Ferozepur News
ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਵੱਲੋਂ 89 ਲੋੜਵੰਦਾਂ ਨੂੰ ਟਰਾਈਸਾਈਕਲ ਵੀਲਚੇਅਰ, ਫੌੜ੍ਹੀਆਂ, ਨਕਲੀ ਅੰਗ, ਵਾਕਿੰਗ ਸਟੀਕ ਵਾਕਰ ਵੰਡ
ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਵੱਲੋਂ 89 ਲੋੜਵੰਦਾਂ ਨੂੰ ਟਰਾਈਸਾਈਕਲ ਵੀਲਚੇਅਰ, ਫੌੜ੍ਹੀਆਂ, ਨਕਲੀ ਅੰਗ, ਵਾਕਿੰਗ ਸਟੀਕ ਵਾਕਰ ਵੰਡ
ਫ਼ਿਰੋਜ਼ਪੁਰ 30 ਅਗਸਤ 2016 ( Harish Monga ) ਲੋੜਵੰਦ ਵਿਅਕਤੀਆਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਇੱਕ ਕੈਂਪ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ, ਫ਼ਿਰੋਜ਼ਪੁਰ ਵੱਲੋਂ ਪੰਡਤ ਦੀਨ ਦਿਆਲ ਉਪਾਧਿਆਏ ਇੰਸਟੀਚਿਊਟ, ਨਵੀਂ ਦਿੱਲੀ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ ।
ਇਸ ਮੌਕੇ ਇੰਜੀ :ਡੀ.ਪੀ.ਐਸ ਖਰਬੰਦਾ ਆਈ.ਏ.ਐਸ ਡਿਪਟੀ ਕਮਿਸ਼ਨਰ ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਫ਼ਿਰੋਜ਼ਪੁਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ 89 ਲੋੜਵੰਦਾਂ ਨੂੰ ਟਰਾਈਸਾਈਕਲ ,ਵੀਲਚੇਅਰ,ਫੌੜ੍ਹੀਆਂ, ਨਕਲੀ ਅੰਗ, ਵਾਕਿੰਗ ਸਟੀਕ ਵਾਕਰ ਆਦਿ ਦੀ ਵੰਡ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ/ਵਿਦਿਆਰਥੀਆਂ ਦੀ ਸ਼ਨਾਖ਼ਤ ਕਰਨ ਲਈ ਇੱਕ ਕੈਂਪ 8 ਸਤੰਬਰ 2016 ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਅਜਿਹੇ ਸਾਰੇ ਵਿਅਕਤੀਆਂ/ਵਿਦਿਆਰਥੀਆਂ ਜਿਨ੍ਹਾਂ ਨੂੰ ਟਰਾਈਸਾਈਕਲ/ਵੀਲਚੇਅਰ, ਕੰਨਾ ਦੀ ਮਸ਼ੀਨ ਅਤੇ ਬਰੇਲ ਆਦਿ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਉਕਤ ਕੈਂਪ ਵਿੱਚ ਲਿਆਉਣਾ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਅਜਿਹੇ ਵਿਅਕਤੀਆਂ/ਵਿਦਿਆਰਥੀਆਂ ਨੂੰ ਲਿਆਉਣ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਜਾਵੇਗਾ।
ਸ੍ਰੀ ਅਸ਼ੋਕ ਬਹਿਲ ਸਕੱਤਰ, ਰੈੱਡ ਕਰਾਸ ਵੱਲੋਂ ਦੱਸਿਆ ਗਿਆ ਕਿ ਮਿਤੀ 18/05/2016, ਮਿਤੀ 19/05/2016 ਨੂੰ ਲਗਾਏ ਗਏ ਕੈਂਪ ਅਤੇ ਮਿਤੀ 08/09/2016 ਨੂੰ ਲਗਾਏ ਜਾਣ ਵਾਲੇ ਕੈਂਪਾਂ ਵਿਚ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਨੂੰ ਸਤੰਬਰ-ਅਕਤੂਬਰ ਵਿਚ ਇਕੱਠਾ ਹੀ ਸਮਾਨ ਦਿੱਤਾ ਜਾਵੇਗਾ।
ਇਸ ਮੋਕ ਤੇ ਸ੍ਰੀ ਮਹਿੰਦਰਪਾਲ ਬਜਾਜ, ਸ੍ਰੀ ਏ.ਸੀ.ਚਾਵਲਾ ਮੈਂਬਰ ,ਸ੍ਰੀ ਸਤਪਾਲ ਖੇੜਾ, ਸ੍ਰੀ ਗੁਰਜੀਤ ਸਿੰਘ, ਸ੍ਰੀ ਹਰੀਸ਼ ਮੋਗਾ, ਸ੍ਰੀ ਇੰਦਰ ਸਿੰਘ ਗੋਗੀਆ, ਡਾ: ਸਤਿੰਦਰ ਸਿੰਘ ਮੈਂਬਰ ਰੈੱਡ ਕਰਾਸ, ਡਾ: ਪ੍ਰਦੀਪ ਅਗਰਵਾਲ ਸੀਨੀਅਰ ਮੈਡੀਕਲ ਅਫ਼ਸਰ ਅਤੇ ਸ੍ਰੀ ਕ੍ਰਿਸ਼ਨ ਮੋਹਨ ਚੌਬੇ ਸਰਵ ਸਿੱਖਿਆ ਅਭਿਆਨ ਵੀ ਹਾਜ਼ਰ ਸਨ ।