Ferozepur News

ਜ਼ਿਲ੍ਹੇ ਦੇ 210 ਸਕੂਲਾਂ ਵਿੱਚ ਜਲ ਸ਼ਕਤੀ ਅਭਿਆਨ ਦੇ ਤਹਿਤ ਹੋਏ ਪੇਂਟਿੰਗ ਮੁਕਾਬਲੇ, 22,310 ਬੱਚਿਆਂ ਨੇ ਚਿੱਤਰਕਾਰੀ ਨਾਲ ਦਿੱਤਾ ਜਲ ਸੁਰੱਖਿਆ ਦਾ ਸੰਦੇਸ਼

ਜ਼ਿਲ੍ਹੇ ਦੇ 210 ਸਕੂਲਾਂ ਵਿੱਚ ਜਲ ਸ਼ਕਤੀ ਅਭਿਆਨ ਦੇ ਤਹਿਤ ਹੋਏ ਪੇਂਟਿੰਗ ਮੁਕਾਬਲੇ, 22,310 ਬੱਚਿਆਂ ਨੇ ਚਿੱਤਰਕਾਰੀ ਨਾਲ ਦਿੱਤਾ ਜਲ ਸੁਰੱਖਿਆ ਦਾ ਸੰਦੇਸ਼
ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ 15 ਸਤੰਬਰ ਤੱਕ ਜ਼ਿਲ੍ਹੇ ਵਿੱਚ ਪਾਣੀ ਬਚਾਉਣ ਦੇ ਮਕਸਦ ਨੂੰ ਲੈ ਕੇ ਹੋਣਗੇ ਕਈ ਪ੍ਰੋਗਰਾਮ

ਫਿਰੋਜ਼ਪੁਰ 15 ਜੁਲਾਈ 2019 ( ) ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਲਈ ਜ਼ਿਲ੍ਹੇ ਦੇ 210 ਸਰਕਾਰੀ ਸਕੂਲਾਂ ਵਿੱਚ ਜਲ-ਸ਼ਕਤੀ ਅਭਿਆਨ ਚਲਾਇਆ ਗਿਆ, ਜਿਸ ਦੇ ਤਹਿਤ 8ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ 22, 310 ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ। ਬੱਚਿਆਂ ਨੇ ਪੇਂਟਿੰਗ ਮੁਕਾਬਲੇ ਵਿੱਚ ਪਾਣੀ ਦੇ ਮਹੱਤਵ, ਪਾਣੀ ਨੂੰ ਬਚਾਉਣ ਅਤੇ ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਕਈ ਖ਼ੂਬਸੂਰਤ ਪੇਂਟਿੰਗਾਂ ਬਣਾਈਆਂ। ਪੇਂਟਿੰਗ ਮੁਕਾਬਲੇ ਦੇ ਦੌਰਾਨ ਵਧੀਆ ਪੇਂਟਿੰਗ ਬਣਾਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲਾਂ ਵੱਲੋਂ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ। ਸਕੂਲਾਂ ਵਿੱਚ ਪੇਂਟਿੰਗ ਮੁਕਾਬਲੇ ਦੇ ਵਿਜੇਤਾ ਦਾ ਵੀ ਐਲਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ. ਚੰਦਰ ਗੈਂਦ ਨੇ ਦੱਸਿਆ ਕਿ ਜਲ-ਸ਼ਕਤੀ ਅਭਿਆਨ ਦੇ ਤਹਿਤ ਦੇਸ਼ ਭਰ ਦੇ 255 ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ, ਜਿਸ ਵਿੱਚ ਫਿਰੋਜ਼ਪੁਰ ਜ਼ਿਲ੍ਹਾ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ 15 ਸਤੰਬਰ ਤੱਕ ਇਸ ਮੁਹਿੰਮ ਦੇ ਤਹਿਤ ਕਈ ਪ੍ਰਕਾਰ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੁਹਿੰਮ ਦੇ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਜਾਣਗੀਆਂ। ਇਸੇ ਤਰ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਵੀ ਕਰਵਾਇਆ ਜਾਵੇਗਾ, ਜਿਸ ਰਾਹੀਂ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਦੂਸਰੀਆਂ ਫ਼ਸਲਾਂ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਪੈਨਸ਼ਨਜ਼ ਐਸੋਸੀਏਸ਼ਨ, ਐੱਨ.ਐੱਸ.ਐੱਸ. ਵਲੰਟੀਅਰਜ਼ ਅਤੇ ਗ੍ਰਾਮ ਪੰਚਾਇਤਾਂ ਨੂੰ ਨਾਲ ਲੈ ਕੇ ਕਈ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਅਤੇ ਰੈਲੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 15 ਸਤੰਬਰ ਦੇ ਬਾਅਦ ਜ਼ਿਲ੍ਹੇ ਦਾ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ, ਜਿਸ ਦੇ ਤਹਿਤ ਪਾਣੀ ਬਚਾਉਣ ਦੇ ਲਈ ਕਦਮ ਉਠਾਏ ਜਾਣਗੇ। 
ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਨੇਕ ਸਿੰਘ ਨੇ ਦੱਸਿਆ ਕਿ ਇਸ ਪੇਂਟਿੰਗ ਮੁਕਾਬਲੇ ਦਾ ਮਕਸਦ ਬੱਚਿਆਂ ਦੇ ਮਨ ਵਿੱਚ ਅੱਜ ਤੋਂ ਹੀ ਜਲ ਸੰਭਾਲ ਦੀ ਭਾਵਨਾ ਪੈਦਾ ਕਰਨਾ ਹੈ ਤਾਂਕਿ ਵੱਡੇ ਹੋ ਕੇ ਬੱਚੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਦੇ ਲਈ ਕੀ ਉਪਾਅ ਹੋ ਸਕਦੇ ਹਨ ਅਤੇ ਪਾਣੀ ਸਾਡੇ ਲਈ ਕਿੰਨਾ ਜ਼ਰੂਰੀ ਹੈ, ਇਸ ਥੀਮ ਤੇ ਬੱਚਿਆਂ ਤੋਂ ਪੇਂਟਿੰਗ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਾਰੇ ਬੱਚਿਆਂ ਵੱਲੋਂ ਵਧੀਆ ਪੇਂਟਿੰਗਾਂ ਬਣਾਈਆਂ ਗਈਆਂ ਅਤੇ ਸਕੂਲ ਪੱਧਰ ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। 

Related Articles

Back to top button