Ferozepur News

ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਨਿਵੇਕਲਾ ਉਪਰਾਲਾ
ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਪੀੜਤ ਔਰਤ ਨੂੰ ਦਿੱਲੀ ਏਅਰਪੋਰਟ ਤੋਂ ਉਜਬੇਕਿਸਤਾਨ ਉਸ ਦੇ ਵਤਨ ਭੇਜਿਆ ਗਿਆ

ਫਿਰੋਜ਼ਪੁਰ 10 ਅਗਸਤ, 2023 ( )

ਇੱਕ ਵਿਦੇਸ਼ੀ ਔਰਤ ਜੋ ਕਿ ਉਜਬੇਕਿਸਤਾਨ ਦੀ ਰਹਿਣ ਵਾਲੀ ਹੈ ਉਸ ਨੂੰ ਜ਼ਿਲ੍ਹਾ ਪੁਲਿਸ, ਫ਼ਿਰੋਜ਼ਪੁਰ ਵੱਲੋਂ ਹੁਸੈਨੀਵਾਲਾ ਬਾਰਡਰ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਪੁੱਛਣ ‘ਤੇ ਉਹ ਆਪਣਾ ਕੋਈ ਦਸਤਾਵੇਜ਼/ਪਾਸਪੋਰਟ ਆਦਿ ਪੇਸ਼ ਨਾ ਕਰ ਸਕੀ। ਇਸ ਕਾਰਨ ਉਸ ਉੱਪਰ ਐੱਫ.ਆਈ.ਆਰ ਅਧੀਨ ਧਾਰਾ ਜੁਰਮ 3 ਆਫ ਪਾਸਪੋਰਟ ਐਕਟ, 14 ਵਿਦੇਸ਼ੀ ਐਕਟ, 1946 ਦਰਜ ਕੀਤੀ ਗਈ। ਇਸ ਬਾਬਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵੱਲੋਂ ਉਸ ਵਿਦੇਸ਼ੀ ਔਰਤ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਉਸ ਦਾ ਕੇਸ ਲੜਨ ਲਈ ਪੈਨਲ ਐਡਵੋਕੇਟ ਨਾਮਜ਼ਦ ਕੀਤੇ ਗਏ। ਮੈਡਮ ਏਕਤਾ ਉੱਪਲ ਵੱਲੋਂ ਕੇਸ ਵਿੱਚ ਇਨਵੈਸਟੀਗੇਟਿੰਗ ਅਫਸਰ ਨਾਲ ਤਾਲਮੇਲ ਕੀਤਾ ਗਿਆ ਅਤੇ ਨਤੀਜੇ ਵਜੋ ਪਤਾ ਚੱਲਿਆ ਕਿ ਇਹ ਲੜਕੀ ਨਿਰਦੋਸ਼ ਹੈ ਅਤੇ ਸਿਰਫ ਆਪਣੇ ਦਸਤਾਵੇਜ਼ ਗੁੰਮ ਹੋ ਜਾਣ ਕਾਰਨ ਇੰਡੀਆ ਵਿੱਚ ਰਹਿ ਰਹੀ ਹੈ। ਇਹ ਵਿਦੇਸ਼ੀ ਔਰਤ ਖੁਦ ਇੱਕ ਪੀੜ੍ਹਤ ਹੈ ਜੋ ਕਿ ਵਿਧਵਾ ਹੈ ਅਤੇ ਇਸ ਦੇ ਤਿੰਨ ਨਾਬਾਲਗ ਬੱਚੇ ਹਨ ਜੋ ਕਿ ਵੱਖ-ਵੱਖ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ, ਜਿਹਨਾਂ ਵਿੱਚ ਇੱਕ ਬੱਚਾ ਬੀਮਾਰ ਹੈ। ਉਹ ਭਾਰਤ ਪੈਸੇ ਕਮਾਉਣ ਲਈ ਆਈ ਸੀ ਤਾਂ ਜੋ ਆਪਣੇ ਬਿਮਾਰ ਬੱਚੇ ਦਾ ਇਲਾਜ ਕਰਵਾ ਸਕੇ। ਪਰ ਉਸ ਦੇ ਦਸਤਾਵੇਜ਼ ਗੁੰਮ ਹੋਣ ਕਾਰਨ ਉਹ 3-4 ਸਾਲਾਂ ਤੋਂ ਭਾਰਤ ਵਿੱਚ ਰਹਿਣ ਲਈ ਮਜਬੂਰ ਸੀ।

