Ferozepur News

ਜ਼ਿਲ੍ਹੇ ਦੇ ਪੈਨਸ਼ਨ ਲਾਭਪਾਤਰੀਆਂ ਨੂੰ ਜੁਲਾਈ ਮਹੀਨੇ ਦੀ ਕਰੀਬ 6,36,24,750 ਰੁਪਏ ਦੀ ਪੈਨਸ਼ਨ ਰਾਸ਼ੀ ਦਾ ਕੀਤਾ ਭੁਗਤਾਨ-ਡਿਪਟੀ ਕਮਿਸ਼ਨਰ

ਫਿਰੋਜ਼ਪੁਰ  29 ਅਗਸਤ     Manish Bawa
 
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਾਜ ਭਲਾਈ ਸਕੀਮਾਂ ਹੇਠ ਸਮੇਂ ਸਿਰ ਪੈਨਸ਼ਨ ਦੇ ਭੁਗਤਾਨ ਨੂੰ ਯਕੀਨੀ ਬਨਾਉਣ ਲਈ ਆਪਣੀ ਵਚਨਬੱਧਤਾ ਨੂੰ ਅਮਲ ਵਿੱਚ ਲਿਆਉਂਦਿਆਂ ਪੰਜਾਬ ਸਰਕਾਰ ਦੀ ਬੁਢਾਪਾ ਪੈਨਸ਼ਨ ਤੇ ਵਿੱਤੀ ਸਹਾਇਤਾ ਸਕੀਮ ਤਹਿਤ ਜ਼ਿਲ੍ਹੇ ਦੇ  ਲਾਭਪਾਤਰੀਆਂ ਨੂੰ ਮਹੀਨਾ ਜੁਲਾਈ  2018 ਦੀ 6 ਕਰੋੜ 36 ਲੱਖ 24 ਹਜ਼ਾਰ 750 ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ ਨੇ ਦੱਸਿਆ ਕਿ ਪੇਂਡੂ ਖੇਤਰ ਦੇ 66535 ਲਾਭਪਾਤਰੀਆਂ ਨੂੰ 750 ਰੁਪਏ ਦੇ ਹਿਸਾਬ ਨਾਲ 4 ਕਰੋੜ 99 ਲੱਖ 1 ਹਜ਼ਾਰ 250 ਰੁਪਏ ਦੇ ਕਰੀਬ ਅਤੇ ਸ਼ਹਿਰੀ ਖੇਤਰ ਦੇ 18298 ਲਾਭਪਾਤਰੀਆਂ ਨੂੰ 1 ਕਰੋੜ 37 ਲੱਖ 23 ਹਜ਼ਾਰ 500 ਰੁਪਏ ਦੇ ਕਰੀਬ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਹੇਠ ਇਸ ਸਾਲ ਜਨਵਰੀ ਤੋਂ ਪੈਨਸ਼ਨ ਦਾ ਭੁਗਤਾਨ ਨਿਯਮਤ ਕੀਤਾ ਗਿਆ ਹੈ ਅਤੇ ਸਮਾਜਿਕ ਸੁਰੱਖਿਆ ਸਕੀਮ ਤਹਿਤ ਭੁਗਤਾਨ ਦੀ ਰਾਸ਼ੀ ਹੁਣ ਲਾਭਪਾਤਰੀ ਦੇ ਸਿੱਧੇ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ, ਜਿਸ ਦਾ ਉਦੇਸ਼ ਬਿਨ੍ਹਾਂ ਕਿਸੇ ਵਿਘਨ ਤੋਂ ਪੈਨਸ਼ਨ ਦੇ ਵਿਤਰਣ ਨੂੰ ਯਕੀਨੀ ਬਨਾਉਣਾ ਹੈ। 
ਉਨ੍ਹਾਂ  ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਪੇਂਡੂ ਖੇਤਰ ਦੇ  ਬੁਢਾਪਾ, ਵਿਧਵਾ, ਅਪੰਗ ਅਤੇ ਆਸ਼ਰਿਤ ਬੱਚਿਆਂ ਨੂੰ ਦਿੱਤੀ ਜਾ ਰਹੀ ਪੈਨਸ਼ਨ ਸਕੀਮ ਤਹਿਤ ਕੁੱਲ 84833 ਲਾਭਪਾਤਰੀ ਹਨ, ਇੰਨ੍ਹਾਂ ਲਾਭਪਾਤਰੀਆਂ ਵਿੱਚੋਂ 61118    ਬਜ਼ੁਰਗ ਲਾਭਪਾਤਰੀ, 12274  ਵਿਧਵਾ ਲਾਭਪਾਤਰੀ, 4819 ਆਸ਼ਰਿਤ ਲਾਭਪਾਤਰੀ ਅਤੇ 6622 ਅਪੰਗ ਲਾਭਪਾਤਰੀ ਹਨ। ਇਸ ਤੋਂ ਇਲਾਵਾ 2001 ਅੰਗਹੀਣ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਅਤੇ 2596  ਵਿਅਕਤੀਆਂ ਨੂੰ ਸੀਨੀਅਰ ਨਾਗਰਿਕਤਾ ਦੇ ਕਾਰਡ ਮੁਹੱਈਆ ਕਰਵਾਏ ਗਏ ਹਨ।
 
 

Related Articles

Back to top button