ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਨਲਾਈਨ ਗਰਲ ਚਾਈਲਡ ਡੇਅ ਮਨਾਇਆ ਗਿਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਆਨਲਾਈਨ ਗਰਲ ਚਾਈਲਡ ਡੇਅ ਮਨਾਇਆ ਗਿਆ
ਫਿਰੋਜ਼ਪੁਰ 24 ਜਨਵਰੀ 2022; ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਅੱਜ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜੀਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਗੁਰੂਹਰਸਹਾਏ ਨਾਲ ਆਨਲਾਈਨ ਗਰਲ ਚਾਈਲਡ ਡੇਅ ਮਨਾਇਆ ਗਿਆ ।
ਇਸ ਵਿੱਚ ਆਲਨਾਈਨ ਤਰੀਕੇ ਨਾਲ ਦੋਵਾਂ ਸਕੂਲਾਂ ਦੀਆਂ ਬੱਚੀਆਂ ਨਾਲ ਇਹ ਦਿਵਸ ਮਨਾਇਆ ਗਿਆ । ਇਸ ਵਿੱਚ ਜੱਜ ਸਾਹਿਬ ਦੇ ਨਾਲ ਜੀਰਾਂ ਤੋਂ ਸਿਵਲ ਜੱਜ ਜੂਨੀਅਰ ਡਵੀਜਨ ਸ਼੍ਰੀ ਜਗਵਿੰਦਰ ਸਿੰਘ ਅਤੇ ਗੁਰੂਹਰਸਹਾਏ ਤੋਂ ਸਿਵਲ ਜੱਜ ਜੂਨੀਅਰ ਡਵੀਜਨ ਮਿਸ ਲਵਪ੍ਰੀਤ ਕੌਰ ਹਾਜ਼ਰ ਸਨ ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਔਰਤ ਹੀ ਸਮਾਜ ਦੀ ਸਿਰਜਣਹਾਰ ਹੈ ਜਿਸ ਕਰਕੇ ਔਰਤ ਨੂੰ ਇਸ ਸਮਾਜ ਵਿੱਚ ਔਰਤ ਦੀ ਮਹਾਨਤਾ ਨੂੰ ਉੱਚਾ ਦਰਜਾ ਦਿੱਤਾ ਗਿਆ । ਇਸ ਵਿੱਚ ਜੱਜ ਸਾਹਿਬ ਨੇ ਦੱਸਿਆ ਕਿ ਅੱਜ ਕੱਲ੍ਹ ਤਕਨਾਲੋਜੀ ਦਾ ਯੁੱਗ ਹੈ ਜਿਸ ਵਿੱਚ ਔਰਤ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਹੈ । ਇਸ ਸਬੰਧੀ ਉਨ੍ਹਾਂ ਦੋਵਾਂ ਸਕੂਲਾਂ ਦੀਆਂ ਬੱਚੀਆਂ ਨੂੰ ਪੜ੍ਹ ਲਿਖ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੱਤਾ । ਜਿਵੇਂ ਕਿ ਸਮਾਜ ਵਿੱਚ ਹਰ ਪੜ੍ਹੀ ਲਿਖੀ ਔਰਤ ਦਾ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਹੈ ਉਨ੍ਹਾਂ ਗੁਰੂਹਰਸਹਾਏ ਦੇ ਸਿਵਲ ਜੱਜ ਜੂਨੀਅਰ ਡਵੀਜਨ ਮਿਸ ਲਵਪ੍ਰੀਤ ਕੌਰ ਦੀ ਉਦਾਹਰਣ ਦਿੰਦੇ ਹੋਏ ਲੜਕੀਆਂ ਨੂੰ ਪੜ੍ਹ ਲਿਖੇ ਕੇ ਜਿੰਦਗੀ ਵਿੱਚ ਅੱਗੇ ਵਧਣ ਦਾ ਸੰਦੇਸ਼ ਦਿੱਤਾ ।
ਇਸ ਤੋਂ ਬਾਅਦ ਮਿਸ ਲਵਪ੍ਰਤੀ ਕੌਰ ਜੱਜ ਸਾਹਿਬ ਗੁਰੂਹਰਸਹਾਏ ਅਤੇ ਸ਼੍ਰੀ ਜਗਵਿੰਦਰ ਸਿੰਘ ਜੱਜ ਸਾਹਿਬ ਜੀਰਾ ਨੇ ਇਸ ਦਿਵਸ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਤੋਂ ਜੱਜ ਸਾਹਿਬ ਨੇ ਇਸ ਆਨਲਾਈਨ ਪ੍ਰੋਗਰਾਮ ਵਿੱਚ ਪਹੁੰਚੇ ਸਾਰੀਆਂ ਵਿਦਿਆਰਥਣਾਂ, ਸਕੂਲ ਸਟਾਫ ਅਤੇ ਸਬ ਤਹਿਸੀਲਾਂ ਦੇ ਜੱਜ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।