ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਸੀ.ਐੱਚ.ਸੀ ਤਲਵੰਡੀ ਭਾਈ ਵਿਖੇ ਸ਼ਨਾਖ਼ਤੀ ਕੈਂਪ ਦਾ ਆਯੋਜਨ
ਤਲਵੰਡੀ ਭਾਈ (ਫ਼ਿਰੋਜ਼ਪੁਰ) 29 ਮਾਰਚ 2018 ( ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ.ਰਾਮਵੀਰ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਵਿਸ਼ੇਸ਼ ਲੋੜ੍ਹਾ ਵਾਲੇ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨ ਨੂੰ ਟਰਾਈ ਸਾਈਕਲ, ਨਕਲੀ ਅੰਗ, ਵੀਲ ਚੇਅਰ, ਫੌੜ੍ਹੀਆਂ, ਵਾਕਰ, ਬਣਾਉਟੀ ਦੰਦਾ ਅਤੇ ਐਨਕਾਂ ਮੁਹੱਈਆ ਕਰਵਾਉਣ ਲਈ ਸੀ.ਐੱਚ.ਸੀ ਤਲਵੰਡੀ ਭਾਈ ਵਿਖੇ ਸ਼ਨਾਖ਼ਤੀ ਕੈਪ ਦਾ ਆਯੋਜਨ ਕੀਤਾ ਗਿਆ। ਇਸ ਕੈਪ ਵਿਚ 48 ਨੌਜਵਾਨਾਂ ਨੂੰ ਉਪਕਰਨ ਦੇਣ ਲਈ ਸ਼ਨਾਖ਼ਤ ਕੀਤਾ ਗਿਆ।
ਇਸ ਮੌਕੇ ਸ੍ਰੀ.ਅਸ਼ੋਕ ਸਾਹੂ ਫ਼ੀਲਡ ਅਫ਼ਸਰ ਅਲਿਮਕੋ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕੈਂਪ ਵਿਚ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਨੂੰ ਅਪ੍ਰੈਲ 2018 ਵਿਚ ਉਪਕਰਨ ਦਿੱਤੇ ਜਾਣਗੇ। ਸ੍ਰੀ.ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਵੱਲੋਂ ਦੱਸਿਆ ਕਿ ਉਪਕਰਨ ਦੇਣ ਦੀ ਮਿਤੀ ਬਾਰੇ ਸ਼ਨਾਖ਼ਤ ਕੀਤੇ ਵਿਅਕਤੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਇਸ ਕੈਪ ਨੂੰ ਸਫਲ ਬਣਾਉਣ ਲਈ ਪੀ.ਐੱਚ.ਸੀ ਸਟਾਫ਼, ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ, ਸ੍ਰੀ.ਭੁਪਿੰਦਰ ਸਿੰਘ ਸਮਾਜ ਸੇਵਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।