Ferozepur News

ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਲਈ ਲਏ ਗਏ ਸੈਂਪਲਾਂ ਵਿਚੋਂ 94 ਫ਼ੀਸਦੀ ਨਿਕਲੇ ਨੈਗੇਟਿਵ, 30 ਸੈਂਪਲਾਂ ਦੀ ਰਿਪੋਰਟ ਦਾ ਹੈ ਇੰਤਜਾਰ: ਡਿਪਟੀ ਕਮਿਸ਼ਨਰ

ਕਿਹਾ, ਹੁਣ ਤੱਕ ਕੁਲ 1779 ਵਿਚੋਂ 1680 ਸੈਂਪਲ ਪਾਏ ਜਾ ਚੁੱਕੇ ਹਨ ਨੈਗੇਟਿਵ, 43 ਪਾਜਿਟਿਵ ਮਰੀਜ ਠੀਕ ਹੋਕੇ ਘਰ ਪਰਤੇ

ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਲਈ ਲਏ ਗਏ ਸੈਂਪਲਾਂ ਵਿਚੋਂ 94 ਫ਼ੀਸਦੀ ਨਿਕਲੇ ਨੈਗੇਟਿਵ, 30 ਸੈਂਪਲਾਂ ਦੀ ਰਿਪੋਰਟ ਦਾ ਹੈ ਇੰਤਜਾਰ: ਡਿਪਟੀ ਕਮਿਸ਼ਨਰ

ਫਿਰੋਜਪੁਰ,  19 ਮਈ 

ਕੋਰੋਨਾ ਵਾਇਰਸ ਦੀ ਜਾਂਚ ਲਈ ਜ਼ਿਲ੍ਹੇ ਵਿੱਚ ਇਕੱਠੇ ਕੀਤੇ ਗਏ ਸਾਰੇ ਸੈਂਪਲਾਂ ਵਿਚੋਂ 94 ਫ਼ੀਸਦੀ ਸੈਂਪਲ ਹੁਣ ਤੱਕ ਨੈਗੇਟਿਵ ਨਿਕਲੇ ਹਨ ।  ਸਿਹਤ ਵਿਭਾਗ ਵੱਲੋਂ ਹੁਣ ਤਕ ਕੁਲ 1779 ਸੈਂਪਲ ਲਏ ਗਏ ਸਨ,  ਜਿਸ ਵਿਚੋਂ 1680 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ  ਜਦੋਂ ਕਿ 3ਸੈਂਪਲਾਂ ਦੀ ਰਿਪੋਰਟ ਲੈਬੋਰੇਟਰੀ ਵਿੱਚ ਪੈਂਡਿੰਗ ਹੈ । ਜਦਕਿ ਕਈ ਸੈੰਪਲ ਰਿਪੀਟ ਕਿਤੇ ਗਏ ਹਨ।

ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀ ਕੁਲਵੰਤ ਸਿੰਘ  ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਥਰੌਟ ਸਵੈਬ ਟੈਸਟਿੰਗ ਦੇ ਕਰੀਬ 94 ਫ਼ੀਸਦੀ ਮਾਮਲੇ ਨੈਗੇਟਿਵ ਆਏ ਹਨ ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਂਪਲ ਟੇਸਟਿੰਗ ਲਈ ਇੱਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਸੀ,  ਜਿਸ ਵਿੱਚ ਕੁਲ 1779 ਸੈਂਪਲ ਇਕੱਠੇ ਕੀਤੇ ਗਏ ਸਨ ।  ਹਾਸਿਲ ਹੋਏ ਨਤੀਜਿਆਂ ਦੇ ਮੁਤਾਬਿਕ 1680 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ।  ਜਦੋਂ ਕਿ ਹੁਣੇ ਤੱਕ ਜ਼ਿਲ੍ਹੇ ਵਿੱਚ ਕੁਲ 43 ਪਾਜਿਟਿਵ ਮਰੀਜ਼ ਰਿਪੋਰਟ ਹੋ ਚੁੱਕੇ ਹਨ,  ਜਿਨ੍ਹਾਂ ਨੂੰ ਸਿਵਲ ਹਸਪਤਾਲ  ਦੇ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਤੋਂ ਬਾਅਤ ਤੰਦਰੁਸਤ ਹੋਣ ਤੇ ਛੁਟ੍ਟੀ ਦੇ ਦਿਤੀ ਗਈ ਹੈ। ਫਿਲਹਾਲ ਹਸਪਤਾਲ ਵਿੱਚ ਇਕ ਵੀ ਪਾਜਿਟਿਵ ਕੇਸ ਨਹੀਂ ਹੈ। ਕੁਝ ਸੈੰਪਲਾਂ ਨੂੰ ਦੋਬਾਰਾ ਭੇਜਿਆ ਗਿਆ ਹੈ।  

ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਕਿਸੇ ਵੀ ਗਲ ਨੂੰ ਲੈ ਕੇ ਘਬਰਾਉਣ ਨਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ  ਵੱਲੋਂ ਇਸ ਜੰਗ ਨੂੰ ਜਿੱਤਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ।  ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵਾਇਰਸ  ਦੇ ਖਿਲਾਫ ਇਸ ਲੜਾਈ ਨੂੰ ਕੁੱਝ ਨਿਯਮ ਅਪਣਾ ਕੇ ਜਿੱਤ ਸਕਦੇ ਹੈ,  ਜਿਸ ਵਿੱਚ ਸੋਸ਼ਲ ਡਿਸਟੇਂਸਿੰਗ,  ਬੇਵਜ੍ਹਾ ਬਾਹਰ ਨਾ ਨਿਕਲ਼ਨਾ ਅਤੇ ਸਫ਼ਾਈ ਬਣਾਏ ਰੱਖਣਾ ਸ਼ਾਮਿਲ ਹੈ । ਇਸ ਲਈ ਲੋਕ ਆਪਣੇ ਆਪ ਸੋਸ਼ਲ ਡਿਸਟੇਸਿਂਗ ਅਤੇ ਹੋਰ ਜਰੂਰੀ ਨਿਯਮਾਂ ਦੀ ਪਾਲਣਾ ਕਰਨ।

Related Articles

Leave a Reply

Your email address will not be published. Required fields are marked *

Back to top button