ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੈਨ ਇੰਡੀਆ ਮੁਹਿੰਮ – 2024 ਦੀ ਕੀਤੀ ਜਾਵੇਗੀ ਸ਼ੁਰੂਆਤ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੈਨ ਇੰਡੀਆ ਮੁਹਿੰਮ – 2024 ਦੀ ਕੀਤੀ ਜਾਵੇਗੀ ਸ਼ੁਰੂਆਤ
ਫਿਰੋਜ਼ਪੁਰ, 23 ਜਨਵਰੀ, 2024: ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਜੀ ਦੀਆਂ ਹਦਾਇਤਾਂ ਅਨੁਸਾਰ ਸ਼੍ਰੀ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ—ਸਹਿਤ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਦੀ ਰਹਿਨੁਮਾਈ ਹੇਠ ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਪੈਨ ਇੰਡੀਆ ਮੁਹਿੰਮ — 2024 ਦੀ ਸ਼ੁਰੂਆਤ ਮਿਤੀ 25.01.2024 ਤੋਂ ਕੀਤੀ ਜਾ ਰਹੀ ਹੈ ਜ਼ੋ ਕਿ ਇੱਕ ਮਹੀਨਾ ਚਲਾਈ ਜਾਵੇਗੀ।
ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜੁਪਰ ਵੱਲੋਂ ਤਾਇਨਾਤ ਐਡਵੋਕੇਟਜ਼ ਦੁਆਰਾ ਜ਼ੇਲ੍ਹ ਵਿੱਚ ਨਾਬਾਲਗਾਂ (18 ਸਾਲ ਤੋਂ ਘੱਟ) ਦੀ ਪਛਾਣ ਕਰਨੀ ਅਤੇ ਉਹਨਾਂ ਨੂੰ ਨਾਬਾਲਗ (18 ਸਾਲ ਤੋਂ ਘੱਟ) ਪਾਏ ਜਾਣ ਤੇ ਉਹਨਾਂ ਦੀਆਂ ਦਰਖਾਸਤਾਂ ਨੂੰ ਸਬੰਧਤ ਅਦਾਲਤ ਵਿੱਚ ਦਾਇਰ ਕਰਨਾ ਹੋਵੇਗਾ। ਇਸ ਲਈ ਜੱਜ ਸਾਹਿਬ ਵੱਲੋਂ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕੋਈ ਵੀ ਕੈਦੀ/ਹਵਾਲਾਤੀ ਜਿਸ ਦੀ ਉਮਰ ਘਟਨਾ ਵੇਲੇ ਜਾਂ ਉਸ ਉੱਪਰ ਮੁਕੱਦਮਾ ਦਰਜ ਹੋਣ ਵੇਲੇ 18 ਸਾਲ ਤੋਂ ਘੱਟ ਪਾਈ ਜਾਂਦੀ ਹੈ ਤਾਂ ਉਹ ਹੱਕਦਾਰ ਹੈ ਕਿ ਆਪਣੀ ਦਰਖਾਸਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ, ਜ਼ੇਲ੍ਹ ਸੁਪਰਡੈਂਟ, ਲੀਗਲ ਏਡ ਡਿਫੈਂਸ ਕਾਊਂਸਲਜ਼ ਜਾਂ ਫਿਰ ਲੀਗਲ ਏਡ ਕਲੀਨਿਕ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਵਿੱਚ ਤਾਇਨਾਤ ਪੈਰਾ ਲੀਗਲ ਵਲੰਟੀਅਰ ਨੂੰ ਆਪਣੀ ਦਰਖਾਸਤ ਪੇਸ਼ ਕਰ ਸਕਦਾ ਹੈ।
ਉਸ ਦੀ ਦਰਖਾਸਤ ਸਬੰਧਤ ਅਦਾਲਤ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਦੇ ਰਾਹੀਂ ਲਗਾਈ ਜਾਵੇਗੀ ਅਤੇ ਜੇਕਰ ਉਹ ਨਾਬਾਲਗ (18 ਸਾਲ ਤੋਂ ਘੱਟ) ਪਾਇਆ ਜਾਂਦਾ ਹੈ ਤਾਂ ਉਸ ਨੂੰ ਚਾਈਲਡ ਕੇਅਰ ਹੋਮ ਵਿੱਚ ਸ਼ਿਫਟ ਕੀਤਾ ਜਾਵੇਗਾ।