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵੱਲੋਂ ਉਜਬੇਕਿਸਤਾਨ ਐਮਬੈਸੀ ਨਾਲ ਗੱਲਬਾਤ ਕੀਤੀ ਗਈ ਅਤੇ ਉਨਾਂ ਨੂੰ ਇਸ ਔਰਤ ਬਾਰੇ ਦੱਸਿਆ ਅਤੇ ਨਾਲ ਹੀ ਉਜਬੇਕਿਸਤਾਨ ਦੀ ਇਸ ਲੜਕੀ ਨੂੰ ਵਾਪਸ ਉਸ ਦੇ ਮੁਲਕ ਵਿੱਚ ਭੇਜਣ ਬਾਰੇ ਕਾਰਜ ਸ਼ੁਰੂ ਕਰਨ ਲਈ ਕਿਹਾ। ਇਸ ਵਾਰਤਾਲਾਪ ਤੋਂ ਬਾਅਦ ਉਜਬੇਕਿਸਤਾਨ ਐਂਮਬੇਸੀ ਵੱਲੋਂ ਦੋ ਮਹੀਨੇ ਦਾ ਆਰਜੀ ਵੀਜ਼ਾ ਭੇਜਿਆ ਗਿਆ ਜਿਸ ਉਪਰੰਤ ਜੱਜ ਸਾਹਿਬ ਵੱਲੋਂ ਸੀਨੀਅਰ ਪੁਲਿਸ ਕਪਤਾਨ ਨਾਲ ਤਾਲਮੇਲ ਕੀਤਾ ਤਾਂ ਜੋ ਉਕਤ ਪੀੜ੍ਹਤ ਔਰਤ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਲੌੜੀਂਦੇ ਦਸਤਾਵੇਜ਼ ਉਜਬੇਕਿਸਤਾਨ ਐਂਮਬੇਸੀ ਨੂੰ ਭੇਜੇ ਜਾ ਸਕਣ। ਇਨ੍ਹਾਂ ਹਾਲਾਤਾਂ ਵਿੱਚੋਂ ਉਸ ਨੂੰ ਕੱਢਣ ਅਤੇ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਵੱਲੋਂ ਯੋਗ ਕਦਮ ਉਠਾਏ ਗਏ ਅਤੇ ਉਸ ਨੂੰ ਵਾਪਸ ਉਸ ਦੇ ਵਤਨ ਭੇਜਣ ਲਈ ਟਿਕਟਾਂ ਅਤੇ ਲੌੜੀਂਦੇ ਦਸਤਾਵੇਜ਼ਾਂ ਦਾ ਇੰਤਜ਼ਾਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਵੱਲੋਂ ਕਰਕੇ ਪੁਲਿਸ ਪਾਰਟੀ ਦੀ ਦੇਖ-ਰੇਖ ਵਿੱਚ ਅੱਜ ਸ੍ਰੀ ਵੀਰਇੰਦਰ ਅਗਰਵਾਲ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਉਕਤ ਪੀੜਤ ਔਰਤ ਨੂੰ ਉਸ ਦੇ ਵਤਨ ਵਿੱਚ ਭੇਜਣ ਲਈ ਦਿੱਲੀ ਏਅਰਪੋਰਟ ਲਈ ਰਵਾਨਾ ਕੀਤਾ ਗਿਆ। ਪੁਲਿਸ ਪਾਰਟੀ ਉਸ ਔਰਤ ਨੂੰ ਸੁਰੱਖਿਅਤ ਦਿੱਲੀ ਏਅਰਪੋਰਟ ਲਿਜਾ ਕੇ ਉਜਬੇਕਿਸਤਾਨ ਲਈ ਰਵਾਨਾ ਕਰਵਾਏਗੀ

Related Articles

Leave a Reply

Your email address will not be published. Required fields are marked *

Back to top button