ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 17 ਜਨਵਰੀ ਤੱਕ ਭਰੇ ਗਏ ਕੁੱਲ 32 ਨਾਮਜ਼ਦਗੀ ਪਰਚੇ
ਫ਼ਿਰੋਜ਼ਪੁਰ, 17 ਜਨਵਰੀ 2016 ( ) ਵਿਧਾਨ ਸਭਾ ਚੋਣਾਂ 2017 ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਹੁਣ ਤੱਕ ਕੁਲ 32 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ ਜਿਨ੍ਹਾਂ ਵਿਚੋਂ 17 ਉਮੀਦਵਾਰਾਂ ਨੇ ਅੱਜ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ। 75-ਵਿਧਾਨ ਸਭਾ ਹਲਕਾ ਜ਼ੀਰਾ ਵਿਚ 1, 76-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਸ਼ਹਿਰੀ) ਵਿੱਚ 4, 77-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ (ਦਿਹਾਤੀ) ਵਿਚ 3 ਅਤੇ 78-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਵਿਚ 9 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ.ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੱਲ੍ਹ 16 ਜਨਵਰੀ 2017 ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 15 ਨਾਮਜ਼ਦਗੀ ਪਰਚੇ ਦਾਖਲ ਹੋਏ ਸਨ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਅੰਦਰ 17 ਨਾਮਜ਼ਦਗੀ ਪਰਚੇ ਭਰੇ ਗਏ ਹਨ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ 75- ਜ਼ੀਰਾ ਲਈ ਅਜੈਬ ਸਿੰਘ ਆਮ ਆਦਮੀ ਪਾਰਟੀ, ਵਿਧਾਨ ਸਭਾ ਹਲਕਾ 76ਫ਼ਿਰੋਜ਼ਪੁਰ (ਸ਼ਹਿਰੀ), ਸ.ਨਰਿੰਦਰ ਸਿੰਘ ਸੰਧਾ ਆਮ ਆਦਮੀ ਪਾਰਟੀ, ਸ.ਰਮਨਦੀਪ ਸਿੰਘ ਆਮ ਆਦਮੀ ਪਾਰਟੀ, ਸ.ਤਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ, ਸ੍ਰੀ ਮੁਕੇਸ਼ ਕੁਮਾਰ ਸ਼ਿਵ ਸੈਨਾ, ਵਿਧਾਨ ਸਭਾ ਹਲਕਾ 77-ਫ਼ਿਰੋਜ਼ਪੁਰ (ਦਿਹਾਤੀ) ਲਈ ਸ਼੍ਰੀਮਤੀ ਸਤਿਕਾਰ ਕੋਰ ਇੰਡੀਅਨ ਨੈਸ਼ਨਲ ਕਾਂਗਰਸ, ਸ.ਜ਼ਸਮੈਲ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ (ਕਵਰਿੰਗ), ਸ.ਲਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਵਿਧਾਨ ਸਭਾ ਹਲਕਾ 78-ਗੁਰੂਹਰਸਹਾਏ ਲਈ ਸ.ਸਵਰਨ ਸਿੰਘ ਆਜ਼ਾਦ, ਸ.ਮਲਕੀਤ ਚੰਦ ਆਮ ਆਦਮੀ ਪਾਰਟੀ, ਸ.ਮਲਕੀਤ ਚੰਦ ਆਮ ਆਦਮੀ ਪਾਰਟੀ, ਸ੍ਰੀ ਰਾਜ ਕੁਮਾਰ ਅਪਨਾ ਪੰਜਾਬ, ਸ੍ਰੀਮਤੀ ਰਾਕੇਸ਼ ਰਾਣੀ ਆਮ ਆਦਮੀ ਪਾਰਟੀ, ਸ੍ਰੀਮਤੀ ਰਾਕੇਸ਼ ਰਾਣੀ ਆਮ ਆਦਮੀ ਪਾਰਟੀ, ਸ੍ਰੀ ਸ਼ਾਮ ਲਾਲ ਆਜ਼ਾਦ, ਸ੍ਰੀ ਅਸ਼ੋਕ ਕੁਮਾਰ ਆਜ਼ਾਦ ਅਤੇ ਸ੍ਰੀ ਰਮਨ ਕੁਮਾਰ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪਰਚੇ 18 ਜਨਵਰੀ 2017 ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ।