Ferozepur News

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਬਾਲ ਸ਼ੋਸ਼ਣ ਦੇ ਵਿਰੁੱਧ ਕੱਢੀ ਗਈ ਜਾਗਰੂਕਤਾ ਰੈਲੀ

ਫ਼ਿਰੋਜ਼ਪੁਰ 28 ਮਈ 2018 (Manish Bawa ) ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹੇ ਵਿੱਚ ਬੱਚਿਆ ਨਾਲ ਹੋ ਰਹੇ ਸ਼ੋਸ਼ਣ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਦਾ ਆਰੰਭ ਵਧੀਕ ਡਿਪਟੀ ਕਮਿਸ਼ਨਰ ਡਾ.ਰਿਚਾ ਵੱਲੋਂ ਹਰੀ ਝੰਡੀ ਦਿਖਾ ਕੇ ਕੀਤਾ ਗਿਆ।  
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਰਿਚਾ ਨੇ ਦੱਸਿਆ ਕਿ ਇਹ ਰੈਲੀ ਸ਼ਹੀਦ ਭਗਤ ਸਿੰਘ ਸਟੇਡੀਅਮ ਤੋਂ ਆਰੰਭ ਹੋ ਕੇ ਦਿੱਲੀ ਗੇਟ ਫ਼ਿਰੋਜ਼ਪੁਰ ਤੱਕ ਪਹੁੰਚੀ ਅਤੇ ਰੈਲੀ  ਵਿਚ ਔਰਤਾਂ ਵੱਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ।  ਉਨ੍ਹਾਂ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਔਰਤਾਂ ਤੇ ਬੱਚੀਆਂ ਤੇ ਹੋ ਰਹੇ ਜ਼ੁਲਮ ਜਿਵੇਂ ਕਿ ਬਾਲ ਵਿਆਹ, ਬਾਲ ਮਜ਼ਦੂਰੀ, ਬਾਲ ਭਿੱਖਿਆ ਪ੍ਰਵਿਰਤੀ ਅਤੇ ਨਸ਼ੇ ਆਦਿ ਅੱਤਿਆਚਾਰ ਦੇ ਵਿਰੋਧ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਸੀ। ਰੈਲੀ ਵਿੱਚ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਬਾਲ ਸੋਸ਼ਣ ਬੰਦ ਕਰਨ ਦੇ ਨਾਅਰੇ ਵੀ ਲਗਾਏ ਗਏ। 
ਇਸ ਮੌਕੇ ਸਹਾਇਕ ਕਮਿਸ਼ਨਰ (ਜਨ.) ਸ੍ਰ. ਰਣਜੀਤ ਸਿੰਘ, ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਸ੍ਰ. ਬਲਜਿੰਦਰ ਸਿੰਘ ਮਾਨ, ਸਹਾਇਕ ਕਿਰਤ ਕਮਿਸ਼ਨਰ ਸੁਨੀਲ ਕੁਮਾਰ ਭੋਰੀਵਾਲ, ਡਿਪਟੀ ਡਾਇਰੈਕਟਰ ਆਫ਼ ਫ਼ੈਕਟਰੀ ਈਸ਼ੂ ਸੰਗਰ, ਚਾਈਲਡ ਹੈਲਪ ਕੁਆਰਡੀਨੇਟਰ ਅਮਨਦੀਪ ਸਿੰਘ, ਡਾ.ਮਨਚੰਦਾ ਸਮੇਤ ਸਮੂਹ ਸਟਾਫ਼ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਨਰਸਿੰਗ ਵਿਦਿਆਰਥੀ, ਪੈਰਾ ਲੀਗਲ ਵਲੰਟੀਅਰ, ਬਾਲ ਭਲਾਈ ਕੌਂਸਲ, ਯੁਵੇਨਾਇਲ ਜਸਟਿਸ ਬੋਰਡ ਦੇ ਮੈਂਬਰ, ਵਲੰਟੀਅਰ ਅਧਿਆਪਕ ਅਤੇ ਆਂਗਣਵਾੜੀ ਵਰਕਰ ਮੌਜੂਦ ਸਨ।
 
 

Related Articles

Back to top button