Ferozepur News

ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ

ਫਿਰੋਜ਼ਪੁਰ, 24 ਫਰਵਰੀ (             ) ਮਾਨਯੋਗ ਸਕੱਤਰ ਸਕੂਲ ਸਿੱਖਿਆ, ਪੰਜਾਬ ਸ਼੍ਰੀ ਕ੍ਰਿ੍ਸ਼ਨ ਕੁਮਾਰ ਜੀ ਦੇ ਹੁਕਮਾਂ ਅਨੁਸਾਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ, ਬਲਾਕ ਘੱਲਖੁਰਦ 1 ਵਿਖੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਫਿਰੋਜ਼ਪੁਰ ਸ਼੍ਰੀ ਪਰਦੀਪ ਸ਼ਰਮਾ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਮਹਿੰਦਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਦੇਖਰੇਖ ਵਿੱਚ ਕਰਵਾਏ ਗਏ| ਇਨ੍ਹਾਂ ਮੁਕਾਬਲਿਆਂ ਵਿੱਚ ਮਾਨਯੋਗ ਸ਼੍ਰੀ ਬਲਵਿੰਦਰ ਸਿੰਘ ਸੈਣੀ, ਸਹਾਹਿਕ ਸਟੇਟ ਪ੍ਰਾਜੈਕਟ ਡਾਇਰੈਕਟਰ, ਦਫਤਰ ਡੀ.ਜੀ.ਐਸ.ਈ. ਪੰਜਾਬ ਜੀ ਦੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ| ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਸਮੂਹ ਬਲਾਕਾਂ ਵਿੱਚੋਂ ਪਹਿਲੇ ਸਥਾਨ ਤੇ ਆਏ ਬੱਚਿਆਂ ਅਤੇ ਅਧਿਆਪਕਾਂ ਨੇ ਭਾਗ ਲਿਆ| ਵਿਦਿਆਰਥੀਆਂ ਦੇ ਸੁਲੇਖ, ਪਹਾੜੇ ਅਤੇ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ ਜਦਕਿ ਅਧਿਆਪਕਾਂ ਦੇ ਸੁਲੇਖ ਮੁਕਾਬਲੇ ਕਰਵਾਏ ਗਏ| ਵਿਦਿਆਰਥੀਆਂ ਦੇ ਸੁਲੇਖ ਮੁਕਾਬਲਿਆਂ ਵਿੱਚ ਪੰਜਾਬੀ ਵਿੱਚ ਗੁਰਪ੍ਰੀਤ ਸਿੰਘ (ਗੁਰੂਹਰਸਹਾਏ-2), ਹਿੰਦੀ ਵਿੱਚ ਸਿਮਰਨ (ਘੱਲਖੁਰਦ-2) ਅਤੇ ਅੰਗਰੇ੦ੀ ਵਿੱਚ ਮਨਪ੍ਰੀਤ ਕੌਰ (ਘੱਲਖੁਰਦ-2) ਪਹਿਲੇ ਸਥਾਨ ਤੇ ਰਹੇ ਜਦਕਿ ਕਲਮ ਨਾਲ ਸੁਲੇਖ ਲਿਖਣ ਦੇ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ (ਗੁਰੂਹਰਸਹਾਏ-2) ਪਹਿਲਾ ਸਥਾਨ ਤੇ ਰਿਹਾ| ਪਹਾੜਿਆਂ ਦੇ ਜਮਾਤਵਾਰ ਮੁਕਾਬਲਿਆਂ ਵਿੱਚ ਸਤਰਾਜਪ੍ਰੀਤ ਕੌਰ (ਜੀਰਾ-3), ਵੰਸ਼ਦੀਪ (ਫਿਰੋਜ਼ਪੁਰ-1), ਅਮੀਨ (ਗੁਰੂਹਰਸਹਾਏ-2), ਹਰਮਨਦੀਪ ਕੌਰ (ਜੀਰਾ-2), ਪਤਰਸ (ਫਿਰੋਜ਼ਪੁਰ-4) ਕ੍ਰਮਵਾਰ ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੇ| ਪੰਜਾਬੀ ਪੜ੍ਹਨ ਦੇ ਮੁਕਾਬਲੇ ਵਿੱਚ ਦੀਪਿਕਾ (ਘੱਲਖੁਰਦ-1), ਹਿੰਦੀ ਪੜ੍ਹਨ ਵਿੱਚ ਪ੍ਰੀਤੀ ਕੁਮਾਰੀ (ਗੁਰੂਹਰਸਹਾਏ-2) ਅਤੇ ਅੰਗਰੇ੦ੀ ਪੜ੍ਹਨ ਦੇ ਮੁਕਾਬਲੇ ਵਿੱਚ ਜ੍ਹਨ ਕੌਰ (ਘੱਲਖੁਰਦ-2) ਨੇ ਪਹਿਲਾ ਸਥਾਨ ਹਾਸਲ ਕੀਤਾ| ਅਧਿਆਪਕਾਂ ਦੇ ਸੁਲੇਖ ਮੁਕਾਬਲਿਆਂ ਵਿੱਚ ਪੰਜਾਬੀ ਵਿੱਚ ਗਗਨਦੀਪ ਸਿੰਘ (ਫਿਰੋਜ਼ਪੁਰ-4), ਹਿੰਦੀ ਸੁਲੇਖ ਵਿੱਚ ਜਸਪਾਲ ਸਿੰਘ (ਜੀਰਾ-2) ਅਤੇ ਅੰਗਰੇਜ਼ੀ ਸੁਲੇਖ ਵਿੱਚ ਰਛਪਾਲ ਸਿੰਘ (ਜੀਰਾ-2)  ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਪੰਜਾਬੀ ਕਲਮ ਨਾਲ ਲਿਖਣ ਦੇ ਮੁਕਾਬਲੇ ਵਿੱਚ ਸਤਵਿੰਦਰ ਸਿੰਘ (ਫਿਰੋਜ਼ਪੁਰ-1) ਨੇ ਬਾਜ਼ੀ ਮਾਰੀ| ਇਨ੍ਹਾਂ ਮੁਕਾਬਲਿਆਂ ਵਿੱਚ ਡਾ: ਰਾਮੇਸ਼ਵਰ ਸਿੰਘ ਕਟਾਰਾ, ਜਗਤਾਰ ਸਿੰਘ ਸੋਖੀ, ਗੁਰਮੀਤ ਸਿੰਘ, ਮਨੋਜ਼ ਕੁਮਾਰ ਨੇ ਬਤੌਰ ਜੱਜ ਭੂਮਿਕਾ ਨਿਭਾਈ| ਮੁਕਾਬਲਿਆਂ ਉਪਰੰਤ ਇਨਾਮ ਵੰਡ ਸਮਾਰੋਹ ਦੌਰਾਨ ਸ.ਪ੍ਰਾ.ਸ. ਬਾਜੀਦਪੁਰ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਸਟੇਜ਼ ਤੇ ਆਪਣੇ ਹੁਨਰ ਦੀ ਪ੍ਹੇਕਾਰੀ ਕੀਤੀ ਅਤੇ ਸ.ਪ੍ਰਾ.ਸ. ਬਹਿਕ ਫੱਤੂ ਦੇ ਬੱਚਿਆਂ ਵੱਲੋਂ ਭੰਗੜਾ ਪ੍ਹੇ ਕੀਤਾ| ਇਸ ਮੌਕੇ ਮੇਹਰਦੀਪ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ|  ਸ. ਸੁਖਵਿੰਦਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿ.) ਫਿਰੋਜ਼ਪੁਰ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਬੱਚਿਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਕੀਤੀ ਗਈ| ਇਸ ਤੋਂ ਉਪਰੰਤ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ| ਇਨ੍ਹਾਂ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਮੁਕਾਬਲਿਆਂ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਸੀ.ਐਚ.ਟੀ., ਭੁਪਿੰਦਰ ਸਿੰਘ ਸੀ.ਐਚ.ਟੀ., ਜੋਰਾ ਸਿੰਘ ਸੀ.ਐਚ.ਟੀ., ਦਲਜੀਤ ਕੌਰ ਐਚ.ਟੀ. ਸ.ਪ੍ਰਾ.ਸ. ਬਾਜਦੀਪੁਰ, ਅਜਮ੍ਹੇਰ ਸਿੰਘ, ਵਿਨੋਦ ਕੁਮਾਰ, ਤਲਵਿੰਦਰ ਸਿੰਘ, ਅਵਤਾਰ ਸਿੰਘ, ਸੁਭਾਸ਼ ਚੰਦਰ, ਸੁਰਿੰਦਰ ਸਿੰਘ, ਹਰੀਸ਼ ਕੁਮਾਰ, ਮੇਹਰ ਸਿੰਘ, ਸਰਬਜੀਤ ਸਿੰਘ, ਨੇ ਸੰਭਾਲਿਆ| ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਬੀ.ਐਮ.ਟੀ. ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਹਾਜ਼ਰ ਸਨ| 

Related Articles

Back to top button