣਾ, ਜਲੰਧਰ ਵਰਗੇ ਸ਼ਹਿਰਾਂ ਤੋ ਵਰਦੀਆਂ ਆਦਿ ਲਿਆਉਂਦੇ ਹਨ, ਹੁਣ ਉਨ•ਾਂ ਨੂੰ ਫਿਰੋਜ਼ਪੁਰ ਵਿਖੇ ਹੀ ਸਾਰਾ ਸਮਾਨ ਮਿਲ ਸਕਦਾ ਹੈ। ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਉਨ•ਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਹੋਵੇਗੀ, ਉੱਥੇ ਹੀ ਜ਼ਿਲੇ• ਦੀਆਂ ਬੇ ਰੁਜ਼ਗਾਰ ਔਰਤਾਂ/ ਮੁਟਿਆਰਾਂ ਨੂੰ ਵੀ ਰੁਜ਼ਗਾਰ ਮਿਲੇਗਾ। ਇਸ ਮੌਕੇ ਸਕੂਲਾਂ ਦੇ ਪ੍ਰਬੰਧਕਾਂ/ਮੁਖੀਆਂ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਕੰਮ ਵਿਚ ਜ਼ਿਲ•ਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਤੇ ਇਸ ਸਬੰਧੀ ਆਪਣੇ ਆਰਡਰ ਵੀ ਦੇਣਗੇ। ਉਨ•ਾਂ ਡਿਪਟੀ ਕਮਿਸ਼ਨਰ ਵੱਲੋਂ ਬੇਰੁਜ਼ਗਾਰਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੀਟਿੰਗ ਵਿਚ ਸ੍ਰੀਮਤੀ ਨੀਲਮਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਰਾਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਨ ਵਿਭਾਗ ਫਿਰੋਜ਼ਪੁਰ, ਡਿਪਟੀ ਡੀ.ਈ.ਓ ਸ੍ਰ.ਪ੍ਰਗਟ ਸਿੰਘ ਬਰਾੜ, ਸ੍ਰੀ.ਸੰਜੀਵ ਮੈਣੀ ਤੋ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ , ਸਕੂਲ ਪ੍ਰਬੰਧਕ ਤੇ ਪ੍ਰਿੰਸੀਪਲ ਹਾਜ਼ਰ ਸਨ।

Related Articles

Back to top button